ਕਿਫਾਇਤੀ ਕ੍ਰੋਮਕਾਸਟ ’ਤੇ ਕੰਮ ਕਰ ਰਹੀ ਗੂਗਲ, ਨਾਲ ਮਿਲੇਗਾ ਰਿਮੋਟ ਕੰਟਰੋਲ
Wednesday, Jan 26, 2022 - 01:07 PM (IST)
ਗੈਜੇਟ ਡੈਸਕ– ਗੂਗਲ ਇਨ੍ਹੀਂ ਦਿਨੀਂ ਨਵੇਂ ਕ੍ਰੋਮਕਾਸਟ ’ਤੇ ਕੰਮ ਕਰ ਰਹੀ ਹੈ ਜੋ ਕਿ ਕੰਪਨੀ ਦੇ ਥਰਥ ਜਨਰੇਸ਼ਨ ਕ੍ਰੋਮਕਾਸਟ ਨੂੰ ਰਿਪਲੇਸ ਕਰ ਦੇਵੇਗਾ ਜਿਸ ਨੂੰ ਕੰਪਨੀ ਨੇ ਸਾਲ 2018 ’ਚ ਲਾਂਚ ਕੀਤਾ ਸੀ। ਆਉਣ ਵਾਲਾ ਕ੍ਰੋਮਕਾਸਟ 1080 ਪਿਕਸਲ ਰੈਜ਼ੋਲਿਊਸ਼ਨ ’ਤੇ ਕੰਮ ਕਰੇਗਾ ਅਤੇ ਇਸਦੇ ਨਾਲ ਇਕ ਰਿਮੋਟ ਵੀ ਮਿਲੇਗਾ। ਗੂਗਲ ਟੀ.ਵੀ. ਦੀ ਸੁਵਿਧਾ ਦੇ ਨਾਲ ਆਉਣ ਵਾਲੇ ਇਸ ਨਵੇਂ ਕ੍ਰੋਮਕਾਸਟ ’ਚ 2 ਜੀ.ਬੀ. ਰੈਮ ਦਿੱਤੀ ਗਈ ਹੋਵੇਗੀ ਅਤੇ ਇਹ ਐਮਲੋਜਿਕ S805X2 CPU ’ਤੇ ਕੰਮ ਕਰੇਗਾ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਇੰਨੀ ਹੋਵੇਗੀ ਕੀਮਤ
ਅਪਕਮਿੰਗ ਕ੍ਰੋਮਕਾਸਟ ਦੀ ਕੀਮਤ 50 ਡਾਲਰ (ਕਰੀਬ 3700 ਰੁਪਏ) ਹੋਵੇਗੀ। ਇਸ ਨੂੰ ਖਾਸਤੌਰ ’ਤੇ ਰੋਕੂ ਅਤੇ ਐਮਾਜ਼ੋਨ ਕੰਪਨੀ ਦੀ ਸਟਿੱਕ ਨੂੰ ਟੱਕਰ ਦੇਣ ਲਈ ਲਿਆਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ– WhatsApp ਦੀ ਵਧੇਗੀ ਸਕਿਓਰਿਟੀ, ਆ ਰਿਹੈ ਨਵਾਂ ਕਮਾਲ ਦਾ ਫੀਚਰ