ਇੰਡੀਆ ਆਟੋ ਐਕਸਪੋ 2023 ਦਾ ਸ਼ਾਨਦਾਰ ਉਦਘਾਟਨ: ਮਾਰੂਤੀ, ਕੀਆ, ਹੁੰਡਈ ਦੀਆਂ ਇਲੈਕਟ੍ਰਿਕ ਕਾਰਾਂ ਦੀ ਮਚੀ ਧੂਮ

01/12/2023 1:22:01 PM

ਆਟੋ ਡੈਸਕ- ਇੰਡੀਆ ਆਟੋ ਐਕਸਪੋ ਪਿਛਲੇ ਕੁਝ ਸਾਲਾਂ ’ਚ ਜ਼ਬਰਦਸਤ ਰੂਪ ਨਾਲ ਵਧਿਆ ਹੈ ਅਤੇ ਇਕ ਗਲੋਬਲ ਈਵੈਂਟ ’ਚ ਬਦਲ ਗਿਆ ਹੈ। ਇਸ ਐਕਸਪੋ ਦੀ ਜ਼ਬਰਦਸਤ ਮੰਗ ਦਾ ਸਭ ਤੋਂ ਵੱਡਾ ਆਟੋਮੋਟਿਵ ਸ਼ੋਅ ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਜ਼ ਐਸੋਸੀਏਸ਼ਨ ਆਫ ਇੰਡੀਆ, ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ ਅਤੇ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਜ਼ ਵਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਜਾਂਦਾ ਹੈ। ਜੋ ਹੁਣ ਦੋ ਵੱਖ-ਵੱਖ ਥਾਵਾਂ ’ਤੇ ਦੇਖਿਆ ਜਾ ਸਕਦਾ ਹੈ। ਕੋਰੋਨਾ ਦੀ ਮਿਆਦ ਦੇ 3 ਸਾਲਾਂ ਬਾਅਦ ਬੁੱਧਵਾਰ ਯਾਨੀ 11 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ 13 ਜਨਵਰੀ ਤੋਂ ਆਮ ਲੋਕਾਂ ਲਈ ਖੁੱਲ੍ਹ ਜਾਵੇਗਾ। 11 ਜਨਵਰੀ ਤੋਂ ਸ਼ੁਰੂ ਹੋ ਕੇ ਈਵੈਂਟ 8 ਦਿਨ ਯਾਨੀ 18 ਜਨਵਰੀ ਤੱਕ ਚੱਲੇਗਾ। ਇਸ ਐਕਸਪੋ 'ਚ 114 ਕੰਪਨੀਆਂ ਹਿੱਸਾ ਲੈਣਗੀਆਂ ਅਤੇ 48 ਨਵੇਂ ਵਾਹਨ ਲਾਂਚ ਕੀਤੇ ਜਾਣਗੇ।

ਐਕਸਪੋ ’ਚ ਪੇਸ਼ ਹੋਈ ਮਾਰੂਤੀ ਦੀ ਲਗਜ਼ਰੀ ਇਲੈਕਟ੍ਰਿਕ ਸੇਡਾਨ

PunjabKesari

ਐਕਸਪੋ ’ਚ ਸਭ ਤੋਂ ਪਹਿਲੇ ਮਾਰੂਤੀ ਦੀ ਕਾਂਸੈਪਟ ਇਲੈਕਟ੍ਰਿਕ ਐੱਸਯੂਵੀ ਈਵੀ ਐਕਸ ਨੂੰ ਪੇਸ਼ ਕੀਤਾ ਗਿਆ। ਸੁਜ਼ੂਕੀ ਮੋਟਰ ਕਾਰਪੋਰੇਸ਼ਨ ਵਲੋਂ ਡਿਜ਼ਾਇਨ ਅਤੇ ਵਿਕਸਤ ਕਾਂਸੈਪਟ ਈਵੀ ਐਕਸ ਇਕ ਗ੍ਰਾਊਂਡ ਐਪ ਆਲ-ਇਲੈਕਟ੍ਰਿਕ ਪਲੇਟਫਾਰਮ ’ਤੇ ਆਉਂਦੀ ਹੈ, ਜੋ ਭਵਿੱਖ ਦੀਆਂ ਈਵੀ ਦੀ ਇਕ ਸੀਰੀਜ਼ ਸ਼ੁਰੂ ਕਰੇਗੀ।

ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੀ ਕਾਂਸੈਪਟ ਇਲੈਕਟ੍ਰਿਕ ਐੱਸਯੂਵੀ ਈਵੀ ਐਕਸ ’ਚ 60 kWh ਬੈਟਰੀ ਪੈਕ ਕੀਤੀ ਗਈ ਹੈ, ਜੋ 550 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਪ੍ਰਦਾਨ ਕਰਦੀ ਹੈ। ਇਹ ਗੱਡੀ 2025 ਤੱਕ ਬਾਜ਼ਾਰ ’ਚ ਆਏਗੀ।

ਐੱਮ. ਜੀ. ਹੈਕਟਰ ਦਾ ਨਵਾਂ ਵੇਰੀਐਂਟ ਕੀਤਾ ਲਾਂਚ

PunjabKesari

ਆਟੋ ਐਕਸਪੋ 2023 ’ਚ ਬ੍ਰਿਟਿਸ਼ ਕਾਰ ਕੰਪਨੀ ਐੱਮ. ਜੀ. ਮੋਟਰਜ਼ ਵਲੋਂ ਹੈਕਟਰ 2023 ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੰਪਨੀ ਨੇ ਐੱਸਯੂਵੀ ਦੇ ਵੇਰੀਐਂਟ ਅਤੇ ਕੀਮਤਾਂ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਇਸ ਨਵੀਂ ਐੱਸਯੂਵੀ ਨੂੰ 5, 6 ਅਤੇ 7 ਸੀਟਾਂ ਦੇ ਵਿਕਲਪ ਨਾਲ ਬਾਜ਼ਾਰ ’ਚ ਉਤਾਰਿਆ ਹੈ।

ਐੱਸਯੂਵੀ ਨੂੰ ਕੁੱਲ ਪੰਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ, ਜਿਸ ’ਚ ਸਟਾਈਲ, ਸਮਾਰਟ, ਸਮਾਰਟ ਪ੍ਰੋ, ਸ਼ਾਰਪ ਪ੍ਰੋ ਅਤੇ ਸੇਵੀ ਪ੍ਰੋ ਸ਼ਾਮਲ ਹਨ। ਨਵੀਂ ਐੱਮ.ਜੀ. ਹੈਕਟਰ ’ਚ ਇਕ ਨਵਾਂ ਫਰੰਟ ਫੇਸ਼ੀਆ, ਨਵਾਂ ਕੈਬਿਨ ਅਤੇ ਕਈ ਨਵੇਂ ਫੀਚਰਜ਼ ਹਨ।

ਕੰਪਨੀ ਨੇ ਐੱਸਯੂਵੀ ਦੇ ਕਲਰ ਵਿਕਲਪਾਂ ’ਚ ਇੱਕ ਨਵਾਂ ਡਿਊਨ ਬ੍ਰਾਊਨ ਐਕਸਟ੍ਰੀਅਰ ਸ਼ੇਡ ਵੀ ਜੋੜਿਆ ਹੈ। ਪਿਛਲੇ ਪਾਸੇ, ਨਵਾਂ MG ਹੈਕਟਰ ਮੁੜ ਡਿਜ਼ਾਈਨ ਕੀਤੇ ਬੰਪਰ ਅਤੇ LED ਟੇਲ-ਲੈਂਪ ਦੇ ਨਾਲ ਆਉਂਦਾ ਹੈ। ਇਹ 18 ਇੰਚ ਅਲੌਏ ਵ੍ਹੀਲਜ਼ ਦੇ ਨਾਲ ਆਉਂਦੀ ਹੈ।

ਸ਼ਾਹਰੁਖ ਖਾਨ ਨੇ ਲਾਂਚ ਕੀਤੀ ਹੁੰਡਈ ਦੀ ਆਯੋਨਿਕ 5 ਈਵੀ

PunjabKesari
ਆਟੋ ਐਕਸਪੋ 2023 ’ਚ ਪਹਿਲੇ ਦਿਨ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਸ਼ਿਰਕਤ ਕਰਦਿਆਂ ਹੁੰਡਈ ਕੰਪਨੀ ਦੀ ਈਵੀ ਕਾਰ ਦੀ ਲਾਂਚਿੰਗ ’ਚ ਹਿੱਸਾ ਲਿਆ। ਹੁੰਡਈ ਨੇ ਆਪਣੀ ਇਸ ਕਾਰ ਦਾ ਨਾਂ ਲੋਨਿਕ 5 ਈਵੀ ਰੱਖਿਆ ਹੈ। ਇਸ ਕਾਰ ਦੀ ਕੀਮਤ 44.95 ਲੱਖ ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਜਲਦ ਇਹ ਕਾਰ ਭਾਰਤ ਦੇ ਬਾਜ਼ਾਰ ’ਚ ਆਵੇਗੀ। ਇਸ ਕਾਰ ਨੂੰ ਪੰਜ ਕਲਰ ਆਪਸ਼ਨ ’ਚ ਮਾਰਕੀਟ ’ਚ ਉਤਾਰਿਆ ਜਾਵੇਗਾ। ਇਸ ਕਾਰ ਨੂੰ ਸ਼ਾਨਦਾਰ ਡਿਜ਼ਾਈਨ ਅਤੇ ਅਲਟ੍ਰਾ ਫਾਸਟ ਚਾਰਜਿੰਗ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ । 5 ਈਵੀ ’ਚ 350 ਕੇ ਡਬਲਿਊ ਚਾਰਜਰ ਮਿਲਦਾ ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਲੋਨਿਕ 5 ਈਵੀ ਸਿਰਫ਼ 18 ਮਿੰਟ ’ਚ 10 ਫੀਸਦੀ ਤੋਂ 80 ਫੀਸਦੀ ਤੱਕ ਪਹੁੰਚ ਜਾਂਦੀ ਹੈ। ਕੰਪਨੀ ਅਨੁਸਾਰ, ਲੋਨਿਕ 5 ਈਵੀ ਯੂਜ਼ਰਸ ਨੂੰ 100 ਕਿਲੋਮੀਟਰ ਦੀ ਰੇਂਜ ਪ੍ਰਾਪਤ ਕਰਨ ਲਈ ਸਿਰਫ ਪੰਜ ਮਿੰਟ ਲਈ ਕਾਰ ਨੂੰ ਚਾਰਜ ਕਰਨ ਦੀ ਜ਼ਰੂਰਤ ਹੋਵੇਗੀ।

ਕੀਆ ਇੰਡੀਆ ਨੇ ਪੇਸ਼ ਕੀਤੀ ਕੀਆ ਕਾਨਸੈਪਟ ਈਵੀ9

PunjabKesari
ਕੀਆ ਇੰਡੀਆ ਨੇ ਆਟੋ ਐਕਸਪੋ-2023 ’ਚ ਆਪਣੀ ਨਵੀਂ ਇਲੈਕਟ੍ਰਿਕ ਕਾਰ ਕੀਆ ਕਾਨਸੈਪਟ ਈਵੀ9 ਨੂੰ ਪੇਸ਼ ਕੀਤਾ ਹੈ। ਕਾਰ ਨੂੰ ਸਭ ਤੋਂ ਪਹਿਲਾਂ 2021 ਲਾਸ ਏਂਜਲਸ ਮੋਟਰ ਸ਼ੋਅ ਵਿੱਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਬ੍ਰਾਂਡ ਨੇ ਮਾਡਲ ਦੇ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਨੇ ਪਹਿਲਾਂ ਕੀਆ ਕਾਨਸੈਪਟ ਈਵੀ6 ਨੂੰ ਦੋ ਵੇਰੀਐਂਟਸ ਦੇ ਨਾਲ ਭਾਰਤ ਵਿੱਚ ਆਪਣੇ ਫਲੈਗਸ਼ਿਪ EVs ਵਿਚੋਂ ਇਕ ਵਜੋਂ ਲਾਂਚ ਕੀਤਾ ਸੀ। ਕੀਆ ਈਵੀ9 ਦਾ ਸੰਕਲਪ ਵੀ ਅਜਿਹਾ ਹੀ ਹੈ ਕਿਉਂਕਿ ਕਾਰ ਉਸੇ ਪਲੇਟਫਾਰਮ ’ਤੇ ਆਧਾਰਤ ਹੋਣ ਜਾ ਰਹੀ ਹੈ। ਨਾਲ ਹੀ, ਕੀਆ ਜਲਦੀ ਹੀ ਕੰਸੈਪਟ ਈਵੀ9 ਦਾ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।

ਟੋਇਟਾ ਐੱਸਯੂਵੀ ਦੇ ਕਾਂਸੈਪਟ ਮਾਡਲ ਤੋਂ ਉੱਠਿਆ ਪਰਦਾ

ਆਟੋ ਐਕਸਪੋ 2023 ’ਚ ਟੋਇਟਾ ਕਿਰਲੋਸਕਰ ਮੋਟਰ ਇੰਡੀਆ ਨੇ ਟੋਇਟਾ bZ4X ਕੰਪੈਕਟ ਐੱਸਯੂਵੀ ਦੇ ਕਾਂਸੈਪਟ ਮਾਡਲ ਤੋਂ ਪਰਦਾ ਉਠਾਇਆ ਹੈ। ਇਸ ਐੱਸਯੂਵੀ ਦੀ ਲੰਬੇ ਸਮੇਂ ਤੋਂ ਉਡੀਕ ਸੀ। ਇਸ ਇਲੈਕਟ੍ਰਿਕ ਐੱਸਯੂਵੀ ਕੰਸੈਪਟ ਨੂੰ ਟੋਇਟਾ ਬੀ ਜ਼ੈੱਡ ਸਬ-ਬਰਾਂਡ ਦੀ ਅੰਦਰੂਨੀ ਡਿਜ਼ਾਈਨ ਕੀਤਾ ਗਿਆ ਹੈ। ਇਸ ਕਾਂਸੈਪਟ ਮਾਡਲ ’ਚ ਅਲਟ੍ਰਾ-ਸ਼ਾਰਪ ਏਜੇਜ਼ ਅਤੇ ਬਾਡੀ ਲਾਈਂਜ਼ ਦੇ ਨਾਲ ਰੂਫ ਅਤੇ ਹਾਈ ਬੇਲਟਲਾਈਨ ਦਿੱਤੀ ਗਈ ਹੈ। ਇਸ ਦੇ ਲੁੱਕ ਅਤੇ ਫੀਚਰਸ ਦੀ ਗੱਲ ਕਰੀਏ ਤਾਂ ਇਸ ’ਚ LED ਹੈਂਡਲੈਪ ਦਿੱਤੇ ਗਏ ਹਨ, ਜੋ ਇਲਿਊਮੀਨੇਟਿਡ ਸਟ੍ਰਿਪ ਨਾਲ ਜੁੜੇ ਹੁੰਦੇ ਹਨ।

ਬੀ. ਵਾਈ. ਡੀ. ਨੇ ਪੇਸ਼ ਕੀਤੀਆਂ 2 ਲਗਜ਼ਰੀ ਇਲੈਕਟ੍ਰਿਕ ਕਾਰਾਂ

ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਵਾਈ. ਡੀ. ਆਟੋ ਐਕਸਪੋ 2023 ’ਚ 2 ਨਵੀਆਂ ਲਗਜ਼ਰੀ ਇਲੈਕਟ੍ਰਿਕ ਕਾਰਾਂ ਬੀ. ਵਾਈ. ਡੀ. ਸੀਲ ਅਤੇ ਫਾਰੇਸਟ ਗ੍ਰੀਨ ਰੰਗ ਬੀ. ਵਾਈ. ਡੀ. ਏ. ਟੀ. ਟੀ. ਓ. ਦਾ ਲਿਮਟਿਡ ਐਡੀਸ਼ਨ ਪੇਸ਼ ਕੀਤਾ। ਦੱਸ ਦਈਏ ਕਿ ਬੀ. ਵਾਈ. ਡੀ. ਸੀਲ ਦੋ ਸਾਲਾਂ ਦੇ ਅੰਦਰ ਆਉਣ ਵਾਲੀ ਤੀਜੀ ਯਾਤਰੀ ਈਵੀ ਹੋਵੇਗੀ ਅਤੇ ਇਸ ਨੂੰ ਭਾਰਤ ’ਚ ਇਸ ਸਾਲ ਦੀ ਚੌਥੀ ਤਿਮਾਹੀ ’ਚ ਲਾਂਚ ਕੀਤਾ ਜਾਵੇਗਾ।

ਬੀ. ਵਾਈ. ਡੀ. ਦੀਆਂ ਦੋਵੇਂ ਕਾਰਾਂ ਨੂੰ ਅਲਟ੍ਰਾ-ਸੇਫ ਬਲੇਡ ਬੈਟਰੀ ਅਤੇ ਈ-ਪਲੇਟਫਾਰਮ 3.0 ਨਾਲ ਲੈਸ ਕੀਤਾ ਗਿਆ ਹੈ। ਇਸ ਲਿਮਟਿਡ ਐਡੀਸ਼ਨ ਦੇ ਸਿਰਫ 1,200 ਵਾਹਨ ਭਾਰਤ ’ਚ 34.49 ਲੱਖ ਰੁਪਏ (ਐਕਸ-ਸ਼ੋਰੂਮ) ’ਚ ਉਪਲਬਧ ਹੋਣਗੇ। 480 ਕਿਲੋਮੀਟਰ ਦੀ ਐੱਨ. ਈ. ਡੀ. ਸੀ. ਟੈਸਟਡ ਰੇਂਜ ਅਤੇ 521 ਕਿਲੋਮੀਟਰ ਦੀ ਏ. ਆਰ. ਏ. ਆਈ. ਟੈਸਟਡ ਰੇਂਜ ਵਾਲਾ ਵੀ. ਵਾਈ. ਡੀ. ਏ. ਟੀ. ਟੀ. ਓ. 3 ਨੂੰ ਭਾਰਤ ’ਚ ਨਵੰਬਰ 2022 ’ਚ 33.99 ਲੱਖ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਅਤੇ ਹੁਣ ਤੱਕ ਲਗਭਗ 2,000 ਬੁਕਿੰਗਾਂ ਕੀਤੀਆਂ ਗਈਆਂ ਹਨ।


Rakesh

Content Editor

Related News