ਹੋਂਡਾ ਜਲਦ ਲਾਂਚ ਕਰ ਸਕਦੀ ਹੈ ਐਕਟਿਵਾ ਦਾ ਇਲੈਕਟ੍ਰਿਕ ਵਰਜ਼ਨ
Sunday, Jan 08, 2023 - 02:38 PM (IST)
ਆਟੋ ਡੈਸਕ- ਜਾਪਾਨੀ ਦੋਪਹੀਆ ਨਿਰਮਾਤਾ ਹੋਂਡਾ ਨੇ ਐਲਾਨ ਕੀਤਾ ਸੀ ਕਿ ਕੰਪਨੀ 2025 ਤਕ ਗਲੋਬਲ ਪੱਧਰ 'ਤੇ 10 ਜਾਂ ਉਸ ਤੋਂ ਜ਼ਿਆਦਾ ਇਲੈਕਟ੍ਰਿਕ ਮਾਡਲ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਜਾਪਾਨ ਅਤੇ ਯੂਰਪ ਦੇ ਬਾਜ਼ਾਰਾਂ ਲਈ 2 ਕੰਪਿਊਟਰ ਬਾਈਕਸ ਵੀ ਡਿਵੈਲਪ ਕਰ ਰਹੀ ਹੈ। ਇਸ ਤੋਂ ਇਲਾਵਾ ਅਜਿਹਾ ਅਨੁਮਾਨ ਵੀ ਹੈ ਕਿ ਹੋਂਡਾ 23 ਜਨਵਰੀ ਨੂੰ ਦੇਸ਼ 'ਚ ਇਲੈਕਟ੍ਰਿਕ ਵ੍ਹੀਕਲ ਲਾਂਚ ਕਰਨ ਵਾਲੀ ਹੈ।
ਇਸ ਨਵੇਂ ਲਾਂਚ ਕੀਤੇ ਜਾਣ ਵਾਲੇ ਟੂ-ਵ੍ਹੀਲਰ ਨੂੰ ਲੈ ਕੇ ਅਨੁਮਾਨ ਹੈ ਕਿ ਇਹ ਕੰਪਨੀ ਦੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਐਕਟਿਵਾ ਦਾ ਇਲੈਕਟ੍ਰਿਕ ਵਰਜ਼ਨ ਹੋ ਸਕਦਾ ਹੈ। ਫਿਲਹਾਲ ਇਸ ਬਾਰੇ ਅਜੇ ਕੋਈ ਡਿਟੇਲਸ ਸਾਹਮਣੇ ਨਹੀਂ ਆਈ ਪਰ ਲਾਂਚ ਤੋਂ ਬਾਅਦ ਇਹ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ ਟੀ.ਵੀ.ਐੱਸ. ਆਈਕਿਊਬ ਏਥਰ 450 ਐਕਸ, ਹੀਰੋ ਵੀ1 ਅਤੇ ਸਿੰਪਲ ਵਨ ਐਨਰਜੀ ਨੂੰ ਟੱਕਰ ਦੇਵੇਗਾ।