Google ਦੇ ਨਵੇਂ Pixel 4a ਸਮਾਰਟਫੋਨ ਦੀ ਕੀਮਤ ਤੇ ਫੋਟੋ ਆਈ ਸਾਹਮਣੇ

Thursday, Mar 12, 2020 - 08:47 PM (IST)

Google ਦੇ ਨਵੇਂ Pixel 4a ਸਮਾਰਟਫੋਨ ਦੀ ਕੀਮਤ ਤੇ ਫੋਟੋ ਆਈ ਸਾਹਮਣੇ

ਗੈਜੇਟ ਡੈਸਕ—ਗੂਗਲ ਆਪਣੇ ਨਵੇਂ ਪਿਕਸਲ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਲਾਂਚ ਤੋਂ ਪਹਿਲਾਂ ਪਿਕਸਲ 4ਏ ਦੀ ਕੀਮਤ ਅਤੇ ਇਸ ਦਾ ਡਿਜ਼ਾਈਨ ਇਕ ਹੋਰਡਿੰਗ 'ਤੇ ਮੈਂਸ਼ਨ ਕੀਤਾ ਗਿਆ ਹੈ। ਕੰਪਨੀ ਨੇ ਬਿਲਬੋਰਡ ਰਾਹੀਂ ਆਪਣੇ ਆਉਣ ਵਾਲੇ ਸਮਾਰਟਫੋਨ ਦਾ ਟੀਜ਼ਰ ਪੇਸ਼ ਕੀਤਾ ਹੈ।  ਪਿਕਸਲ 4ਏ ਦੀ ਸ਼ੁਰੂਆਤੀ ਕੀਮਤ 400 ਡਾਲਰ (ਕਰੀਬ 29,600 ਰੁਪਏ) ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਪਿਛਲੀ ਵਾਰ ਪਿਕਸਲ 3ਏ ਵੀ ਇਸ ਕੀਮਤ ਦੇ ਨਾਲ ਲਾਂਚ ਕੀਤਾ ਸੀ। ਪਿਕਸਲ 3ਏ ਨੂੰ ਕੰਪਨੀ ਨੇ ਪਿਛਲੇ ਸਾਲ ਪੇਸ਼ ਕੀਤਾ ਸੀ। ਪਿਕਸਲ 4ਏ ਦੇ ਇਸ ਬਿਲਬੋਰਡ 'ਚ ਫੋਨ ਦਾ ਫਰੰਟ ਅਤੇ ਰੀਅਰ ਦੇਖਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ।

PunjabKesari

ਲੈਫਟ ਕਾਰਨਰ 'ਚ ਸੈਲਫੀ ਲਈ ਕੰਪਨੀ ਨੇ ਪੰਚਹੋਲ ਦੀ ਵਰਤੋਂ ਕੀਤੀ ਹੈ। ਇਨ੍ਹਾਂ ਹੀ ਨਹੀਂ ਇਸ ਸਮਾਰਟਫੋਨ 'ਚ ਪਤਲੇ ਬੈਜਲਸ ਹਨ ਅਤੇ ਚਿਨ ਦਿੱਤਾ ਗਿਆ ਹੈ। ਪਿਕਸਲ 4ਏ ਦੇ ਫਰੰ 'ਚ ਸਵਾਇਰ ਸ਼ੇਪਡ ਕੈਮਰਾ ਮਾਡਿਊਲ ਹੈ ਜੋ ਲੈਫਟ ਸਾਈਡ 'ਚ ਹੈ। ਕਲਰ ਮੈਟ ਬਲੈਕ ਹੈ। ਸਾਈਡ ਐਂਗਲ ਦੀ ਗੱਲ ਕਰੀਏ ਤਾਂ ਇਹ ਗ੍ਰੀਨ ਕਲਰ ਦਾ ਲਾਕ ਬਟਨ ਦੇਖਿਆ ਜਾ ਸਕਦਾ ਹੈ। ਪਿਕਸਲ ਸਮਾਰਟਫੋਨ 'ਚ ਕਲਰ ਬਟਨ ਦੇਣ ਦਾ ਟ੍ਰੈਂਡ ਹੈ।

PunjabKesari

ਪਿਕਸਲ 4ਏ 'ਚ ਸਿਰਫ ਇਕ ਹੀ ਰੀਅਰ ਕੈਮਰਾ ਹੈ ਅਤੇ ਇਸ ਦੇ ਨਾਲ ਹੀ ਇਸ ਮਾਡਿਊਲ 'ਚ ਐੱਲ.ਈ.ਡੀ. ਫਲੈਸ਼ ਦਿੱਤਾ ਗਿਆ ਹੈ। ਫਿਰਗਪ੍ਰਿੰਟ ਸਕੈਨਰ ਵੀ ਬੈਕ 'ਚ ਹੈ ਅਤੇ ਇਸ ਵਾਰ ਕੰਪਨੀ ਨੇ ਅੰਡਰ ਡਿਸਪਲੇਅ ਫਿਰਗਪ੍ਰਿੰਟ ਸਕੈਨਰ ਨਹੀਂ ਦਿੱਤਾ ਹੈ। ਇਸ ਨੂੰ ਕੰਪਨੀ ਦੋ ਕਲਰ ਆਪਸ਼ਨ ਬਲੈਕ ਅਤੇ ਵ੍ਹਾਈਟ 'ਚ ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੋਵੇਗਾ ਅਤੇ ਇਸ ਨਾਲ 4ਕੇ ਵੀਡੀਓ ਵੀ ਰਿਕਾਰਡ ਕੀਤੀ ਜਾ ਸਕੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ ਲਾਂਚ ਕੀਤੇ ਗਏ ਪਿਕਸਲ ਸਮਾਰਟਫੋਨਸ ਭਾਰਤ 'ਚ ਨਹੀਂ ਆਏ ਸਨ। ਹੁਣ ਦੇਖਣਾ ਦਿਲਚਸਪ ਹੋਵੇਗੀ ਕਿ ਕੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਪਰ ਉਮੀਦ ਹੈ ਇਸ ਨੂੰ ਕੰਪਨੀ ਭਾਰਤ 'ਚ ਲਾਂਚ ਕਰੇਗੀ।

PunjabKesari


author

Karan Kumar

Content Editor

Related News