ਲਾਂਚ ਤੋਂ ਪਹਿਲਾਂ ਲੀਕ ਹੋਈਆਂ Xpulse 200T 4V ਦੀਆਂ ਤਸਵੀਰਾਂ

11/08/2022 5:29:30 PM

ਆਟੋ ਡੈਸਕ– ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਬਹੁਤ ਜਲਦ ਆਪਣੀ ਬਾਈਕ Xpulse 200T 4V ਲਾਂਚ ਕਰ ਸਕਦੀ ਹੈ। ਇਹ 200 ਸੀਸੀ ਇੰਜਣ ਦਾ ਮੋਟਰਸਾਈਕਲ ਹੋਵੇਗਾ। ਲਾਂਚ ਤੋਂ ਪਹਿਲਾਂ ਇਸ ਬਾਈਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਲੀਕ ਹੋ ਗਈਆਂ ਹਨ। Xpulse 200T 4V 3 ਡਿਊਲ-ਟੋਨ ਕਲਰਸ ’ਚ ਉਪਲੱਬਧ ਹੋਵੇਗੀ, ਜਿਸ ਵਿਚ ਬ੍ਰੋਨਜ਼ ਐਂਡ ਗ੍ਰੇਅ, ਰੈੱਡ ਐਂਡ ਬਲੈਕ ਅਤੇ ਲਾਈਮ ਗਰੀਨ ਅਤੇ ਸਿਲਵਰ ਰੰਗ ’ਚ ਸ਼ਾਮਲ ਹੈ। 

PunjabKesari

Xpulse 200T 4V ਦੀਆਂ ਲੀਕ ਹੋਈਆਂ ਤਸਵੀਰਾਂ ਨੂੰ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਵਿਚ ਥੋੜ੍ਹੇ-ਬਹੁਤ ਬਦਲਾਅ ਕੀਤੇ ਗਏ ਹਨ। ਇਸ ਵਿਚ ਬੈਲੀ ਪੈਨ, ਫੋਰਕ ਗੇਟਰਸ ਦੀ ਜੋੜੀ, ਇਕ ਨਵੀਂ ਕਲਾਈ ਸਕਰੀਨ ਅਤੇ ਇਕ ਨਵੀਂ ਦੋਹਰੀ ਟੋਨ ਸੀਟ ਮਿਲਦੀ ਹੈ।  Xpulse 200T 4V ਮੌਜੂਦਾ ਬਾਈਕ ਤੋਂ ਜ਼ਿਆਦਾ ਆਕਰਸ਼ਕ ਹੈ। ਇਸ ਵਿਚ ਫੋਰਕ ਗੈਟਰ, ਨਵੇਂ ਬਾਡੀ ਗ੍ਰਾਫਿਕਸ ਅਤੇ ਐੱਲ.ਈ.ਡੀ. ਹੈੱਡਲੈਂਪ ਦੇ ਉਪਰ ਛੋਟੇ ਬਾਡੀ-ਰੰਗੀਨ ਫਲਾਈਸਕਰੀਨ ਦੇ ਨਾਲ ਸ਼ਾਨਦਾਰ ਦਿਸ ਰਹੇ ਹਨ। 

PunjabKesari

ਇੰਜਣ
ਨਵੀਂ Xpulse 200T 4V ’ਚ 199.6 ਸੀਸੀ, ਸਿੰਗਲ-ਸਿਲੰਡਰ, ਆਇਲ-ਕੂਲਡ, ਫਿਊਲ-ਇੰਜੈਕਟਿਡ, 4-ਸਟ੍ਰੋਕ, 4-ਵਾਲਵ ਇੰਜਣ ਮਿਲ ਸਕਦਾ ਹੈ, ਜੋ 18.9 bhp ਦੀ ਪਾਵਰ ਅਤੇ 17.35 Nm ਦਾ ਪੀਕ ਟਾਰਕ ਜਨਰੇਟ ਕਰੇਗਾ। ਇਸਨੂੰ 5-ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। 

PunjabKesari

ਕੀਮਤ
ਮੌਜੂਦਾ Xpulse 200T ਦੀ ਕੀਮਤ 1.24 ਲੱਖ ਰੁਪਏ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ Xpulse 200T 4V ਬਾਈਕ ਦੀ ਕੀਮਤ ਇਸ ਨਾਲੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। 


Rakesh

Content Editor

Related News