18 ਅਗਸਤ ਨੂੰ ਲਾਂਚ ਹੋਵੇਗਾ Honda Amaze ਦਾ ਫੇਸਲਿਫਟ ਮਾਡਲ

08/05/2021 11:07:39 AM

ਆਟੋ ਡੈਸਕ– ਹਾਲ ਹੀ ’ਚ ਹੋਂਡਾ ਨੇ ਅਮੇਜ਼ ਫੇਸਲਿਫਟ ਦਾ ਟੀਜ਼ਰ ਲਾਂਚ ਕੀਤਾ ਹੈ। ਇਹ ਫੇਸਲਿਫਟ ਮਾਡਲ ਭਾਰਤੀ ਬਾਜ਼ਾਰ ’ਚ 18 ਅਗਸਤ ਨੂੰ ਲਾਂਚ ਹੋਣ ਵਾਲਾ ਹੈ। ਇਸ ਗੱਡੀ ’ਚ ਹਲਕੇ-ਫੁਲਕੇ ਬਦਲਾਅ ਕੀਤੇ ਗਏ ਹਨ, ਜਿਵੇਂ ਕਿ ਇਸ ਵਿਚ ਤੁਹਾਨੂੰ ਨਵੇਂ ਏਲੌਏ ਵ੍ਹੀਲਜ਼ ਮਿਲਣ ਵਾਲੇ ਹਨ। ਫੁਲ ਐੱਲ.ਈ.ਡੀ. ਲੈਂਪਸ ਦੇ ਨਾਲ ਐੱਲ.ਈ.ਡੀ. ਫੌਗ ਲੈਂਪਸ ਵੀ ਮਿਲਣਗੇ। ਟਾਪ ਮਾਡਲ ’ਚ ਨਵੇਂ ਪੇਂਟ ਸ਼ੇਡਸ ਵੀ ਮਿਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵੀਂ ਅਮੇਜ਼ ’ਚ ਫੈਬਰਿਕ ਅਪਹੋਲਸਟਰੀ ਵੀ ਨਵੀਂ ਮਿਲ ਸਕਦੀ ਹੈ। 

PunjabKesari

ਇੰਜਣ ’ਚ ਕੋਈ ਬਦਲਾਅ ਨਹੀਂ
ਰਿਪੋਰਟ ਮੁਤਾਬਕ, ਨਵੀਂ ਅਮੇਜ਼ ਦੇ ਇੰਜਣ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਯਾਨੀ ਇਸ ਵਿਚ ਤੁਹਾਨੂੰ ਉਹੀ ਇੰਜਣ ਅਤੇ ਗਿਅਰਬਾਕਸ ਮਿਲੇਗਾ ਜੋ ਕਿ ਮੌਜੂਦਾ ਅਮੇਜ਼ ’ਚ ਆਉਂਦਾ ਹੈ। 

PunjabKesari

ਫਿਲਹਾਲ ਹੋਂਡਾ ਭਾਰਤੀ ਬਾਜ਼ਾਰ ’ਚ ਸਿਟੀ ਅਤੇ ਅਮੇਜ਼ ਸੇਡਾਨ ਨੂੰ ਵੇਚ ਰਹੀ ਹੈ। ਇਸ ਤੋਂ ਇਲਾਵਾ ਹੋਂਡਾ ਜੈਜ਼ ਅਤੇ ਡਬਲਯੂ.ਆਰ.-ਵੀ ਕੰਪੈਕਟ ਕ੍ਰਾਸਓਵਰ ਵੀ ਚੱਲ ਰਹੀਆਂ ਹਨ। ਇਸੇ ਸਾਲ ਹੋਂਡਾ, ਸਿਟੀ ਹਾਈਬ੍ਰਿਡ ਨੂੰ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਗੱਲ 2023 ਦੀ ਕਰੀਏ ਤਾਂ ਹੋਂਡਾ ਆਲ ਨਿਊ ਮਿਡ ਸਾਈਜ਼ ਐੱਸ.ਯੂ.ਵੀ. ਵੀ ਲਿਆਉਣ ਵਾਲੀ ਹੈ ਜੋ ਕਿ ਹੋਂਡਾ ਸਿਟੀ ਦੇ ਪਲੇਟਫਾਰਮ ’ਤੇ ਹੋਵੇਗੀ। 


Rakesh

Content Editor

Related News