ਇਸ ਮਹੀਨੇ ਮਾਰੂਤੀ ਦੀਆਂ ਇਨ੍ਹਾਂ ਗੱਡੀਆਂ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

05/09/2023 5:12:40 PM

ਆਟੋ ਡੈਸਕ- ਮਾਰੂਤੀ ਸੁਜ਼ੂਕੀ ਆਪਣੇ ਏਰੀਨਾ ਲਾਈਨਅਪ ਦੇ ਕੁਝ ਮਾਡਲਾਂ 'ਤੇ 61,000 ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ। ਇਸ ਲਿਸਟ 'ਚ ਵੈਗਨ ਆਰ, ਅਲਟੋ 800, ਅਲਟੋ ਕੇ10, ਡਿਜ਼ਾਇਰ, ਸਲੈਰੀਓ, ਐੱਸ.-ਪ੍ਰੈਸੋ ਅਤੇ ਈਕੋ ਵਰਗੇ ਮਾਡਲ ਸ਼ਾਮਲ ਹਨ। ਡਿਟੇਲ 'ਚ ਜਾਣਦੇ ਹਾਂ ਕਿ ਕਿਹੜੇ ਮਾਡਲ 'ਤੇ ਕਿੰਨਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਮਾਰੂਤੀ ਸਜ਼ੂਕੀ ਵੈਗਨ ਆਰ

ਵੈਗਨ ਆਰ ਦੇ ਐਲ ਐਕਸ ਆਈ ਅਤੇ ਵੀ ਐਕਸ ਆਈ ਵੇਰੀਐਂਟ 'ਤੇ 61,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਇਸ ਵਿਚ 35,000 ਰੁਪਏ ਦਾ ਕੈਸ਼ ਡਿਸਕਾਊਂਟ, 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 20,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਵੈਗਨ ਆਰ ਦੇ ਹੋਰ ਪੈਟਰੋਲ-ਸੰਚਾਲਿਤ ਮੈਨੁਅਲ ਵੇਰੀਐਂਟ ਦੇ ਨਾਲ ਜ਼ੈੱਡ ਐਕਸ ਆਈ ਅਤੇ ਜ਼ੈੱਡ ਐਕਸ ਆਈ ਪਲੱਸ 'ਤੇ 56,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਉਥੇ ਹੀ ਸੀ.ਐੱਨ.ਜੀ. ਐੱਲ ਐਕਸ ਆਈ ਅਤੇ ਵੀ ਐਕਸ ਆਈ ਵੇਰੀਐਂਟ 'ਤੇ 53,100 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ ਜਿਸ ਵਿਚ 31,000 ਰੁਪਏ ਦਾ ਕੈਸ਼ ਡਿਸਕਾਊਂਟ ਸ਼ਾਮਲ ਹੈ।

ਮਾਰੂਤੀ ਸੁਜ਼ੂਕੀ ਅਲਟੋ ਕੇ10

ਸਭ ਤੋਂ ਜ਼ਿਆਦਾ ਵਿਕਣ ਵਾਲੀ ਮਾਰੂਤੀ ਅਲਟੋ ਕੇ10 'ਤੇ ਵੀ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਪੈਟਰੋਲ ਮੈਨੁਅਲ STD, LXi, VXi, ਅਤੇ VXi+ 'ਤੇ 35,000 ਰੁਪਏ ਦਾ ਕੈਸ਼ ਡਿਸਕਾਊਂਟ, 7,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਅਲਟੋ ਕੇ10 ਵੀ ਐਕਸ ਆਈ ਸੀ.ਐੱਨ.ਜੀ. 'ਤੇ ਕੁੱਲ 48,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਮਾਰੂਤੀ ਸੁਜ਼ੂਕੀ ਐੱਸ-ਪ੍ਰੈਸੋ

ਐੱਸ-ਪ੍ਰੈਸੋ ਦੇ ਮੈਨੁਅਲ ਪੈਟਰੋਲ ਵੇਰੀਐਂਟ 'ਤੇ 56,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਵਿਚ 35,000 ਰੁਪਏ ਦਾ ਕੈਸ਼ ਡਿਸਕਾਊਂਟ, 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਉਥੇ ਹੀ ਐੱਸ-ਪ੍ਰੈਸੋ ਦੇ ਪੈਟਰੋਲ ਆਟੋਮੈਟਿਕ ਵੇਰੀਐਂਟ 'ਤੇ 21,000 ਰੁਪਏ ਦੀ ਬਚਨ ਕੀਤੀ ਜਾ ਸਕਦੀ ਹੈ ਜਦਕਿ ਐੱਸ-ਪ੍ਰੈਸੋ ਦੇ ਸੀ.ਐੱਨ.ਜੀ. ਮਾਡਲ 'ਤੇ 53,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ।

ਮਾਰੂਤੀ ਸੁਜ਼ੂਕੀ ਸਵਿਫਟ

ਮੈਨੁਅਲ ਮਾਰੂਤੀ ਸੁਜ਼ੂਕੀ ਸਵਿਫਟ ਪੈਟਰੋਲ ਐੱਲ ਐਕਸ ਆਈ 'ਤੇ 47,000 ਰੁਪਏ, VXi, ZXi ਅਤੇ ZXi+ ਵੇਰੀਐਂਟ 'ਤੇ 52,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਆਟੋਮੈਟਿਕ ਪੈਟਰੋਲ VXi, ZXi ਅਤੇ ZXi+ ਵੇਰੀਐਂਟ 'ਤੇ 52,000 ਰੁਪਏ ਬਚਾਏ ਜਾ ਸਕਦੇ ਹਨ। ਸੀ.ਐੱਨ.ਜੀ. ਮਾਡਲ ਦੇ VXi ਅਤੇ ZXi ਵੇਰੀਐਂਟ 'ਤੇ 19,100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਵਿਚ 15,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 4,100 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ।

ਮਾਰੂਤੀ ਸੁਜ਼ੂਕੀ ਸਲੇਰੀਓ

ਮੈਨੁਅਲ ਮਾਰੂਤੀ ਸੁਜ਼ੂਕੀ ਸਲੇਰੀਓ ਦੇ LXi, VXi, ZXi, ਅਤੇ ZXi + ਵੇਰੀਐਂਟ 'ਤੇ 30,000 ਰੁਪਏ ਦਾ ਕੈਸ਼ਬੈਕ, 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਆਟੋਮੈਟਿਕ ਸਲੇਰੀਓ VXi, ZXi ਅਤੇ ZXi+ ਵੇਰੀਐਂਟਸ 'ਤੇ 10,000 ਰੁਪਏ ਦਾ ਕੈਸ਼ਬੈਕ ਮਿਲਦਾ ਹੈ। ਸਲੇਰੀਓ ਸੀ.ਐੱਨ.ਜੀ. ਮਾਡਲ 'ਤੇ 25,000 ਰੁਪਏ ਦਾ ਕੈਸ਼ ਡਿਸਕਾਊਂਟ, 3,100 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਾ ਫਾਇਦਾ ਮਿਲ ਰਿਹਾ ਹੈ।

ਮਾਰੂਤੀ ਸੁਜ਼ੂਕੀ ਡਿਜ਼ਾਇਰ

ਮਾਰੂਤੀ ਸੁਜ਼ੂਕੀ ਡਿਜ਼ਾਇਰ ਮੈਨੁਅਲ ਅਤੇ ਆਟੋਮੈਟਿਕ ਵੇਰੀਐਂਟ 'ਤੇ ਕੋਈ ਕੈਸ਼ ਡਿਸਕਾਊਂਟ ਨਹੀਂ ਦਿੱਤਾ ਜਾ ਰਿਹਾ ਪਰ ਦੋਵਾਂ ਮਾਡਲਾਂ 'ਤੇ 7,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਅਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਰਿਹਾ ਹੈ।


Rakesh

Content Editor

Related News