ਹੋਂਡਾ ਦੇ ਇਸ ਮੋਟਰਸਾਈਕਲ ਨਾਲ ਮਿਲੇਗੀ 10 ਸਾਲਾਂ ਦੀ ਵਾਰੰਟੀ

05/19/2023 8:48:01 PM

ਆਟੋ ਡੈਸਕ- ਹੋਂਡਾ ਨੇ ਐਂਟਰੀ ਲੈਵਲ ਕੰਪਿਊਟਰ ਮੋਟਰਸਾਈਕਲ ਸ਼ਾਈਨ 100 ਦੇ ਨਾਲ 10 ਸਾਲਾਂ ਦੀ ਵਾਰੰਟੀ ਦੀ ਪੇਸ਼ਕਸ਼ ਕੀਤੀ ਹੈ। ਮੋਟਰਸਾਈਕਲ ਨਾਲ 7 ਸਾਲਾਂ ਦੀ ਐਕਸਟੈਂਡਿਡ ਵਾਰੰਟੀ ਅਤੇ 3 ਸਾਲਾਂ ਦੀ ਸਟੈਂਡਰਡ ਵਾਰੰਟੀ ਮਿਲ ਰਹੀ ਸੀ, ਜਿਸਨੂੰ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ। ਇਸਦੇ ਮੁਕਾਬਲੇਬਾਜ਼ ਹੀਰੋ ਮੋਟੋਕਾਰਪ ਦੇ ਮੋਟਰਸਾਈਕਲਾਂ ਦੇ ਨਾਲ 5 ਸਾਲਾਂ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਉਮੀਦ ਹੈ ਕਿ ਇਸਨੂੰ ਵੀ ਵਧਾ ਕੇ 7 ਸਾਲਾਂ ਤਕ ਕੀਤਾ ਜਾ ਸਕਦਾ ਹੈ। 

ਸ਼ਾਈਨ 100 'ਚ 98.98 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ ਜੋ 7.28 BHP @ 7,500 rpm ਅਤੇ 8.05 Nm @ 5,000 rpm ਪੈਦਾ ਕਰਦਾ ਹੈ। ਇੰਜਣ ਨੂੰ 4 ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹੋਂਡਾ ਸ਼ਾਈਨ 100 ਦੀ ਕੀਮਤ 64,900 ਰੁਪਏ (ਐਕਸ-ਸ਼ੋਅਰੂਮ ਦਿੱਲੀ) ਹੈ।


Rakesh

Content Editor

Related News