ਗੂਗਲ ਦੀ ਇਹ ਨਵੀਂ ਤਕਨੀਕ ਇੰਝ ਕਰੇਗੀ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ
Friday, May 20, 2016 - 04:02 PM (IST)

ਜਲੰਧਰ- ਕਾਰਾਂ ਦੇ ਅੰਦਰ ਅਜਿਹੇ ਸੁਰੱਖਿਆ ਫੀਚਰਸ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਦੁਰਘਟਨਾ ਸਮੇਂ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਹਾਲ ਹੀ ''ਚ ਗੂਗਲ ਦੇ ਇਕ ਲੇਟੈਸਟ ਆਈਡੀਆ ਨਾਲ ਕਾਰ ਦੇ ਬਾਹਰਲੇ ਹਿੱਸੇ ''ਤੇ ਸੁਰੱਖਿਆ ਫੀਚਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਹਾਂ ਗੂਗਲ ਵੱਲੋਂ ਕਾਰ ਦੇ ਫਰੰਟ ''ਤੇ ਇਕ ਅਜਿਹੇ ਗਲੂ (ਗੂੰਦ) ਲੇਅਰ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਦੁਰਘਟਨਾ ਸਮੇਂ ਸੜਕ ''ਤੇ ਚੱਲਣ ਵਾਲਿਆਂ ਨੂੰ ਸੱਟ ਲੱਗਣ ਤੋਂ ਬਚਾਇਆ ਜਾ ਸਕੇਗਾ। ਕਾਰ ਦੇ ਫਰੰਟ ''ਤੇ ਗਲੂ ਦੀ ਵਰਤੋਂ ਨਾਲ ਪੈਦਲ ਚੱਲਣ ਵਾਲੇ ਜੇਕਰ ਕਾਰ ਨਾਲ ਟਕਰਾ ਜਾਂਦੇ ਹਨ ਤਾਂ ਉਹ ਕਾਰ ਦੇ ਫਰੰਟ ਵਾਲੇ ਹਿੱਸੇ ਨਾਲ ਚਿਪਕ ਜਾਣਗੇ ਜਿਸ ਨਾਲ ਵੱਡੀ ਦੁਰਘਟਨਾ ਨੂੰ ਵਾਪਰਣ ਤੋਂ ਰੋਕਿਆ ਜਾ ਸਕਦਾ ਹੈ।
ਇਕ ਰਿਪੋਰਟ ਮੁਤਾਬਿਕ ਇਹ ਗਲੂ ਇਕ ਫਲਾਈਪੇਪਰ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਜੇਕਰ ਕੋਈ ਪੈਦਲ ਚੱਲਣ ਵਾਲਾ ਇਸ ਨਾਲ ਟਕਰਾ ਜਾਂਦਾ ਹੈ ਤਾਂ ਉਹ ਕਾਰ ਦੇ ਅਗਲੇ ਹਿੱਸੇ ਨਾਲ ਤੱਦ ਤੱਕ ਚਿਪਕਿਆ ਰਹੇਗਾ ਜਦੋਂ ਤੱਕ ਕਾਰ ਰੁਕ ਨਹੀਂ ਜਾਂਦੀ। ਇਸ ਤਰੀਕੇ ਨਾਲ ਵਾਹਨ ਅਤੇ ਪੈਦਲ ਚੱਲਣ ਵਾਲੇ ਦੋਨੇ ਹੀ ਹੌਲੀ-ਹੌਲੀ ਰੁਕ ਸਕਦੇ ਹਨ ਜਿਸ ਨਾਲ ਪੈਦਲ ਚੱਲਣ ਵਾਲੇ ਨੂੰ ਕਿਸੇ ਤਰ੍ਹਾਂ ਦਾ ਝਟਕਾ ਲੱਗਣ ਦਾ ਡਰ ਨਹੀਂ ਹੋਵੇਗਾ। ਫਿਲਹਾਲ ਇਸ ਨੂੰ ਗੂਗਲ ਦੀਆਂ ਸੈਲਫ ਡ੍ਰਾਇਵਿੰਗ ਕਾਰਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਤਕਨੀਕ ਨੂੰ ਕਿਸੇ ਟਾਈਪ ਦੇ ਵਾਹਨ ਲਈ ਵੀ ਵਰਤਿਆ ਜਾ ਸਕਦਾ ਹੈ। ਕੰਪਨੀ ਵੱਲੋਂ ਆਪਣੇ ਬਣਾਏ ਹੋਏ ਵਾਹਨਾਂ ਦੁਆਰਾ ਫੀਨੈਕਸ ਐਰੀਜ਼ੋਨਾ ਦੀਆਂ ਸੜਕਾਂ ''ਤੇ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ।