ਖ਼ੁਸ਼ਖ਼ਬਰੀ: ਹੁਣ ‘ਯੂਟਿਊਬ’ ਰਾਹੀਂ ਵੀ ਇੰਝ ਕਰ ਸਕੋਗੇ ਖ਼ਰੀਦਦਾਰੀ

Monday, Oct 12, 2020 - 01:18 PM (IST)

ਗੈਜੇਟ ਡੈਸਕ– ਗੂਗਲ ਆਪਣੇ ਵੀਡੀਓ ਪਲੇਟਫਾਰਮ ਯੂਟਿਊਬ ਨੂੰ ਫਲਿਪਕਾਰਟ ਅਤੇ ਐਮਾਜ਼ੋਨ ਦੀ ਤਰ੍ਹਾਂ ਸ਼ਾਪਿੰਗ ਡੈਸਟਿਨੇਸ਼ਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਯੂਜ਼ਰਸ ਗੈਜੇਟਸ ਤੋਂ ਇਲਾਵਾ ਦੂਜਾ ਸਮਾਨ ਵੀ ਇਥੋਂ ਆਨਲਾਈਨ ਖ਼ਰੀਦ ਸਕਣਗੇ। ਯੂਟਿਊਬ ਵਲੋਂ ਕ੍ਰਿਏਟਰਾਂ ਨੂੰ ਯੂਟਿਊਬ ਸਾਫਟਵੇਅਰ ਦਾ ਇਸਤੇਮਾਲ ਕਰਕੇ ਆਪਣੀ ਕਲਿੱਪ ’ਚ ਪ੍ਰੋਡਕਟ ਫੀਚਰ ਨੂੰ ਟੈਗ ਅਤੇ ਟ੍ਰੈਕ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਡਾਟਾ ਨੂੰ ਗੂਗਲ ਦੀ ਮਲਕੀਅਤ ਵਾਲੀ ਕੰਪਨੀ ਐਨਾਲਿਟਿਕਸ ਅਤੇ ਸ਼ਾਪਿੰਗ ਟੂਲ ਨਾਲ ਲਿੰਕ ਕਰਕੇ ਸ਼ਾਪਿੰਗ ਨੂੰ ਆਸਾਨ ਕੀਤਾ ਜਾਵੇਗਾ। 

ਇੰਝ ਕਰ ਸਕੋਗੇ ਖ਼ਰੀਦਦਾਰੀ
ਯੂਟਿਊਬ ਵਲੋਂ ਪ੍ਰੋਡਕਟਸ ਨੂੰ ਕੈਟੇਗਰਾਈਜ਼ ਕੀਤਾ ਜਾਵੇਗਾ। ਵੀਜੀਓ ਕੈਟਾਗਰੀ ’ਚ ਪ੍ਰੋਡਕਟ ਨੂੰ ਵਿਕਰੀ ਲਈ ਲਿਸਟ ਕੀਤਾ ਜਾਵੇਗਾ ਜਿਥੇ ਗਾਹਕ ਕਿਊ.ਆਰ. ਪ੍ਰੋਡਕਟ ਕੈਟਾਗਰੀ ਦੇ ਲਿੰਕ ’ਤੇ ਕਲਿੱਕ ਕਰਕੇ ਸਿੱਧਾ ਪ੍ਰੋਡਕਟ ਖ਼ਰੀਦ ਸਕਣਗੇ। ਨਾਲ ਹੀ ਕੰਪਨੀ ਇਕ ਅਲੱਗ Shopify Inc ਦੀ ਵੀ ਟੈਸਟਿੰਗ ਕਰ ਰਹੀ ਹੈ। ਯੂਟਿਊਬ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੰਪਨੀ ਸ਼ਾਪਿੰਗ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਉਨ੍ਹਾਂ ਮੁਤਾਬਕ ਜਿਨ੍ਹਾਂ ਪ੍ਰੋਡਕਟਸ ਨੂੰ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ, ਉਨ੍ਹਾਂ ’ਤੇ ਨਿਰਮਾਤਾ ਦਾ ਕੰਟਰੋਲ ਹੋਵੇਗਾ। ਫਿਲਹਾਲ ਕੰਪਨੀ ਇਸ ਨੂੰ ਇਕ ਐਕਸਪੈਰੀਮੈਂਟ ਦੇ ਤੌਰ ’ਤੇ ਵੇਖ ਰਹੀ ਹੈ। 

‘ਹੋ ਸਕਦਾ ਹੈ ਫਾਇਦੇ ਦਾ ਸੌਦਾ’
ਈ-ਕਾਮਰਸ ਸਟਾਰਟਅਪ ਬਾਸਕੇਟ ਦੇ ਪ੍ਰੈਜ਼ੀਡੈਂਟ Andy Ellwood ਦਾ ਕਹਿਣਾ ਹੈ ਕਿ ਯੂਟਿਊਬ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਲੇਟਫਾਰਮ ਹੈ। ਉਥੇ ਹੀ ਯੂਟਿਊਬ ’ਚ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਕਾਫੀ ਫਾਇਦੇ ਦਾ ਸੌਦਾ ਸਾਬਿਤ ਹੋਵੇਗਾ। ਅਜੇ ਤਕ ਇਹ ਸਾਫ ਨਹੀਂ ਹੈ ਕਿ ਯੂਟਿਊਬ ਇਸ ਰਾਹੀਂ ਰੈਵੇਨਿਊ ਕਿਵੇਂ ਜਨਰੇਟ ਕਰੇਗਾ। ਹਾਲਾਂਕਿ, ਸਰਵਿਸ ਨੇ ਕ੍ਰਿਏਟਰਾਂ ਲਈ ਸਬਸਕ੍ਰਿਪਸ਼ਨ ਆਫਰ ਸ਼ੁਰੂ ਕਰ ਦਿੱਤਾ ਹੈ ਅਤੇ ਪੇਮੈਂਟ ’ਤੇ 30 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। 


Rakesh

Content Editor

Related News