ਨੈਕਸਸ ਡਿਵਾਈਸ ਦੀਆਂ ਕਈ ਪ੍ਰੇਸ਼ਾਨੀਆਂ ਖਤਮ ਕਰੇਗੀ ਗੂਗਲ ਦੀ ਨਵੀਂ ਅਪਡੇਟ

Wednesday, Aug 03, 2016 - 11:38 AM (IST)

ਨੈਕਸਸ ਡਿਵਾਈਸ ਦੀਆਂ ਕਈ ਪ੍ਰੇਸ਼ਾਨੀਆਂ ਖਤਮ ਕਰੇਗੀ ਗੂਗਲ ਦੀ ਨਵੀਂ ਅਪਡੇਟ

ਜਲੰਧਰ- ਗੂਗਲ ਨੇ ਐਂਡ੍ਰਾਇਡ ਸਕਿਓਰਿਟੀ ਅਪਡੇਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਓ.ਟੀ.ਏ. ਅਪਡੇਟ ਹੌਲੀ-ਹੌਲੀ ਨੈਕਸਸ ਡਿਵਾਈਸ ਲਈ ਉਪਲਬੱਧ ਹੋਵੇਗਾ। ਉਥੇ ਹੀ ਓ.ਟੀ.ਏ. ਅਪਡੇਟ ਫਾਇਲ ਅਤੇ ਫੈਕਟਰੀ ਇਮੇਜ ਨੂੰ ਗੂਗਲ ਡਿਵੈੱਲਪਰ ਵੈੱਬਸਾਈਟ ''ਤੇ ਪਹਿਲਾਂ ਹੀ ਉਪਲੱਬਧ ਕਰਵਾ ਦਿੱਤਾ ਗਿਆ ਹੈ। 

ਅਗਸਤ ਮਹੀਨੇ ''ਚ ਮੌਜੂਦ ਕਰਵਾਈ ਗਈ ਐਂਡ੍ਰਾਇਡ ਸਕਿਓਰਿਟੀ ਅਪਡੇਟ ''ਚ ਸੁਰੱਖਿਆ ਨਾਲ ਜੁੜੀਆ ਕਈ ਪ੍ਰੇਸ਼ਾਨੀਆਂ ਨੂੰ ਦੀਰ ਕੀਤਾ ਗਿਆ ਹੈ। ਇਨ੍ਹਾਂ ''ਚ ਸਟੇਜਫ੍ਰਾਈਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਸ਼ਾਮਲ ਹਨ। ਐਂਡ੍ਰਾਇਡ ਵੈੱਬਸਾਈਟ ''ਤੇ ਜਾਰੀ ਕੀਤੇ ਗਏ ਐਂਡ੍ਰਾਇਡ ਸਕਿਓਰਿਟੀ ਬੁਲੇਟਿਨ ਮੁਤਾਬਕ ਇਨ੍ਹਾਂ ਸਾਰੀਆਂ ਸਮੱਸਿਆਵਾਂ ''ਚ ਸਭ ਤੋਂ ਵੱਡੀ ਸਮੱਸਿਆ ਸਿੱਧੇ ਤੌਰ ''ਤੇ ਸੁਰੱਖਿਆ ਨਾਲ ਜੁੜੀ ਹੈ ਜਿਸ ਨਾਲ ਪ੍ਰਭਾਵਿਤ ਡਿਵਾਈਸ ''ਤੇ ਈ-ਮੇਲ, ਵੈੱਬ ਬ੍ਰਾਊਜ਼ਿੰਗ ਅਤੇ ਮੀਡੀਆ ਫਾਇਲ ਦੇ ਪ੍ਰੋਸੈੱਸ ਹੁੰਦੇ ਸਮੇਂ ਐਮ.ਐੱਮ.ਐੱਸ. ਰਾਹੀਂ ਰਿਮੋਟ ਕੋਡ ਐਗਜ਼ੀਕਿਊਸ਼ਨ ਕੀਤਾ ਜਾ ਸਕਦਾ ਹੈ। 

ਗੂਗਲ ਦਾ ਦਾਅਵਾ ਹੈ ਕਿ ਸਾਰੇ ਪਰਟਨਰਾਂ ਨੂੰ 6 ਜੁਲਾਈ 2016 ਤੋਂ ਪਹਿਲਾਂ ਹੀ ਬੁਲੇਟਿਨ ''ਚ ਇਨ੍ਹਾਂ ਪ੍ਰੇਸ਼ਾਨੀਆਂ ਬਾਰੇ ਦੱਸ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੂਗਲ ਨੇ ਕਿਹਾ ਕਿ ਲੋੜ ਦੇ ਹਿਸਾਬ ਨਾਲ ਇਨ੍ਹਾਂ ਪ੍ਰੇਸ਼ਾਨੀਆਂ ਲਈ ਐਂਡ੍ਰਾਇਡ ਓਪਨ ਸੋਰਸ ਪ੍ਰਾਜੈਕਟ (ਏ.ਓ.ਐੱਸ.ਪੀ.) ਲਈ ਅਗਲੇ 48 ਘੰਟਿਆਂ ਦੇ ਅੰਦਰ ਸੋਸਰ ਕੋਡ ਪੈਚ ਜਾਰੀ ਕੀਤੇ ਜਾਣਗੇ।


Related News