ਹੋਮਲੈਂਡ ਸਕਿਓਰਿਟੀ ਨੇ ਇਸਤੇਮਾਲ ਕੀਤਾ ਲੱਖਾਂ ਸਮਾਰਟਫੋਨ ਯੂਜ਼ਰਜ਼ ਦਾ ਡਾਟਾਬੇਸ, ਟ੍ਰੈਕ ਕੀਤੀ ਲੋਕੇਸ਼ਨ

02/10/2020 1:28:30 PM

ਗੈਜੇਟ ਡੈਸਕ– ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਨੇ ਇਸ ਗੱਲ ਨੂੰ ਸਵਿਕਾਰ ਕੀਤਾ ਹੈ ਕਿ ਉਨ੍ਹਾਂ ਨੇ ਇਕ ਅਜਿਹੇ ਡਾਟਾਬੇਸ ਨੂੰ ਤਿਆਰ ਕੀਤਾ ਹੈ ਜਿਸ ਵਿਚ ਲੱਖਾਂ ਸਮਾਰਟਫੋਨ ਯੂਜ਼ਰਜ਼ ਦੀ ਲੋਕੇਸ਼ਨ ਦੀ ਜਾਣਕਾਰੀ ਮੌਜੂਦ ਸੀ। ਡੀ.ਐੱਚ.ਐੱਸ. ਨੇ ਅਜਿਹਾ ਉਸ ਸਮੇਂ ਕੀਤਾ ਜਦੋਂ ਕੋਰਟ ਨੇ ਉਨ੍ਹਾਂ ਨੂੰ ਆਪਣੀਆਂ ਸ਼ਕਤੀਆਂ ਨੂੰ ਸੀਮਿਤ ਕਰਨ ਲਈ ਕਿਹਾ ਹੈ। 
- ‘ਦਿ ਵਾਲ ਸਟਰੀਟ ਜਨਰਲ’ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਟਰੰਪ ਪ੍ਰਸ਼ਾਸ਼ਨ ਨੇ ਅਮਰੀਕਾ ’ਚ ਲੱਖਾਂ ਲੋਕਾਂ ਦੀ ਸਮੱਸਿਆ ਮੂਵਮੈਂਟ ਦੇ ਡਾਟਾਬੇਸ ਤਕ ਪਹੁੰਚ ਬਣਾਈ ਹੈ ਅਤੇ ਇਸ ਦਾ ਇਸਤੇਮਾਲ ਬਰਡਰ ’ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਲਈ ਕੀਤਾ ਗਿਆ ਹੈ। 

ਇਸ ਤਰ੍ਹਾਂ ਦੇ ਐਪਸ ਨਾਲ ਕੁਲੈਕਟ ਕੀਤਾ ਗਿਆ ਡਾਟਾ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ 9to5mac ਦੀ ਰਿਪੋਰਟ ਮੁਤਾਬਕ, ਇਹ ਡਾਟਾਬੇਸ ਸਾਧਾਰਣ ਸਮਾਰਟਫੋਨ ਐਪਸ ਰਾਹੀਂ ਕੁਲੈਕਟ ਕੀਤਾ ਗਿਆ ਸੀ ਜਿਨ੍ਹਾਂ ’ਚ ਗੇਮਸ, ਵੈਦਰ ਅਤੇ ਈ-ਕਾਮਰਸ ਐਪਸ ਆਦਿ ਸ਼ਾਮਲ ਸਨ। ਇਹ ਐਪਸ ਇਸਤੇਮਾਲ ਕਰਨ ਤੋਂ ਪਹਿਲਾਂ ਯੂਜ਼ਰਜ਼ ਤੋਂ ਉਸ ਦੀ ਲੋਕੇਸ਼ਨ ਦੀ ਪਰਮੀਸ਼ਨ ਲੈਂਦੇ ਸਨ ਜਿਸ ਤੋਂ ਬਾਅਦ ਇਸ ਡਾਟਾ ਨੂੰ 40 ਤੋਂ ਜ਼ਿਆਦਾ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ। 

ਇਸ ਕਾਰਨ ਐਕਸੈਸ ਕੀਤਾ ਗਿਆ ਡਾਟਾ
ਦਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਇਸ ਜਾਣਕਾਰੀ ਨੂੰ ਅਨਡਾਕਿਊਮੈਂਟਿਡ ਇਮੀਗ੍ਰਾਂਟਸ ਦਾ ਪਤਾ ਲਗਾਉਣ ਅਤੇ ਅਮਰੀਕਾ ’ਚ ਗੈਰਕਾਨੂੰਨੀ ਐਂਟਰੇਂਸ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਕਰ ਰਹੀ ਸੀ। 


Related News