ਕੈਨੇਡਾ ''ਚ ਬਣੇਗਾ ਦੁਨੀਆ ਦਾ ਪਹਿਲਾ Electric seaplane
Thursday, May 30, 2019 - 10:37 AM (IST)

ਗੈਜੇਟ ਡੈਸਕ– ਦੇਸ਼ ਦੇ ਨੇੜਲੇ ਟਾਪੂ 'ਤੇ ਘੱਟ ਸਮੇਂ ਵਿਚ ਪਹੁੰਚਣ ਲਈ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਸੀ-ਪਲੇਨ ਕੈਨੇਡਾ 'ਚ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੋਵੇਗੀ ਕਿ ਇਹ ਬਿਨਾਂ ਪ੍ਰਦੂਸ਼ਣ ਪੈਦਾ ਕੀਤਿਆਂ ਕੰਮ ਕਰੇਗਾ ਅਤੇ ਸਮੁੰਦਰ ਵਿਚੋਂ ਹੀ ਆਸਾਨੀ ਨਾਲ ਉਡਾਣ ਭਰੇਗਾ, ਜਿਸ ਨਾਲ ਰਨਵੇ ਦੀ ਵੀ ਲੋੜ ਨਹੀਂ ਪਵੇਗੀ। ਇਹ MagniX ਸੀ-ਪਲੇਨ ਕੈਨੇਡਾ ਦੀ Harbour Air ਕੰਪਨੀ ਤਿਆਰ ਕਰ ਰਹੀ ਹੈ, ਜਿਸ ਦਾ ਦਾਅਵਾ ਹੈ ਕਿ ਇਸ ਨੂੰ ਬਣਾਉਣ ਤੋਂ ਬਾਅਦ ਉਹ ਦੁਨੀਆ ਦੀ ਪਹਿਲੀ ਫੁਲੀ ਇਲੈਕਟ੍ਰਿਕ ਏਅਰਲਾਈਨ ਚਲਾਏਗੀ। ਇਸ ਪਲੇਨ ਨੂੰ ਇਕ ਵਾਰ ਫੁਲ ਚਾਰਜ ਕਰ ਕੇ 60 ਮਿੰਟ ਤਕ ਉਡਾਇਆ ਜਾ ਸਕਦਾ ਹੈ, ਜਿਸ ਵਿਚੋਂ 30 ਮਿੰਟ ਤਕ ਆਨ ਮੋਡ ਵਿਚ ਅਤੇ 30 ਮਿੰਟ ਤਕ ਰਿਜ਼ਰਵ ਮੋਡ ਵਿਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸੀ-ਪਲੇਨ 'ਚ ਲੱਗੀਆਂ ਵਿਸ਼ੇਸ਼ ਬੈਟਰੀਆਂ
ਇਸ ਸੀ-ਪਲੇਨ ਵਿਚ 200 kWh ਦੀਆਂ ਬੈਟਰੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ Magni 500 ਇਲੈਕਟ੍ਰਿਕ ਮੋਟਰਾਂ ਨਾਲ ਜੋੜਿਆ ਗਿਆ ਹੈ। ਇਹ ਇਲੈਕਟ੍ਰਿਕ ਸੀ-ਪਲੇਨ 750 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ।
ਇੱਥੇ ਸ਼ੁਰੂ ਹੋਵੇਗੀ ਇਹ ਸੇਵਾ
ਇਸ ਨੂੰ ਸਭ ਤੋਂ ਪਹਿਲਾਂ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਦੇ ਨੇੜਲੇ ਟਾਪੂਆਂ 'ਤੇ ਆਸਾਨੀ ਨਾਲ ਪਹੁੰਚਣ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਕੰਪਨੀ ਨੂੰ ਆਸ ਹੈ ਕਿ ਜੇ ਇਨ੍ਹਾਂ ਨੂੰ ਕੰਮ 'ਤੇ ਲਿਆਂਦਾ ਜਾਵੇ ਤਾਂ 70 ਫੀਸਦੀ ਲੋਕ ਇਸ ਦੀ ਵਰਤੋਂ ਕਰਨਗੇ। Harbour Air ਕੰਪਨੀ ਫਿਲਹਾਲ ਵੈਨਕੂਵਰ ਤੇ ਸਿਆਟਲ 'ਚ ਕੁਲ ਮਿਲਾ ਕੇ 42 ਸੀ-ਪਲੇਨਸ ਚਲਾ ਰਹੀ ਹੈ ਪਰ ਇਨ੍ਹਾਂ ਨੂੰ ਈਂਧਨ ਨਾਲ ਚਲਾਇਆ ਜਾ ਰਿਹਾ ਹੈ। ਕੰਪਨੀ ਨੇ ਯੋਜਨਾ ਬਣਾਈ ਹੈ ਕਿ ਜਲਦੀ ਹੀ ਇਨ੍ਹਾਂ ਨੂੰ ਇਲੈਕਟ੍ਰਿਕ ਕਰਨ 'ਤੇ ਕੰਮ ਕੀਤਾ ਜਾਵੇਗਾ।