ਹੋਂਡਾ ਦੀਆਂ ਕਾਰਾਂ ’ਚ ਆਈ ਇਹ ਖਰਾਬੀ, ਕੰਪਨੀ ਮੁਫਤ ’ਚ ਕਰੇਗੀ ਠੀਕ

04/17/2021 1:38:02 PM

ਆਟੋ ਡੈਸਕ– ਹੋਂਡਾ ਕਾਰਜ਼ ਇੰਡੀਆ ਨੇ 77,954 ਕਾਰਾਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਾਂ ਦੇ ਫਿਊਲ ਪੰਪ ’ਚ ਖਰਾਬੀ ਆਈ ਹੈ ਜਿਨ੍ਹਾਂ ਨੂੰ ਡੀਲਰਸ਼ਿਪ ’ਤੇ ਮੁਫਤ ’ਚ ਠੀਕ ਕੀਤਾ ਜਾਵੇਗਾ। ਇਹ ਪ੍ਰਕਿਰਿਆ 17 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਹੋਂਡਾ ਨੇ ਪ੍ਰੈੱਸ ਰਿਲੀਜ਼ ’ਚ ਦੱਸਿਆ ਹੈ ਕਿ ਇਨ੍ਹਾਂ ਕਾਰਾਂ ਦੇ ਫਿਊਲ ਪੰਪ ’ਚ ਲੱਗੇ ਇੰਪੇਲਰਸ ਖਰਾਬ ਹੋ ਸਕਦੇ ਹਨ, ਜਿਨ੍ਹਾਂ ਨਾਲ ਇੰਜਣ ਕੰਮ ਕਰਨਾ ਬੰਦ ਵੀ ਕਰ ਸਕਦਾ ਹੈ। ਅਜਿਹੇ ’ਚ ਜੇਕਰ ਤੁਹਾਡੇ ਕੋਲ ਹੋਂਡਾ ਦੀ ਕਾਰ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹੋ। 

Sr. No Model Production Year No of Units affected
1 Amaze Jan – Aug 2019 36 086
2 4th Gen City Jan – Sept 2019 20 248
3 WR-V Jan - Aug 2019 7 871
4 Jazz Jan - Aug 2019 6 235
5 Civic Jan – Sept 2019 5 170
6 BR-V Jan - Oct 2019 1 737
7 CRV Jan 2019 – Sept 2020 607
Total 77 954

Rakesh

Content Editor

Related News