ਗੂਗਲ ਵੱਲੋਂ ਹੁਣ ਬਿਨਾਂ ਐਕਸਟੈਂਸ਼ਨ ਕ੍ਰੋਮਕਾਸਟ ਕਰਨਾ ਹੋਵੇਗਾ ਹੋਰ ਵੀ ਆਸਾਨ
Wednesday, Jul 06, 2016 - 01:41 PM (IST)

ਜਲੰਧਰ-ਗੂਗਲ ਨੇ ਆਪਣੀ ਸਾਈਟ, ਬਰਾਊਜ਼ਰ ਅਤੇ ਮੈਪਸ ਵਰਗੇ ਪ੍ਰੋਡਕਟਸ ''ਚ ਕਾਫੀ ਸੁਧਾਰ ਕੀਤਾ ਹੈ। ਇਸੇ ਵੱਲ ਅੱਗੇ ਕਦਮ ਵਧਾਉਂਦੇ ਹੋਏ ਗੂਗਲ ਹਾਲ ਹੀ ''ਚ ਕ੍ਰੋਮ 51 ਲਈ ਇਕ ਨਵੀਂ ਅਪਡੇਟ ਰੋਲ ਆਊਟ ਕਰ ਰਹੀ ਹੈ ਜਿਸ ''ਚ ਯੂਜ਼ਰਜ਼ ਬਿਨਾਂ ਕਿਸੇ ਗੂਗਲ ਕਾਸਟ ਐਕਸਟੈਂਸ਼ਨ ਨੂੰ ਇੰਸਟਾਲ ਕੀਤੇ ਕਾਸਟ ਕਰ ਸਕਣਗੇ। ਇਸ ਅਪਡੇਟ ''ਚ ਬਰਾਊਜ਼ਰ ਲਈ ਨੇਟਿਵ ਕਾਸਟ ਫੰਕਸ਼ਨੈਲਿਟੀ ਨੂੰ ਐਡ ਕੀਤਾ ਗਿਆ ਹੈ ਅਤੇ ਟੂਲ ਮਿਨੁ ''ਤੇ ਇਕ ਬਟਨ ਦਿੱਤਾ ਗਿਆ ਹੈ। ਯੂਜ਼ਰਜ਼ ਪੇਜ਼ ''ਤੇ ਰਾਈਟ ਕਲਿੱਕ ਕਰ ਕੇ ਮਿਨੁ ''ਚ ਜਾ ਕੇ ਕਾਸਟ ''ਤੇ ਕਲਿੱਕ ਕਰ ਸਕਦੇ ਹਨ।
ਇਸ ਨਵੇਂ ਫੀਚਰ ''ਚ ਵੀਡੀਓ ਦੀ ਕੁਆਲਿਟੀ, ਬਿਟਰੇਟ ਅਤੇ ਰੇਜੋਲੁਸ਼ਨ ਨੂੰ ਪਤਾ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਇਹ ਆਪਣੇ ਆਪ ਹੀ ਇਨ੍ਹਾਂ ਚੀਜ਼ਾਂ ਨੂੰ ਤੁਹਾਡੇ ਬੈਂਡਵਿਡਥ ''ਤੇ ਸੈਟਿੰਗ ਅਨੁਸਾਰ ਅਡਜਸਟ ਕਰ ਦਵੇਗਾ। ਜੇਕਰ ਤੁਸੀਂ ਕਾਸਟ ਐਕਸਟੈਂਸ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਕੁੱਝ ਵੀ ਬਦਲਾਅ ਕਰਨ ਦੀ ਲੋੜ ਨਹੀਂ ਹੋਵੇਗੀ। ਗੂਗਲ ਕਾਸਟ ਨੂੰ ਐਕਟਿਵ ਕਰਨ ਦਾ ਇਕ ਵੱਖਰਾ ਤਰੀਕਾ ਹੈ। ਇਸ ਅਪਡੇਟ ਨੂੰ ਆਉਣ ਵਾਲੇ ਹਫਤਿਆਂ ''ਚ ਰੋਲ ਆਊਟ ਕਰ ਦਿੱਤਾ ਜਾਵੇਗਾ।