ਫੇਕ ਵੈਕਸ ਹੈਂਡਸ ਨਾਲ ਹੈਕਰਸ ਨੇ ਆਸਾਨੀ ਨਾਲ ਤੋੜ ਕੇ ਦਿਖਾਈ ਫਿੰਗਰਪ੍ਰਿੰਟ ਸਕਿਓਰਿਟੀ

Thursday, Jan 03, 2019 - 07:05 PM (IST)

ਫੇਕ ਵੈਕਸ ਹੈਂਡਸ ਨਾਲ ਹੈਕਰਸ ਨੇ ਆਸਾਨੀ ਨਾਲ ਤੋੜ ਕੇ ਦਿਖਾਈ ਫਿੰਗਰਪ੍ਰਿੰਟ ਸਕਿਓਰਿਟੀ

ਗੈਜੇਟ ਡੈਸਕ : ਡਾਟਾ ਨੂੰ ਹੈਕ ਹੋਣ ਤੋਂ ਬਚਾਉਣ ਲਈ ਦੁਨੀਆ ਭਰ ਵਿਚ ਬਾਇਓਮੈਟ੍ਰਿਕ ਸਕਿਓਰਿਟੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਇਸ ਤੋਂ ਵੀ ਇਕ ਕਦਮ ਉੱਪਰ ਦੀ ਤਕਨੀਕ ਵੇਨ ਅਥੰਟੀਕੇਸ਼ਨ ਨੂੰ ਹੈਕਰਸ ਨੇ ਅਸੁਰੱਖਿਅਤ ਕਰਾਰ ਦਿੱਤਾ ਹੈ। ਹੈਕਰਸ ਨੇ ਵੈਕਸ ਨਾਲ ਅਜਿਹਾ ਹੱਥ ਬਣਾਇਆ ਹੈ, ਜੋ ਆਸਾਨੀ ਨਾਲ ਇਸ ਸਕਿਓਰਿਟੀ ਨੂੰ ਤੋੜ ਦਿੰਦਾ ਹੈ, ਜਿਸ ਨਾਲ ਡਾਟਾ ਨਾਲ ਖਿਲਵਾੜ ਹੋ ਸਕਦਾ ਹੈ। ਦੱਸ ਦੇਈਏ ਕਿ ਵPunjabKesariਕਿਵੇਂ ਕੰਮ ਕਰਦਾ ਹੈ ਵੇਨ ਅਥੰਟੀਕੇਸ਼ਨ
ਵੇਨ ਅਥੰਟੀਕੇਸ਼ਨ ਵਿਚ ਫਿੰਗਰਪ੍ਰਿੰਟ ਦੀ ਸਕੈਨਿੰਗ ਤੋਂ ਇਲਾਵਾ ਕੰਪਿਊਟਰ ਨਾਲ ਉਂਗਲ ਦੀ ਸ਼ੇਪ, ਸਾਈਜ਼ ਤੇ ਹੱਥ ਦੀ ਚਮੜੀ ਦੇ ਹੇਠਾਂ ਮੌਜੂਦ ਨਸਾਂ ਦੀ ਪੁਜ਼ੀਸ਼ਨ ਸਕੈਨ ਕੀਤੀ ਜਾਂਦੀ ਹੈ। ਉਂਝ ਤਾਂ ਇਹ ਤਕਨੀਕ ਫਿੰਗਰਪ੍ਰਿੰਟ ਸਕੈਨਿੰਗ ਤੋਂ ਉੱਪਰ ਹੈ ਪਰ ਇਸ ਨੂੰ ਵੀ ਹੁਣ ਅਸੁਰੱਖਿਅਤ ਦੱਸਿਆ ਗਿਆ ਹੈ।PunjabKesariਪਹਿਲੀ ਵਾਰ ਦਿਖਾਏ ਗਏ ਵੈਕਸ ਨਾਲ ਬਣੇ ਹੱਥ
ਜਰਮਨੀ ਦੇ ਸ਼ਹਿਰ ਲੀਪਜ਼ਿਗ ’ਚ ਆਯੋਜਿਤ ਚਾਓਸ ਕਮਿਊਨੀਕੇਸ਼ਨ ਕਾਂਗਰਸ ਵਿਚ ਹੈਕਰਸ ਨੇ ਵੈਕਸ ਨਾਲ ਬਣੇ ਇਹ ਫੇਕ ਹੱਥ ਦਿਖਾਏ। ਪ੍ਰਦਰਸ਼ਨੀ ਵਿਚ ਜਨ ਕ੍ਰਿਸਲਰ ਤੇ ਜੂਲੀਅਨ ਅਲਬ੍ਰੇਕਟ ਨੇ ਦਿਖਾਇਆ ਕਿ ਕਿਵੇਂ ਵੈਕਸ ਨਾਲ ਬਣੇ ਇਨ੍ਹਾਂ ਹੱਥਾਂ ਨੇ ਹਿਤਾਚੀ ਤੇ ਫੁਜਿਤਸੂ ਵਲੋਂ ਤਿਆਰ ਸਕੈਨਰਸ ਨੂੰ ਬਾਈਪਾਸ ਕਰ ਕੇ ਦਿਖਾਇਆ ਹੈ।

ਇਹ ਵੈਕਸ ਹੈਂਡ ਬਣਾਉਣ ਲਈ ਯੂਜ਼ਰ ਨੂੰ ਬਸ ਹੱਥ ਦੀ ਇਕ ਫੋਟੋ ਚਾਹੀਦੀ ਹੈ, ਜਿਸ ਤੋਂ ਬਾਅਦ ਸਿਰਫ 15 ਮਿੰਟਾਂ ਵਿਚ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਵੇਨ ਅਥੰਟੀਕੇਸ਼ਨ ਤੋੜਨ ਲਈ 30 ਦਿਨਾਂ ਤਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਫਿਲਹਾਲ ਵੇਨ ਸਕੈਨਿੰਗ ਤਕਨੀਕ ਦੀ ਵਰਤੋਂ ਸਮਾਰਟਫੋਨਸ ਵਿਚ ਨਹੀਂ ਕੀਤੀ ਗਈ। ਇਸ ਦੀ ਅਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਰਿਪੋਰਟ ਸਾਹਮਣੇ ਆ ਗਈ ਹੈ।     (ਸੋਮਾ : ਦਿ ਵਰਜ)


Related News