ਗੂਗਲ ਦੀਆਂ ਇਨ੍ਹਾਂ ਸਰਵਿਸਾਂ ਤੋਂ ਅਜੇ ਤੱਕ ਹਨ ਲੋਕ ਅਣਜਾਣ

Wednesday, Aug 31, 2016 - 10:54 AM (IST)

ਗੂਗਲ ਦੀਆਂ ਇਨ੍ਹਾਂ ਸਰਵਿਸਾਂ ਤੋਂ ਅਜੇ ਤੱਕ ਹਨ ਲੋਕ ਅਣਜਾਣ
ਜਲੰਧਰ : ਗੂਗਲ ਇਕ ਅਜਿਹੀ ਕੰਪਨੀ ਹੈ ਜੋ ਇਨੋਵੇਸ਼ਨ ਤੇ ਕ੍ਰਿਏਟੀਵਿਟੀ ਲਈ ਜਾਣੀ ਜਾਂਦੀ ਹੈ ਪਰ ਗੂਗਲ ਦੀਆਂ ਅਜਿਹੀਆਂ ਕਈ ਰਚਨਾਵਾਂ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅੱਜ ਅਸੀਂ ਉਨ੍ਹਾਂ ਦੀ ਹੀ ਗੱਲ ਕਰਨ ਜਾ ਰਹੇ ਹਾਂ, ਇਸ ''ਚ ਗੂਗਲ ਵਲੋਂ ਤਿਆਰ ਕੀਤੇ ਗਏ ਪਲੇਟਫੋਰਮਜ਼ ਬਾਰੇ ਦੱਸਾਂਗੇ ਜਿਸ ''ਚ ਗੂਗਲ ਨੇ ਲੋਕਾਂ ਨੂੰ ਲਰਨਿੰਗ ਦੇ ਨਾਲ-ਨਾਲ ਕਈ ਕੁਝ ਨਵਾਂ ਐਕਸਪਲੋਰ ਕਰਨ ਦੀ ਕਾਬਲੀਅਤ ਪ੍ਰਦਾਨ ਕੀਤੀ ਹੈ। 
 
Google Sky
ਗੂਗਲ ਸਕਾਈ ਨੂੰ ਗੂਗਲ ਮੈਪਸ ਦਾ ਐਕਸਟੈਂਡਿਡ ਵਰਜ਼ਨ ਕਿਹਾ ਜਾ ਸਕਦਾ ਹੈ ਜੋ ਤੁਹਾਨੂੰ ਬਾਹਰੀ ਪੁਲਾੜ ਨੂੰ ਐਕਸਪਲੋਰ ਕਰਨ ''ਚ ਮਦਦ ਕਰਦਾ ਹੈ। ਜਿਨ੍ਹਾਂ ਨੇ ਕਦੇ ਪੁਲਾੜ ਯਾਤਰੀ ਬਣਨ ਬਾਰੇ ਸੋਚਿਆ ਹੋਵੇਗਾ ਜਾਂ ਜੋ ਲੋਕ ਬਾਹਰੀ ਪੁਲਾੜ ਨੂੰ ਜਾਣਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਹੀ ਗੂਗਲ ਸਕਾਈ ਦਾ ਨਿਰਮਾਣ 27 ਅਗਸਤ 2007 ਨੂੰ ਕੀਤਾ ਗਿਆ ਸੀ।  ਇਸ ਸਭ ''ਚ ਗੂਗਲ ਨੂੰ ਨਾਸਾ ਸੈਟਾਲਾਈਟਸ, ਸਲੋਨ ਡਿਜੀਟਲ ਸਕਾਈ ਸਰਵੇ ਤੇ ਹੱਬਲ ਟੈਲੀਸਕੋਪ ਤੋਂ ਪ੍ਰਾਪਤ ਤਸਵੀਰਾਂ ਦੀ ਮਦਦ ਮਿਲਦੀ ਹੈ।
 
Google Arts & Culture
ਗੂਗਲ ਦਾ ਆਰਟਸ ਐਂਡ ਕਲਚਰ, ਜੋ ਕਿ ਗੂਗਲ ਕਲਚਰਲ ਇੰਸਟੀਚਿਊਟ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ, ਇਕ ਅਜਿਹੀ ਐਪ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਸੰਸਕ੍ਰਿਤੀਆਂ, ਆਰਟ ਵਰਕ ਦੇ ਰੂ-ਬਰੂ ਕਰਵਾਉਂਦੀ ਹੈ। ਗੂਗਲ ਨੇ ਇਸ ਲਈ ਕਈ ਮਿਊਜ਼ੀਅਮਜ਼, ਲਾਇਬ੍ਰੇਰੀਜ਼ ਨਾਲ ਗਠਜੋੜ ਕਰ ਕੇ ਇਸ ਨੂੰ ਸੰਭਵ ਬਣਾਇਆ ਹੈ। 
 
Google Smarty Pins
ਗੂਗਲ ਮੈਪਸ ਇਕ ਬਹੁਤ ਕੰਮ ਦੀ ਐਪ ਹੈ ਤੇ ਸਮਾਰਟੀ ਪਿਨਸ ਇਕ ਫਨ ਗੇਮ ਦੀ ਤਰ੍ਹਾਂ ਹੈ ਜੋ ਗੂਗਲ ਮੈਪਸ ਦੀ ਬੈਕਗ੍ਰਾਊਂਡ ਨੂੰ ਯੂਜ਼ ਕਰ ਕੇ ਤੁਹਾਡੀ ਜੀਓਗ੍ਰਾਫਿਕ ਨਾਲੇਜ ਵਧਾਉਣ ''ਚ ਮਦਦ ਕਰਦਾ ਹੈ। ਇਸ ਨੂੰ ਸ਼ੁਰੂ ਕਰਨ ਸਮੇਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਮਨਪਸੰਦ ਕੈਟਾਗਰੀ ਚੁਣੋਗੇ। ਇਸ ਤੋਂ ਬਾਅਦ ਤੁਹਾਡੇ ਤੋਂ ਵੱਖ-ਵੱਖ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦਾ ਜਵਾਬ ਦੇਣ ਨਾਲ ਤੁਸੀਂ ਮੈਪਸ ''ਚ ਅੱਗੇ ਵਧੋਗੇ।
 
Google Jigsaw
ਗੂਗਲ ਵਲੋਂ ਮੁਹੱਈਆ ਕਰਵਾਇਆ ਗਿਆ ਇਕ ਅਜਿਹਾ ਟੂਲ ਜੋ ਆਨਲਾਈਨ ਸਕਿਓਰਿਟੀ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕਰਦਾ ਹੈ। ਇਸ ''ਚ ਗੂਗਲ ਵਲੋਂ ਬਣਾਈ ਗਈ ਟੀਮ ''ਚ ਉਨ੍ਹਾਂ ਦੇ ਇੰਜੀਨੀਅਰ, ਰਿਸਰਚਰਸ, ਪ੍ਰਾਜੈਕਟ ਮੈਨੇਜਰ ਤੇ ਇਸ਼ੂ ਮਾਹਰ ਇਸ ''ਚ ਲੋਕਾਂ ਦੀ ਮਦਦ ਕਰਦੇ ਹਨ, ਜਿਨ੍ਹਾਂ ਨੇ ਆਨਲਾਈਨ ਹੋਏ ਸਾਈਬਰ ਅਟੈਕਸ ਨੂੰ ਐਕਸਪੀਰੀਅੰਸ ਕੀਤਾ ਹੈ ਤੇ ਅਜਿਹੇ ਪ੍ਰਾਜੈਕਟ ਤਿਆਰ ਕੀਤੇ ਜਾਂਦੇ ਹਨ ਜਿਸ ਨਾਲ ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
 
Google Jigsaw ਵਲੋਂ ਚਲਾਏ ਜਾ ਰਹੇ ਪ੍ਰਾਜੈਕਟ 

Project Shield ਇਹ ਉਨ੍ਹਾਂ ਕੰਪਨੀਆਂ ਦੀ ਮਦਦ ਕਰਦੀ ਹੈ ਜੋ ਫਾਈਨਾਂਸ਼ੀਅਲੀ ਆਪਣੀਆਂ ਵੈੱਬਸਾਈਟਸ ਨੂੰ ਸਕਿਓਰਿਟੀ ਬ੍ਰਿਚ ਤੋਂ ਸਕਿਓਰ ਨਹੀਂ ਰੱਖ ਸਕਦੀਆਂ।

Investigative Dashboard ਇਸ ''ਚ ਤੁਹਾਨੂੰ ਵੱਖ-ਵੱਖ ਆਨਲਾਈਨ ਬਿਜ਼ਨੈੱਸ ਦੇ 300 ਤੋਂ ਵੱਧ ਡਾਟਾਬੇਸ ਮਿਲਦੇ ਹਨ, ਜੋ ਕਿ ਆਨਲਾਈਨ ਖੋਜ ਵਿਚ ਤੁਹਾਡੇ ਬਹੁਤ ਕੰਮ ਆਉਂਦਾ ਹੈ। 
 
Digital Attack Map ਇਸ ਪਲੇਟਫਾਰਮ ਦੀ ਮਦਦ ਨਾਲ ਜਿਗਸਾ ਬਿਜ਼ਨੈੱਸ ''ਤੇ ਹੋਏ ਵਿਜ਼ੁਅਲੀ ਸਾਈਬਰ ਅਟੈਕਸ ਨੂੰ ਡਿਸਪਲੇਅ ਤੇ ਟ੍ਰੈਕ ਕਰ ਸਕਦਾ ਹੈ। ਇਸ ''ਚ ਦੁਨੀਆ ਭਰ ''ਚ ਹੋ ਰਹੇ ਸਾਈਬਰ ਅਟੈਕਸ ਦੇ ਕਿਥੋਂ ਸ਼ੁਰੂ ਹੋਣ ਤੇ ਕਿਥੇ ਅਟੈਕ ਹੋਣ ਦੀ ਸਾਰੀ ਜਾਣਕਾਰੀ ਮੁਹੱਈਆ ਹੁੰਦੀ ਹੈ।

Password Alert ਇਸ ਕ੍ਰੋਮ ਐਕਸਟੈਂਸ਼ਨ ਉਨ੍ਹਾਂ ਰਿਪੋਰਟਰਾਂ, ਹਿਊਮਨ ਰਾਈਟ ਵਰਕਰਾਂ ਦੀਆਂ ਰਿਪੋਰਟਸ ਆਦਿ ਨੂੰ ਪ੍ਰੋਟੈਕਟ ਕਰਨ ''ਚ ਮਦਦ ਕਰਦੀ ਹੈ, ਜਿਨ੍ਹਾਂ ਦੇ ਪਾਸਵਰਡਜ਼ ਨੂੰ ਸਭ ਤੋਂ ਵੱਧ ਚੋਰੀ ਕਰਨ  ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
 
Montage ਇਸ ਟੂਲ ਦੀ ਮਦਦ ਨਾਲ ਕਿਸੇ ਵੀ ਵਰਲਡ ਈਵੈਂਟ ਮੌਕੇ ਯੂਟਿਊਬ ''ਤੇ ਅਪਲੋਡ ਹੋਈਆਂ ਕਈ ਵੀਡੀਓਜ਼ ਨੂੰ ਐਨਾਲਸਿਸ, ਆਈਡੈਂਟੀਫਾਈ ਤੇ ਰਿਕੋਗਨਾਈਜ਼ ਕੀਤਾ ਜਾ ਸਕਦਾ ਹੈ। 
 
Google News Lab
ਜੋ ਲੋਕ ਪੱਤਰਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਡਿਜੀਟਲ ਯੁਗ ''ਚ ਆਪਣੇ ਹੁਨਰ ਨੂੰ ਹੋਰ ਨਿਖਾਰਨਾ ਚਾਹੁੰਦੇ ਹਨ, ਉਨ੍ਹਾਂ ਲਈ ਗੂਗਲ ਨੇ ਨਿਊਜ਼ ਲੈਬ ਪ੍ਰੋਵਾਈਡ ਕਰਵਾਈ ਹੈ। ਇਸ ਆਨਲਾਈਨ ਸਰਵਿਸ ''ਚ ਤੁਹਾਨੂੰ ਹਰ ਤਰ੍ਹਾਂ ਦਾ ਟਿਊਟੋਰੀਅਲ ਦਿੱਤਾ ਗਿਆ ਹੈ, ਜਿਸ ਨੂੰ ਦੇਖ-ਦੇਖ ਕੇ ਤੁਸੀਂ ਸਿੱਖ ਸਕਦੇ ਹੋ ਤੇ ਵੱਖ-ਵੱਖ ਟੂਲਜ਼ ਦੀ ਮਦਦ ਨਾਲ ਸਟੋਰੀ ਪਬਲਿਸ਼ਿੰਗ ''ਚ ਮਾਹਰ ਬਣ ਸਕਦੇ ਹੋ। ਗੂਗਲ ਨਿਊਜ਼ ਵਲੋਂ ਮੁਹੱਈਆ ਕਰਵਾਏ ਜਾਣ ਵਾਲੇ ਟੂਲ :
 
Research ਗੂਗਲ ਦੇ ਇਸ ਟੂਲ ਨਾਲ ਪੱਤਰਕਾਰ ਗੂਗਲ ਦਾ ਪਬਲਿਕ ਡਾਟਾ ਐਕਸਪਲੋਰ ਕਰ ਸਕਦਾ ਹੈ। ਹੋਰ ਤਾਂ ਹੋਰ ਗੂਗਲ ਟ੍ਰੈਂਡਸ, ਪਬਲਿਕ ਸਰਵੇਜ਼, ਗੂਗਲ ਅਲਰਟਸ ਆਦਿ ਨਾਲ ਸੋਸ਼ਲ ਮੀਡੀਆ ਰਿਪੋਰਟ ''ਤੇ ਕੰਮ ਕਰ ਸਕਦਾ ਹੈ।

Report ਗੂਗਲ ਨਿਊਜ਼ ਲੈਬ ਦੇ ਇਸ ਟੂਲ ਦੀ ਮਦਦ ਨਾਲ ਪੱਤਰਕਾਰ ਆਪਣੀ ਖਬਰ ਦੀ ਪ੍ਰੈਜ਼ੈਂਟੇਸ਼ਨ ''ਚ ਸੁਧਾਰ ਕਰ ਸਕਦਾ ਹੈ।

Distribution ਨਿਊਜ਼ ਲੈਬ ਦੀ ਮਦਦ ਨਾਲ ਤੁਸੀਂ ਗੂਗਲ ਨਿਊਜ਼ ਤੇ ਯੂਟਿਊਬ ''ਤੇ ਆਪਣੀ ਬਣਾਈ ਰਿਪੋਰਟ ਪਬਲਿਸ਼ ਕਰ ਸਕਦੇ ਹੋ। 

Optimize  ਇਨ੍ਹਾਂ ਟਿਊਟੋਰੀਅਲਜ਼ ਤੇ ਟੂਲਜ਼ ਦੀ ਮਦਦ ਨਾਲ ਤੁਸੀਂ ਆਪਣੀ ਆਨਲਾਈਨ ਆਡੀਅੰਸ ਰੀਚ ਨੂੰ ਵਧਾ ਸਕਦੇ ਹੋ। ਇਸ ਲਈ ਤੁਹਾਨੂੰ ਗੂਗਲ ਇਕ ਵਧੀਆ ਸਟੈਟਰਜੀ ਪ੍ਰਦਾਨ ਕਰਦੀ ਹੈ।

Related News