ਗੂਗਲ ਨੇ ਸਿਰਫ ਐਪਲ ਐਈਫੋਨ ਤੇ ਆਈਪੈਡ ਲਈ ਲਾਂਚ ਕੀਤਾ ਸਪੈਸ਼ਲ ਕੀਬੋਰਡ (ਵੀਡੀਓ)

Friday, May 13, 2016 - 12:51 PM (IST)

ਜਲੰਧਰ : ਗੂਗਲ ਨੇ ਇਕ ਕੀਬੋਰਡ ਐਪ ਸਪੈਸ਼ਲ ਐਪਲ ਲਈ ਤਿਆਰ ਕੀਤੀ ਹੈ। ਇਸ ਦਾ ਨਾਂ ਹੈ ਜੀ-ਬੋਰਡ ਜੋ ਕਿ ਐਪਲ ਐਪ ਸਟੋਰ ''ਚ ਹੁਣ ਮੌਜੂਦ ਹੈ। ਇਸ ਕੀ-ਬੋਰਡ ਦੀ ਖਾਸੀਅਤ ਇਹ ਹੈ ਕਿ ਤੁਸੀਂ ਕਿਸੇ ਨਾਲ ਚੈਟ ਕਰਨ ਦੌਰਾਨ ਹੀ ਗੂਗਲ ਆਈਕਨ ''ਤੇ ਟੈਪ ਕਰ ਕੇ ਸਰਚ ਕਰ ਸਕਦੇ ਹੋ ਤੇ ਨਾਲ ਹੀ ਉਨ੍ਹਾਂ ਸਰਚਿਜ਼ ਨੂੰ ਚੈਟ ''ਚ ਸੈਂਡ ਵੀ ਕਰ ਸਕਦੇ ਹੋ।

 

ਇੰਝ ਕਰਦੈ ਕੰਮ

ਤੁਸੀਂ ਸਿੱਧਾ ਕੀ-ਬੋਕਡ ਤੋਂ ਸਰਚ ਕਰ ਸਕਦੇ ਹੋ ਬਿਨਾ ਕਿਸੇ ਦੂਸਰੀ ਐਪ ''ਤ ਸਵਿੱਚ ਕੀਤੇ। ਇਸ ਦੇ ਨਾਲ-ਨਾਲ ਤੁਸੀਂ ਯੂ-ਟਿਊਬ ਵੀਡੀਓਜ਼ ਤੇ ਆਪਣੀ ਫਲਾਈਟ ਡਿਟੇਲ ਵੀ ਚੈਟ ਦੇ ਦੌਰਾਨ ਹੀ ਦੇਖ ਸਕਦੇ ਹੋ। ਗੂਗਲ ਇਮੇਜਿਜ਼, ਇਮੋਜੀਜ਼ ਨੂੰ ਵੀ ਇਸ ਦੇ ਜ਼ਰੀਏ ਸਰਚ ਕੀਤਾ ਜਾ ਸਕਦਾ ਹੈ ਜੋ ਤੁਹਾਡੀ ਚੈਟ ਨੂੰ ਹੋਰ ਵੀ ਮਜ਼ੇਦਾਰ ਬਣਾ ਦਵੇਗਾ। ਇਮੋਜੀ ਸਰਚ ਕਰਨ ਲਈ ਤੁਹਾਨੂੰ ਬਸ ਇਮੋਜੀ ਆਈਕਨ ''ਤੇ ਟੈਪ ਕਰ ਕੇ ਰੱਖਣਾ ਹੋਵੇਗਾ ਹਾਲਾਂਕਿ ਕੁਝ ਬਗਜ਼ ਕਰਕੇ ਇਸ ਐਪ ''ਚ ਇੰਪਰੂਵਮੈਂਟ ਦੀ ਜ਼ਰੂਰਤ ਹੈ। ਇਸ ਤਰ੍ਹਾਂ ਤੁਸੀਂ ਕਿਸੇ ਹੋਰ ਐਪ ਨੂੰ ਬਿਨਾਂ ਖੋਲ੍ਹੇ ਆਈਫੋਨ ''ਚ ਗੂਗਲ ਨਾਲ ਜੁੜੇ ਰਹੋਗੇ। ਇਕ ਹੋਰ ਖਾਸ ਗੱਲ ਇਹ ਕਿ ਇਹ ਕੀ-ਬੋਰਡ ਹਰ ਐਪ ਨਾਲ ਕੰਮ ਕਰ ਸਕਦਾ ਹੈ।


Related News