Hero ਨੇ BS6 ਇੰਜਣ ਨਾਲ ਲਾਂਚ ਕੀਤੀ ਆਪਣੀ ਸਭ ਤੋਂ ਸਸਤੀ ਬਾਈਕ

06/02/2020 3:04:00 PM

ਆਟੋ ਡੈਸਕ– ਹੀਰੋ ਮੋਟਕਾਰਪ ਨੇ ਆਪਣੀ ਸਭ ਤੋਂ ਸਸਤੀ ਬਾਈਕ HF Deluxe ਦੇ ਕਿੱਕ ਸਟਾਰਟ ਮਾਡਲ ਨੂੰ ਬੀ.ਐੱਸ.-6 ਇੰਜਣ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। HF Deluxe ਕਿੱਕ ਸਟਾਰਟ ਮਾਡਲ ਦੀ ਕੀਮਤ 46,800 ਰਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਗਾਹਕ ਇਸ ਨੂੰ ਸਪੋਕ ਵ੍ਹੀਲ ਅਤੇ ਅਲੌਏ ਵ੍ਹੀਲ ਦੋਵਾਂ ’ਚ ਖਰੀਦ ਸਕਣਗੇ। ਇਸ ਦੇ ਟਾਪ ਮਾਡਲ ਦੀ ਕੀਮਤ ਕੰਪਨੀ ਨੇ 47,800 ਰੁਪਏ ਦੱਸੀ ਹੈ। 

ਦੱਸ ਦੇਈਏ ਕਿ ਇਸ ਬਾਈਕ ਦਾ ਇਲੈਕਟ੍ਰਿਕ ਸਟਾਰਟ ਬੀ.ਐੱਸ.-6 ਮਾਡਲ ਜਨਵਰੀ ’ਚ ਹੀ ਲਾਂਚ ਕਰ ਦਿੱਤਾ ਗਿਆ ਸੀ ਜਿਸ ਦੀ ਕੀਮਤ 56,675 ਰੁਪਏ (ਐਕਸ-ਸ਼ੋਅਰੂਮ) ਹੈ। ਹੁਣ ਕੰਪਨੀ ਗਾਹਕਾਂ ਲਈ ਇਸ ਦਾ ਸਭ ਤੋਂ ਸਸਤਾ ਕਿੱਕ ਸਟਾਰਟ ਮਾਡਲ ਲੈ ਕੇ ਆਈ ਹੈ ਜੋ ਕਿ ਇਲੈਕਟ੍ਰਿਕ ਸਟਾਰਟ ਮਾਡਲ ਨਾਲੋਂ 9875 ਰੁਪਏ ਘੱਟ ਕੀਮਤ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਸੈਗਮੈਂਟ ’ਚ HF Deluxe ਕਿੱਕ ਸਟਾਰਟ ਮਾਡਲ ਦਾ ਮੁਕਾਬਲਾ ਬਜਾਜ ਦੀ ਸੀਟੀ 100 ਨਾਲ ਹੋਵੇਗਾ। 

PunjabKesari

ਇੰਜਣ
ਇਸ ਬਾਈਕ ’ਚ 100 ਸੀਸੀ ਦਾ ਇੰਜਣ ਲੱਗਾ ਹੈ ਜੋ ਐਕਸਸੈਂਸ ਤਕਨੀਕ ਨਾਲ ਫਿਊਲ ਇੰਜੈਕਸ਼ਨ ਨੂੰ ਵੀ ਸੁਪੋਰਟ ਕਰਦਾ ਹੈ। ਇਹ ਇੰਜਣ 8000 ਆਰ.ਪੀ.ਐੱਮ. ’ਤੇ 7.94 ਬੀ.ਐੱਚ.ਪੀ. ਦੀ ਤਾਕਤ ਅਤੇ 8.05 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

i3S ਤਕਨੀਕ
ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ’ਚ i3S ਤਕਨੀਕ ਸ਼ਾਮਲ ਕੀਤੀ ਗਈ ਹੈ ਜਿਸ ਨਾਲ 9 ਫੀਸਦੀ ਜ਼ਿਆਦਾ ਮਾਈਲੇਜ ਮਿਲਦੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਾਈਕ ਦੀ ਵਿਕਰੀ ’ਚ ਜਲਦੀ ਹੀ ਵਾਧਾ ਹੋਣ ਵਾਲਾ ਹੈ। 


Rakesh

Content Editor

Related News