ਗੂਗਲ ਦੇ ਐਂਡ੍ਰਾਇਡ ਸਮਾਰਟਫੋਨ ਨੇ iPhone 7 ਨੂੰ ਹਰਾਇਆ!

10/23/2016 7:03:37 PM

ਜਲੰਧਰ- ਇਸ ਗੱਲ ''ਚ ਕੋਈ ਸ਼ੱਕ ਨਹੀਂ ਹੈ ਕਿ ਐਪਲ ਦੀ ਏ10 ਫਿਊਜ਼ਨ ਚਿੱਪ ਇਕ ਬੀਸਟ ਹੈ ਅਤੇ ਇਸ ਦੀ ਪਰਫਾਰਮੈਂਸ ਬੇਹੱਦ ਕਮਾਲ ਦੀ ਹੈ। ਇਸ ਗੱਲ ''ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੂਗਲ ਦਾ ਪਹਿਲਾ ''ਮੇਡ ਬਾਈ ਗੂਗਲ'' ਸਮਾਰਟਫੋ ਪਿਕਸਲ ਵੀ ਕਿਸੇ ਤੋਂ ਘੱਟ ਨਹੀਂ ਹੈ। ਯੂਟਿਊਬ ਸੁਪਰ ਸੇਫ ਨੇ ਇਕ ਵੀਡੀਓ ਬਣਾਈ ਹੈ ਜਿਸ ਵਿਚ ਦਿਖਾਇਆ ਗਾ ਹੈ ਕਿ ਪਿਕਸਲ ਸਮਾਰਟਫੋਨ ਕਿਵੇਂ ਆਈਫੋਨ 7 ਨਾਲੋਂ ਤੇਜ਼ ਹੈ। ਇਸ ਵੀਡੀਓ ''ਚ 2 ਟੈਸਟ ਕੀਤੇ ਗਏ ਅਤੇ ਪਿਕਸਲ ਫੋਨ ਨੇ ਆਈਫੋਨ 7 ਨੂੰ ਹਰਾ ਦਿੱਤਾ। 

ਗੂਗਲ ਦਾ ਪਿਕਸਲ ਫੋਨ ਆਈਫੋਨ 7 ਦੇ ਮੁਕਾਬਲੇ ਤੇਜ਼ੀ ਨਾਲ ਕੈਲਕੂਲੇਟਰ ਅਤੇ ਬ੍ਰਾਊਜ਼ਰ ਵਰਗੇ ਐਪਸ ਨੂੰ ਤੇਜ਼ੀ ਨਾਲ ਓਪਨ ਕਰਦਾ ਹੈ। ਹਾਲਾਂਕਿ ਗੇਮਿੰਗ ਦੇ ਮਾਮਲੇ ''ਚ ਪਿਕਸਲ ਥੋੜ੍ਹਾ ਪਿੱਛੇ ਰਹਿ ਜਾਂਦਾ ਹੈ ਅਤੇ ਆਈਫੋਨ 7 ਦੇ ਮੁਕਾਬਲੇ ਪਿਕਸਲ ''ਚ ਗੇਮਜ਼ ਦੇਰ ਨਾਲ ਖੁਲ੍ਹਦੀਆਂ ਹਨ।  ਦੂਜਾ ਟੈਸਟ ਫਿੰਗਰਪ੍ਰਿੰਟ ਸਕੈਨਰ ਨੂੰ ਲੈ ਕੇ ਕੀਤਾ ਗਿਆ ਜਿਸ ਵਿਚ ਵੀ ਪਿਕਸਲ ਫੋਨ ਨੇ ਬਾਜ਼ੀ ਮਾਰ ਲਈ। ਆਈਫੋਨ 7 ਅਤੇ ਪਿਕਸਲ ਫੋਨ ਦੀ ਐਨੀਮੇਸ਼ਨ ਬੰਦ ਕਰਨ ਤੋਂ ਬਾਅਦ ਵੀ ਪਿਕਸਲ ਫੋਨ ਹੀ ਪਹਿਲੇ ਨੰਬਰ ''ਤੇ ਰਿਹਾ। ਜੇਕਰ ਤੁਸੀਂ ਚਾਹੋ ਤਾਂ ਇਸ ਸਪੀਡ ਟੈਸਟ ਨੂੰ ਵੀਡੀਓ ''ਚ ਦੇਖ ਸਕਦੇ ਹੋ।

Related News