ਸਪੋਰਟੀ ਲੁੱਕ ਤੇ ਕਮਾਲ ਦੇ ਫੀਚਰਜ਼ ਨਾਲ ਹੋਂਡਾ ਨੇ ਲਾਂਚ ਕੀਤਾ ਡਿਓ ਸਪੋਰਟਸ ਸਕੂਟਰ

Thursday, Aug 04, 2022 - 06:21 PM (IST)

ਸਪੋਰਟੀ ਲੁੱਕ ਤੇ ਕਮਾਲ ਦੇ ਫੀਚਰਜ਼ ਨਾਲ ਹੋਂਡਾ ਨੇ ਲਾਂਚ ਕੀਤਾ ਡਿਓ ਸਪੋਰਟਸ ਸਕੂਟਰ

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਬੁੱਧਵਾਰ ਨੂੰ ਨਵਾਂ ਹੋਂਡਾ ਡਿਓ ਸਪੋਰਟਸ ਸਕੂਟਰ ਲਾਂਚ ਕੀਤਾ ਹੈ। ਕੰਪਨੀ ਦੁਆਰਾ ਇਸ ਸਕੂਟਰ ਨੂੰ 2 ਮਾਡਲਾਂ- ਸਟੈਂਡਰਡ ਅਤੇ ਡੀਲਕਸ ’ਚ ਲਾਂਚ ਕੀਤਾ ਗਿਆ ਹੈ। ਜਿਨ੍ਹਾਂ ਦੀ ਕੀਮਤ 68,317 ਅਤੇ 73,137 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਇਹ 2 ਰੰਗਾਂ- ਸਟ੍ਰੋਟੀਅਮ ਸਿਲਵਰ ਮੈਟੇਲਿਕ ਅਤੇ ਬਲੈਕ ਦੇ ਨਾਲ ਸਪੋਰਟਸ ਰੈੱਡ ’ਚ ਉਪਲੱਬਧ ਹੋਵੇਗਾ। 

ਇੰਜਣ ਦੀ ਗੱਲ ਕਰੀਏ ਤਾਂ ਹੋਂਡਾ ਡਿਓ ਸਪੋਰਟਸ ’ਚ 110cc ਦਾ PGM-FI ਇੰਜਣ ਦਿੱਤਾ ਗਿਆ ਹੈ ਜੋ ਐਨਹਾਂਸਡ ਸਮਾਰਟ ਪਾਵਰ ਦੇ ਨਾਲ ਆਉਂਦਾ ਹੈ। ਉਥੇ ਹੀ ਫੀਚਰਜ਼ ਦੀ ਗੱਲ ਕਰੀਏ ਤਾਂ ਸਕੂਟਰ ’ਚ ਟੈਲੀਸਕੋਪਿਕ ਸਸਪੈਂਸ਼ਨ, ਇੰਟੀਗ੍ਰੇਟਿਡ ਡਿਊਲ ਫਕੰਸ਼ਨ ਸਵਿੱਚ, ਐਕਸਟਰਨਲ ਫਿਊਲ ਲਿਡ, ਪਾਸਿੰਗ ਸਵਿੱਚ ਅਤੇ ਇੰਜਣ ਕੱਟ-ਆਫ ਦੇ ਨਾਲ ਸਾਈਡ ਸਟੈਂਡ ਇੰਡੀਕੇਟਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਿਹਤਰ ਮਾਈਲੇਜ ਲਈ ਇਸ ਵਿਚ ਥ੍ਰੀ-ਸਟੈੱਪ ਇਕੋ ਇੰਡੀਕੇਟਰ ਵੀ ਮਿਲਦਾ ਹੈ। 

ਲੁੱਕਸ ਦੀ ਗੱਲ ਕਰੀਏ ਤਾਂ ਸਕੂਟਰ ਸਪੋਰਟਿੰਗ ਕੇਮੋਫਲੇਜ ਗ੍ਰਾਫਿਕਸ ਅਤੇ ਸਪੋਰਟ ਰੈੱਡ ਰੀਅਰ ਸਸਪੈਂਸ਼ਨ ਦੇ ਨਾਲ ਆਉਂਦਾ ਹੈ ਪਰ ਇਨ੍ਹਾਂ ਤੋਂ ਇਲਾਵਾ ਕੰਪਨੀ ਨੇ ਇਸ ਸਕੂਟਰ ’ਚ ਬੇਸਿਕ ਸਿਲਹੂਟ ਅਤੇ ਹੋਰ ਮਕੈਨੀਕਲ ਡਿਟੇਲਸ ’ਚ ਬਦਲਾਅ ਨਾ ਕਰਦੇ ਹੋਏ ਇਨ੍ਹਾਂ ਨੂੰ ਸਟੈਂਡਰਡ ਮਾਡਲ ਵਰਗਾ ਹੀ ਰਹਿਣ ਦਿੱਤਾ ਹੈ। ਹੋਂਡਾ ਡਿਓ ਸਪੋਰਟਸ ਨੂੰ ਹੋਂਡਾ ਡਿਲਰਸ਼ਿਪ ’ਤੇ ਜਾਂ ਫਿਰ ਆਨਲਾਈਨ ਵੀ ਬੁੱਕ ਕਰਵਾਇਆ ਜਾ ਸਕਦਾ ਹੈ। 


author

Rakesh

Content Editor

Related News