Auto Expo 2023: ਹੀਰੋ ਮੋਟੋਕਾਰਪ ਨੇ ਪੇਸ਼ ਕੀਤੀ ਫਲੈਕਸ ਫਿਊਲ ਨਾਲ ਚੱਲਣ ਵਾਲੀ ਬਾਈਕ

Tuesday, Jan 17, 2023 - 05:03 PM (IST)

Auto Expo 2023: ਹੀਰੋ ਮੋਟੋਕਾਰਪ ਨੇ ਪੇਸ਼ ਕੀਤੀ ਫਲੈਕਸ ਫਿਊਲ ਨਾਲ ਚੱਲਣ ਵਾਲੀ ਬਾਈਕ

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਟੋ ਐਕਸਪੋ ’ਚ ਆਪਣੀ ਪਹਿਲੀ ਫਲੈਕਸ ਫਿਊਲ ਨਾਲ ਚੱਲਣ ਵਾਲੀ ਬਾਈਕ ਪੇਸ਼ ਕੀਤੀ ਹੈ। ਕੰਪਨੀ ਨੇ Glamour Xtec 125 ਨੂੰ ਫਲੈਕਸ ਫਿਊਲ ਇੰਜਣ ਨਾਲ ਪੇਸ਼ ਕੀਤਾ ਹੈ। ਇਹ ਬਾਈਕ ਪੈਟਰੋਲ ਦੇ ਨਾਲ-ਨਾਲ ਇਥੇਲਾਈਲ ਨਾਲ ਵੀ ਚੱਲ ਸਕਦੀ ਹੈ। ਇਸਦੇ ਇੰਜਣ ਨੂੰ ਫਲੈਕਸ ਫਿਊਲ ਨਾਲ ਚੱਲਣ ਲਈ ਇਸ ਵਿਚ ਬਦਲਾਅ ਕੀਤਾ ਗਿਆ ਹੈ। ਇਸਦੇ ਫੀਚਰਜ਼ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 

PunjabKesari

ਹੀਰੋ ਮੋਟੋਕਾਰਪ ਮੁਤਾਬਕ, ਬਾਈਕ ਦਾ ਨਵਾਂ ਫਲੈਕਸ ਇੰਜਣ 10.7 ਬੀ.ਐੱਚ.ਪੀ. ਦੀ ਪੀਕ ਪਾਵਰ ਅਤੇ 10.6 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਸਟੈਂਡਰਡ ਮਾਡਲ ਵਰਗਾ 5-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

ਦੱਸ ਦੇਈਏ ਕਿ Hero Glamour Xtec ਭਾਰਤ ’ਚ 85,918 ਰੁਪਏ ਤੋਂ 90,518 ਰੁਪਏ ਦੀ ਐਕਸ-ਸ਼ੋਅਰੂਮ ਕੀਮਤ ’ਤੇ ਉਪਲੱਬਧ ਹੈ। ਇਹ ਬਾਈਕ ਡਿਸਕ ਅਤੇ ਡਰੱਮ ਵੇਰੀਐਂਟ ’ਚ ਆਉਂਦੀ ਹੈ। ਇਹ ਬਾਈਕ ਹੋਂਡਾ ਐੱਸ.ਪੀ. 125, ਹੋਂਡਾ ਸ਼ਾਈਨ 125 ਅਤੇ ਟੀ.ਵੀ.ਐੱਸ. ਰੇਡਰ ਨੂੰ ਟੱਕਰ ਦੇਵੇਗੀ।


author

Rakesh

Content Editor

Related News