ਭਾਰਤੀ ਯੂਜ਼ਰਜ਼ ਲਈ ਵੀ ਉਪਲੱਬਧ ਹੋਇਆ ਐਲੋਨ ਮਸਕ ਦਾ AI ਟੂਲ, ChatGPT ਨੂੰ ਮਿਲੇਗੀ ਟੱਕਰ!

12/15/2023 6:34:27 PM

ਗੈਜੇਟ ਡੈਸਕ- ਐਲੋਨ ਮਸਕ ਦਾ Grok AI ਹੁਣ ਭਾਰਤੀ ਯੂਜ਼ਰਜ਼ ਲਈ ਵੀ ਉਪਲੱਬਧ ਹੋ ਗਿਆ ਹੈ। Grok AI ਨੂੰ xAI ਨੇ ਤਿਆਰ ਕੀਤਾ ਹੈ ਜੋ ਕਿ ਐਲੋਨ ਮਸਕ ਦਾ ਏ.ਆਈ. ਸਟਾਰਟਅਪ ਹੈ। Grok AI ਦਾ ਜਨਰੇਟਿਵ ਏ.ਆਈ. ਚੈਟਬਾਟ ਹੈ। Grok AI ਨੂੰ ਲੈ ਕੇ ਐਲੋਨ ਮਸਕ ਦਾਅਵਾ ਕਰਦੇ ਹਨ ਕਿ ਇਹ ਓਪਨ ਏ.ਆਈ. ਦੇ ਚੈਟਬਾਟ ChatGPT ਨਾਲੋਂ ਬਿਹਤਰ ਹੈ। 

Grok AI ਦੀ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਨੂੰ ਲੈ ਕੇ ਹੈ ਕਿ ਇਹ ਰੀਅਲ ਟਾਈਮ 'ਚ ਜਾਣਕਾਰੀ ਦੇ ਸਕਦਾ ਹੈ, ਜਦੋਂਕਿ ਚੈਟਜੀਪੀਟੀ ਅਜਿਹਾ ਨਹੀਂ ਕਰ ਸਕਦਾ। Grok AI ਨੂੰ ਭਾਰਤ ਦੇ ਨਾਲ-ਨਾਲ 46 ਹੋ ਦੇਸ਼ਾਂ 'ਚ ਵੀ ਪੇਸ਼ ਕੀਤਾ ਗਿਆ ਹੈ ਜਿਨ੍ਹਾਂ 'ਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਪਾਕਿਸਤਾਨ ਅਤੇ ਸ਼੍ਰੀਲੰਕਾ ਵਰਗੇ ਦੇਸ਼ ਸ਼ਾਮਲ ਹਨ। ਦੱਸ ਦੇਈਏ ਕਿ Grok AI ਚੈਟਬਾਟ ਇਕ ਪੇਡ ਟੂਲ ਹੈ ਜਿਸਨੂੰ ਐਕਸ ਦੇ X Premium+ ਸਬਸਕ੍ਰਾਈਬਰ ਹੀ ਇਸਤੇਮਾਲ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ

X Premium+ ਯੂਜ਼ਰਜ਼ ਨੂੰ ਮਿਲੇਗਾ ਐਕਸੈਸ

ਐਲੋਨ ਮਸਕ ਦੇ ਏ.ਆਈ. ਚੈਟਟੂਲ Grok AI ਦਾ ਐਕਸੈਸ ਐਕਸ ਦੇ ਪ੍ਰੀਮੀਅਮ ਯੂਜ਼ਰਜ਼ ਨੂੰ ਹੀ ਮਿਲੇਗਾ। ਭਾਰਤ 'ਚ X Premium+ ਦੇ ਮਾਸਿਕ ਸਬਸਕ੍ਰਿਪਸ਼ਨ ਦੀ ਕੀਮਤ 1,300 ਰੁਪਏ ਅਤੇ ਸਾਲਾਨਾ ਪਲਾਨ ਦੀ ਕੀਮਤ 13,600 ਰੁਪਏ ਹੈ। ਇਸਨੂੰ ਵੈੱਬ, ਆਈ.ਓ.ਐੱਸ. ਅਤੇ ਐਂਡਰਾਇਡ ਤਿੰਨਾਂ ਪਲੇਟਫਾਰਮਾਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

ਕੀ ਹੈ ਐਕਸ ਦਾ Grok

ਇਹ ਟੂਲ ਵੀ ਗੂਗਲ ਬਾਰਡ ਅਤੇ ਚੈਟਜੀਪੀਟੀ ਦੀ ਤਰ੍ਹਾਂ ਇਕ ਏ.ਆਈ. ਟੂਲ ਹੈ। ਗਰੋਕ, ਐਕਸ ਦਾ ਪਹਿਲਾ ਏ.ਆਈ. ਚੈਟ ਟੂਲ ਹੈ। ਇਹ ਐਕਸ 'ਤੇ ਸ਼ੇਅਰ ਕੀਤੀਆਂ ਗਈਆਂ ਜਾਣਕਾਰੀਆਂ ਨੂੰ ਰੀਅਲ ਟਾਈਮ 'ਚ ਐਕਸੈਸ ਕਰ ਸਕਦਾ ਹੈ ਅਤੇ ਯੂਜ਼ਰਜ਼ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਇਹ ਵਿਅੰਗ ਵੀ ਪਸੰਦ ਕਰਦਾ ਹੈ। ਐਲੋਨ ਮਸਕ ਨੇ ਇਸਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸਨੂੰ ਇਸ ਤਰ੍ਹਾਂ ਕਿਸਨੇ ਗਾਈਡ ਕੀਤਾ ਹੈ। 

ਮਸਕ ਮੁਤਾਬਕ, ਗਰੋਕ 'ਚ ਖੁਦ ਦੀ ਸਮਝ ਹੈ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਬਹੁਤ ਹੀ ਸਹੀ ਤਰੀਕੇ ਨਾਲ ਦੇ ਸਕਦਾ ਹੈ। ਐਲੋਨ ਮਸਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਕੁਝ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ ਜਿਵੇਂ- ਤੁਸੀਂ ਇਸ ਤੋਂ ਡਰੱਗ ਬਣਾਉਣ ਦਾ ਤਰੀਕਾ ਪੁੱਛੋਗੇ ਤਾਂ ਇਹ ਜਵਾਬ ਦੇਣ ਤੋਂ ਇਨਕਾਰ ਕਰ ਦੇਵੇਗਾ। 

ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ


Rakesh

Content Editor

Related News