ਹੌਂਡਾ ਨੇ ਲਾਂਚ ਕੀਤਾ ਨਵਾਂ CB 350C ਸਪੈਸ਼ਲ ਐਡੀਸ਼ਨ
Tuesday, Sep 30, 2025 - 04:32 AM (IST)

ਨਵੀਂ ਦਿੱਲੀ - ਪ੍ਰੀਮੀਅਮ 350ਸੀ.ਸੀ. ਮੋਟਰਸਾਈਕਲ ਸੈਗਮੈਂਟ ’ਚ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਦੇ ਹੋਏ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਲ-ਨਿਊ ਸੀ.ਬੀ.350ਸੀ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਇਸ ਰੈਟ੍ਰੋ-ਕਲਾਸਿਕ ਬਾਈਕ ਦੀ ਬੁਕਿੰਗ ਹੁਣ ਸ਼ੁਰੂ ਹੋ ਗਈ ਹੈ ਅਤੇ ਇਹ ਅਕਤੂਬਰ 2025 ਦੇ ਪਹਿਲੇ ਹਫ਼ਤੇ ਤੋਂ ਪੂਰੇ ਦੇਸ਼ ’ਚ ਸਾਰੀਆਂ ਹੌਂਡਾ ਬਿਗਵਿੰਗ ਡੀਲਰਸ਼ਿਪ ’ਤੇ ਉਪਲੱਬਧ ਹੋਵੇਗੀ।
ਇਸ ਦੀ ਕੀਮਤ 2,01,900 (ਐਕਸ-ਸ਼ੋਅਰੂਮ, ਬੈਂਗਲੁਰੂ, ਕਰਨਾਟਕ) ਰੱਖੀ ਗਈ ਹੈ। ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ, ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਤਸੁਤਸੁਮੂ ਓਤਾਨੀ ਨੇ ਕਿਹਾ ਕਿ ਸੀ.ਬੀ. ਲੈਗੇਸੀ ਹਮੇਸ਼ਾ ਤੋਂ ਹੀ ਟਾਈਮਲੈੱਸ ਡਿਜ਼ਾਈਨ, ਵਧੀਆ ਪ੍ਰਫਾਰਮੈਂਸ ਅਤੇ ਰਾਈਡਰਜ਼ ਨਾਲ ਡੂੰਘਾ ਇਮੋਸ਼ਨਲ ਕਨੈਕਟ ਦਾ ਪ੍ਰਤੀਕ ਰਹੀ ਹੈ। ਇਸ ਦੇ ਲਾਂਚ ਨਾਲ ਅਸੀਂ ਨਾ ਸਿਰਫ਼ ਆਪਣੇ ਮਿਡ-ਸਾਈਜ਼ ਦੇ ਮੋਟਰਸਾਈਕਲ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਸਗੋਂ ਅੱਜ ਦੇ ਕਲਾਸਿਕ ਕਸਟਮਰਜ਼ ਲਈ ਇਕ ਨਵੀਂ ਪਛਾਣ ਵੀ ਬਣਾ ਰਹੇ ਹਾਂ।