ਆਧੁਨਿਕ ਫੀਚਰਜ਼ ਨਾਲ ਹੋਂਡਾ ਨੇ ਭਾਰਤੀ ਬਾਜ਼ਾਰ ’ਚ ਉਤਾਰਿਆ CR-V ਦਾ ਸਪੈਸ਼ਲ ਐਡੀਸ਼ਨ

Friday, Oct 30, 2020 - 02:10 PM (IST)

ਆਧੁਨਿਕ ਫੀਚਰਜ਼ ਨਾਲ ਹੋਂਡਾ ਨੇ ਭਾਰਤੀ ਬਾਜ਼ਾਰ ’ਚ ਉਤਾਰਿਆ CR-V ਦਾ ਸਪੈਸ਼ਲ ਐਡੀਸ਼ਨ

ਆਟੋ ਡੈਸਕ– ਇਸ ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਹੋਂਡਾ ਕਾਰਜ਼ ਇੰਡੀਆ ਨੇ ਆਪਣੀ ਪਾਵਰਫੁਲ ਐੱਸ.ਯੂ.ਵੀ. ਸੀ.ਐਰ.-ਵੀ ਦੇ ਸਪੈਸ਼ਲ ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 29.49 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਦੀ ਕੀਮਤ ’ਚ ਲਿਆਇਆ ਗਿਆ ਹੈ, ਜਦਕਿ ਇਸ ਦੇ ਰੈਗੁਲਰ ਮਾਡਲ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 28.27 ਲੱਖ ਰੁਪਏ ਹੈ। ਯਾਨੀ ਸਪੈਸ਼ਲ ਐਡੀਸ਼ਨ ਦੀ ਕੀਮਤ 1.23 ਲੱਖ ਰੁਪਏ ਜ਼ਿਆਦਾ ਹੈ। 
ਸਪੈਸ਼ਲ ਐਡੀਸ਼ਨ ਵਾਲੀ CR-V ਨੂੰ 5 ਰੰਗਾਂ ’ਚ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ’ਚ ਗੋਲਡਨ ਬ੍ਰਾਊਨ ਮਟੈਲਿਕ, ਪਲੈਟਿਨਮ ਵਾਈਟ ਪਰਲ, ਮਾਡਰਨ ਸਟੀਲ ਮਟੈਲਿਕ, ਰੇਡੀਐਂਟ ਰੈੱਡ ਅਤੇ ਲੂਨਰ ਸਿਵਰ ਮਟੈਲਿਕ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਇਸ ਨੂੰ ਨਵੇਂ ਫੀਚਰਜ਼ ਦੇ ਨਾਲ ਲਿਆਇਆ ਗਿਆ ਹੈ। ਇਸ ਵਿਚ ਹੈਂਡਸ-ਫ੍ਰੀ ਪਾਵਰ ਟੇਲਗੇਟ, ਨਵੇਂ 18-ਇੰਚ ਦੇ ਅਲੌਏ ਵ੍ਹੀਲਜ਼ ਅਤੇ DRLs ਦੇ ਨਾਲ ਨਵੇਂ ਐੱਲ.ਈ.ਡੀ. ਹੈੱਡਲੈਂਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਕਟਿਵ ਕਾਰਨਿੰਗ ਲਾਈਟ ਅਤੇ ਐੱਲ.ਈ.ਡੀ. ਫੌਗ ਲਾਈਟ ਇਸ ਵਿਚ ਮਿਲਦੀ ਹੈ। 

6 ਏਅਰਬੈਗਸ ਦੀ ਸੁਵਿਧਾ
ਇਸ ਐੱਸ.ਯੂ.ਵੀ. ’ਚ 7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਇਸ ਵਿਚ ਐਂਬੀਅੰਟ ਲਾਈਟਿੰਗ, ਕਰੂਜ਼ ਕੰਟਰੋਲ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਬ੍ਰਾਂਡ ਲੈਨ ਵਾਚ ਕੈਮਰਾ, ਇਕ ਪੈਨੋਰਮਿਕ ਥ੍ਰਾਫ, 6 ਏਅਰਬੈਗਸ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ., ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ, ਹਿੱਲ ਲਾਂਚ ਅਸਿਸਟ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। 

PunjabKesari

ਇੰਜਣ
ਪਰਫਾਰਮੈੰਸ ਦੀ ਗੱਲ ਕਰੀਏ ਤਾਂ Honda CR-V ਦੇ ਸਪੈਸ਼ਲ ਐਡੀਸ਼ਨ ’ਚ ਪਾਵਰ ਲਈ 2.0-ਲੀਟਰ ਦਾ 4-ਸਿਲੰਡਰ, SOHC i-VTEC ਪੈਟਰੋਲ ਇੰਜਣ ਲੱਗਾ ਹੈ ਜੋ 6,500 ਆਰ.ਪੀ.ਐੱਮ. ’ਤੇ 152 ਬੀ.ਐੱਚ.ਪੀ. ਦੀ ਪਾਵਰ ਅਤੇ 189 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਸੀ.ਵੀ.ਟੀ. ਗਿਅਰਬਾਕਸ ਨਾਲ ਜੋੜਿਆ ਗਿਆ ਹੈ। 


author

Rakesh

Content Editor

Related News