HMD ਦਾ ਨੋਕੀਆ ਬ੍ਰਾਂਡ ਦੇ ਤਹਿਤ ਪਹਿਲਾ ਫੋਨ ਲਾਂਚ
Tuesday, Dec 13, 2016 - 06:34 PM (IST)

ਜਲੰਧਰ- ਫਿਨਿਸ਼ ਕੰਪਨੀ HMD ਗਲੋਬਲ ਨੇ ਨੋਕੀਆ ਬ੍ਰਾਂਡ ਦੇ ਤਹਿਤ ਪਹਿਲੇ ਪ੍ਰੋਡਕਸ਼ਨ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਕੰਪਨੀ ਨੇ 2 ਬੇਸਿਕ ਹੈਂਡਸੈੱਟ ਲਾਂਚ ਕੀਤੇ ਹਨ ਜਿਸ ''ਚ ਇੰਟਰਨੈੱਟ ਨਹੀਂ ਚਲਾਇਆ ਜਾ ਸਕਦਾ ਅਤੇ ਇਨ੍ਹਾਂ ਦੀ ਕੀਮਤ 26 ਡਾਲਰ (ਕਰੀਬ 18,00 ਰੁਪਏ) ਹੈ।
ਨੋਕੀਆ 150 ਅਤੇ ਨੋਕੀਆ 150 ਡੁਅਲ ਸਿਮ ਨਾਂ ਦੇ ਇਨ੍ਹਾਂ ਸਮਾਰਟਫੋਨਜ਼ ਦੀ ਵਿਕਰੀ ਅਗਲੇ ਸਾਲ ਦੀ ਸ਼ੁਰੂਆਤ ''ਚ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ''ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ HMD ਨੋਕੀਆ ਬ੍ਰਾਂਡ ਦੇ ਤਹਿਤ ਪਹਿਲੇ ਐਂਡਰਾਇਡ ਸਮਾਰਟਫੋਨ ਨੂੰ ਲਾਂਚ ਕਰੇਗੀ ਜਿਸ ਦੀ ਸ਼ੁਰੂਆਤੀ ਕੀਮਤ ਕਰੀਬ 10,000 ਰੁਪਏ ਹੋਵੇਗੀ।