ਗੂਗਲ ਨੇ ਬੰਦ ਕੀਤਾ ਆਪਣਾ ਯੂਟਿਊਬ ਗੇਮਿੰਗ ਐਪ

05/30/2019 6:10:22 PM

ਗੈਜੇਟ ਡੈਸਕ– ਗੂਗਲ ਅੱਜ ਯਾਨੀ 30 ਜੂਨ ਨੂੰ ਆਪਣੇ ‘ਯੂਟਿਊਬ ਗੇਮਿੰਗ ਐਪ’ ਨੂੰ ਪੂਰੀ ਤਰ੍ਹਾਂ ਬੰਦ ਕਰ ਰਹੀ ਹੈ। ਕੰਪੀ ਨੇ ਦੱਸਿਆ ਕਿ ਗੇਮਿੰਗ ਨਾਲ ਜੁੜੇ ਸਾਰੇ ਕੰਟੈਂਟ ਯੂਟਿਊਬ ਦੇ ਮੇਨ ਐਪ ’ਤੇ ਮੌਜੂਦ ਰਹਿਣਗੇ ਯਾਨੀ ਇਹ ਗੇਮਿੰਗ ਐਪ ਹੁਣ ਯੂਟਿਊਬ ਪਲੇਟਫਾਰਮ ’ਤੇ ਰਨ ਕਰੇਗਾ। 

ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਕੰਪਨੀ ਨੇ ਯੂਟਿਊਬ ਪਲੇਟਫਾਰਮ ਐਪ ਦੇ ਨਾਲ ਇਸ ਦੇ ਮਰਜ ਦਾ ਐਲਾਨ ਕੀਤਾ ਸੀ। ਸਾਲ 2015 ਯਾਨੀ ਕਰੀਬ 4 ਸਾਲ ਪਹਿਲਾਂ ਲਾਂਚ ਹੋਇਆ ਇਹ ਯੂਟਿਊਬ ਗੇਮਿੰਗ ਐਪ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਆਪਰੇਟਿੰਗ ਸਿਸਟਮ ਲਈ ਲਾਂਚ ਕੀਤਾ ਗਿਆ ਸੀ। ਉਸ ਸਮੇਂ ਇਸ ਐਪ ਅਤੇ ਵੈੱਬਸਾਈਟ ਦੋਵਾਂ ਪਲੇਟਫਾਰਮ ’ਤੇ ਪੇਸ਼ ਕੀਤਾ ਗਿਆ ਸੀ। 

ਯੂਟਿਊਬ ਗੇਮਿੰਗ ਐਪ ਨੂੰ ਬੰਦ ਕਰਨ ਦੀ ਜਾਣਕਾਰੀ ਕੰਪਨੀ ਨੇ ਪਿਛਲੇ ਸਾਲ ਹੀ ਦਿੱਤੀ ਸੀ। ਪਿਛਲੇ ਸਾਲ ਸਤੰਬਰ ’ਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਇਸ ਨੂੰ ਮਾਰਚ 2019 ’ਚ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਉਸ ਸਮੇਂ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਿਆ ਅਤੇ ਅੱਜ ਯਾਨੀ 30 ਮਈ ਨੂੰ ਇਹ ਬੰਦ ਹੋ ਰਿਹਾ ਹੈ। 

ਕੰਪਨੀ ਨੇ ਦੱਸਿਆ ਹੈ ਕਿ ਯੂਟਿਊਬ ਗੇਮਿੰਗ ਐਪ ਦੇ ਯੂਜ਼ਰਜ਼ ਆਪਣੀ ਮੈਂਬਰਸ਼ਿਪ ਨੂੰ ਯੂਟਿਊਬ ਪਲੇਟਪਾਰਮ ਦੇ ਨਾਲ ਕਲੱਬ ਕਰ ਸਕਦੇ ਹਨ। ਉਂਝ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਕੰਪਨੀ ਆਪਣੇ ਕਿਸੇ ਐਪ ਨੂੰ ਬੰਦ ਕਰਨ ਜਾ ਰਹੀ ਹੈ। ਯੂਟਿਊਬ ਗੇਮਿੰਗ ਤੋਂ ਪਹਿਲਾਂ ਗੂਗਲ ਦੇ ਐਲੋ ਚੈਟ ਐਪ ਅਤੇ ਇਨਬਾਕਸ ਬਾਈ ਜੀਮੇਲ ਐਪ ਵੀ ਹਮੇਸ਼ਾ ਲਈ ਬੰਦ ਕੀਤੇ ਜਾ ਚੁੱਕੇ ਹਨ। 

ਇੰਨਾ ਹੀ ਨਹੀਂ, ਕਰੀਬ 5 ਕਰੋੜ ਯੂਜ਼ਰਜ਼ ਦੇ ਡਾਟਾ ਦੀ ਸੁਰੱਖਿਆ ’ਚ ਸੇਂਧ ਲੱਗਣ ਦੀਆਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਗੂਗਲ ਪਲੱਸ ਨੂੰ ਵੀ ਬੰਦ ਕਰਨਾ ਪਿਆ ਸੀ। 


Related News