ਤੁਹਾਨੂੰ ਮੌਸਮ ਨਾਲ ਜੁੜੀ ਪਲ-ਪਲ ਦੀ ਜਾਣਕਾਰੀ ਦੇਵੇਗੀ ਸਰਕਾਰ ਦੀ ਇਹ ਨਵੀਂ ਐਪ
Tuesday, Jul 28, 2020 - 05:04 PM (IST)

ਗੈਜੇਟ ਡੈਸਕ– ਮੌਸਮ ’ਚ ਆਉਣ ਵਾਲੇ ਬਦਲਾਵਾਂ ਅਤੇ ਇਸ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਸਰਕਾਰ ਨੇ ਖ਼ਾਸ ਮੋਬਾਇਲ ਐਪ ਲਾਂਚ ਕੀਤੀ ਹੈ। ਧਰਤੀ ਵਿਗਿਆਨ ਮੰਤਰੀ ਹਰਸ਼ਵਰਧਨ ਨੇ ਮੌਸਮ ਦੀ ਭਵਿੱਖਬਾਣੀ ਲਈ ਸੋਮਵਾਰ ਨੂੰ ਮੌਸਮ ਨਾਂ ਦੀ ਇਸ ਐਪ ਨੂੰ ਲਾਂਚ ਕੀਤਾ ਹੈ। ਇਸ ਨੂੰ ਇੰਟਰਨੈਸ਼ਨਲ ਕ੍ਰੋਪਸ ਰਿਸਰਚ ਇੰਸਟੀਚਿਊਟ ਫਾਰ ਸੈਮੀ-ਏਰਿਡ ਟ੍ਰਾਪਿਕਸ, ਭਾਰਤੀ ਇੰਸਟੀਚਿਊਟ ਆਫ ਟ੍ਰੋਪਿਕਲ ਮੌਸਮ ਵਿਗਿਆਨ, ਪੁਣੇ ਅਤੇ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਮਿਲ ਕੇ ਤਿਆਰ ਕੀਤਾ ਹੈ।
ਐਪ ਦੇਵੇਗੀ ਇਸ ਤਰ੍ਹਾਂ ਦੀ ਜਾਣਕਾਰੀ
ਮੌਸਮ ਐਪ ਨੂੰ ਤੁਸੀਂ ਐਪਲ ਐਪ ਸਟੋਰ ਤੋਂ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਗੂਗਲ ਪਲੇਅ ਸਟੋਰ ’ਤੇ ਵੀ ਉਪਲੱਬਧ ਕੀਤਾ ਜਾਵੇਗਾ। ਇਸ ਐਪ ਰਾਹੀਂ ਤੁਸੀਂ ਕਰੀਬ 200 ਸ਼ਹਿਰਾਂ ਦੇ ਤਾਪਮਾਨ, ਨਮੀ ਦੇ ਪੱਧਰ, ਹਵਾ ਦੀ ਰਫਤਾਰ ਅਤੇ ਦਿਸ਼ਾ ਸਮੇਤ ਮੌਸਮ ਸਬੰਧੀ ਹੋਰ ਜਾਣਕਾਰੀ ਲੈ ਸਕਦੇ ਹੋ।
ਦਿਨ ’ਚ 8 ਵਾਰ ਅਪਡੇਟ ਕੀਤੀ ਗਈ ਇਹ ਐਪ
ਦਿਨ ’ਚ ਇਸ ਐਪ ਨੂੰ 8 ਵਾਰ ਅਪਡੇਟ ਕੀਤਾ ਜਾਵੇਗਾ। ਇਹ ਐਪ ਦੇਸ਼ ਦੇ ਕਰੀਬ 450 ਸ਼ਹਿਰਾਂ ਲਈ ਅਗਲੇ 7 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ ਮੁਹੱਈਆ ਕਰਵਾਏਗੀ। ਪਿਛਲੇ 24 ਘੰਟਿਆਂ ਦੀ ਜਾਣਕਾਰੀ ਵੀ ਐਪ ’ਤੇ ਤੁਹਾਨੂੰ ਮਿਲੇਗੀ।