ਹੁਣ ਐਪਲ ਏਅਰਟੈਗ ਨਾਲ ਨਹੀਂ ਹੋ ਸਕੇਗੀ ਤੁਹਾਡੀ ਜਾਸੂਸੀ, ਗੂਗਲ ਨੇ ਜਾਰੀ ਕੀਤੀ ਨਵੀਂ ਅਪਡੇਟ

Saturday, Jul 29, 2023 - 01:57 PM (IST)

ਹੁਣ ਐਪਲ ਏਅਰਟੈਗ ਨਾਲ ਨਹੀਂ ਹੋ ਸਕੇਗੀ ਤੁਹਾਡੀ ਜਾਸੂਸੀ, ਗੂਗਲ ਨੇ ਜਾਰੀ ਕੀਤੀ ਨਵੀਂ ਅਪਡੇਟ

ਗੈਜੇਟ ਡੈਸਕ- ਗੂਗਲ ਨੇ ਆਪਣੇ ਐਂਡਰਾਇਡ ਡਿਵਾਈਸ ਲਈ ਅਣਚਾਹੇ ਟ੍ਰੈਕਰ ਡਿਟੈਕਸ਼ਨ ਫੀਚਰ (unwanted tracker detection) ਨੂੰ ਰੋਲਆਊਟ ਕਰ ਦਿੱਤਾ ਹੈ। ਇਹ ਫੀਚਰ ਯੂਜ਼ਰਜ਼ ਨੂੰ ਕਿਸੇ ਅਣਜਾਣ ਬਲੂਟੁੱਥ-ਆਧਾਰਿਤ ਟ੍ਰੈਕਰ ਦੁਆਰਾ ਟ੍ਰੈਕ ਕੀਤੇ ਜਾਣ 'ਤੇ ਅਲਰਟ ਦੇਵੇਗਾ। ਇਸ ਫੀਚਰ ਨੂੰ ਐਂਡਰਾਇਡ 13 ਦੀ ਨਵੀਂ ਅਪਡੇਟ ਵਾਲੇ ਯੂਜ਼ਰਜ਼ ਇਸਤੇਮਾਲ ਕਰ ਸਕਣਗੇ। ਗੂਗਲ ਦਾ ਕਹਿਣਾ ਹੈ ਕਿ ਇਸ ਸਹੂਲਤ ਨਾਲ ਐਪਲ ਏਅਰਟੈਗ ਟ੍ਰੈਕਰ ਦੁਆਰਾ ਟ੍ਰੈਕਿੰਗ ਕਰਨ ਦਾ ਵੀ ਅਲਰਟ ਮਿਲੇਗਾ। ਦੱਸ ਦੇਈਏ ਕਿ ਗੂਗਲ ਨੇ Google I/O 2023 'ਚ ਇਸ ਸਲੂਹਤ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'

Apple AirTag ਨਾਲ ਨਹੀਂ ਹੋ ਸਕੇਗੀ ਜਾਸੂਸੀ

ਐਂਡਰਾਇਡ ਨਿਰਮਾਤਾ ਨੇ ਇਕ ਬਲਾਗ ਪੋਸਟ 'ਚ ਐਲਾਨ ਕੀਤਾ ਹੈ ਕਿ ਉਹ ਐਂਡਰਾਇਡ ਡਿਵਾਈਸ 'ਤੇ ਅਣਜਾਣ ਟ੍ਰੈਕਰਾਂ ਲਈਆਟੋਮੈਟਿਕ ਅਲਰਟ ਲਈ ਸਪੋਰਟ ਸ਼ੁਰੂ ਕਰ ਰਿਹਾ ਹੈ। ਜੇਕਰ ਤੁਹਾਡਾ ਸਮਾਰਟਫੋਨ ਕਿਸੇ ਨਜ਼ਦੀਕੀ ਡਿਵਾਈਸ ਦਾ ਪਤਾ ਲਗਾਉਂਦਾ ਹੈ, ਜੋ ਤੁਹਾਡੇ ਨਾਲ ਟ੍ਰੈਵਲਿੰਗ 'ਚ ਹੈ ਜਾਂ ਤੁਹਾਡੇ ਕੋਲ ਮੌਜੂਦ ਹੈ ਤਾਂ ਇਹ ਤੁਹਾਨੂੰ ਅਲਰਟ ਕਰੇਗਾ। ਤੁਹਾਡੀ ਸਕਰੀਨ 'ਤੇ ਇਕ ਅਲਰਟ ਪਾਪਅਪ ਹੋਵੇਗਾ, ਜਿਸ ਨਾਲ ਤੁਸੀਂ ਇਕ ਮੈਪ ਦੇਖ ਸਕੋਗੇ ਕਿ ਟ੍ਰੈਕਰ ਨੇ ਤੁਹਾਡੇ ਨਾਲ ਕਿੱਥੇ-ਕਿੱਥੇ ਟ੍ਰੈਵਲਿੰਗ ਕੀਤੀ ਹੈ। ਨਵੇਂ ਫੀਚਰ 'ਚ ਤੁਸੀਂ ਪਲੇਅ ਸਾਊਂਡ ਆਪਸ਼ਨ ਵੀ ਚੁਣ ਸਕਦੇ ਹੋ ਤਾਂ ਜੋ ਤੁਸੀਂ ਆਸਾਨੀ ਨਾਲ ਟ੍ਰੈਕਰ ਲੱਭ ਸਕੋ।

ਐਂਡਰਾਇਡ ਦਾ ਨਵਾਂ ਟ੍ਰੈਕਿੰਗ ਪ੍ਰੋਟੈਕਸ਼ਨ ਫੀਚਰ ਐਪਲ ਦੇ ਪ੍ਰੋਟੈਕਸ਼ਨ ਫੀਚਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਐਪਲ ਦਾ ਇਹ ਫੀਚਰ ਆਈ.ਓ.ਐੱਸ. ਯੂਜ਼ਰਜ਼ ਨੂੰ ਏਅਰਟੈਗ ਦੁਆਰਾ ਟ੍ਰੈਕਿੰਗ ਹੋਣ 'ਤੇ ਅਲਰਟ ਕਰਦਾ ਹੈ। ਅਜਿਹੇ 'ਚ ਜਦੋਂ ਤੁਸੀਂ ਕਿਸੇ ਅਣਜਾਣ ਟ੍ਰੈਕਰ ਬਾਰੇ ਅਲਰਟ ਦੇਖਦੇ ਹੋ ਤਾਂ ਤੁਹਾਡਾ ਐਂਡਰਾਇਡ ਫੋਨ ਤੁਹਾਨੂੰ ਟ੍ਰੈਕਰ ਬਾਰੇ ਜਾਣਕਾਰੀ ਦਿਖਾਏਗਾ। ਇਸ ਅਲਰਟ 'ਚ ਡਿਵਾਈਸ ਦਾ ਸੀਰੀਅਲ ਨੰਬਰ ਜਾਂ ਟ੍ਰੈਕਰ ਵਾਲੇ ਵਿਅਕਤੀ ਦੇ ਫੋਨ ਨੰਬਰ ਦੇ ਆਖਰੀ ਚਾਰ ਅੰਕ ਵੀ ਦਿਖਾਈ ਦੇਣਗੇ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਇੰਝ ਕੰਮ ਕਰੇਗਾ ਫੀਚਰ

ਗੂਗਲ ਦੇ ਨਵੇਂ ਫੀਚਰ ਤੋਂ ਬਾਅਦ ਜਿਵੇਂ ਹੀ ਐਂਡਰਾਇਡ ਦੇ ਨੇੜੇ ਐਪਲ ਏਅਰਟੈਕ ਟੈਕ ਹੁੰਦਾ ਹੈ ਤਾਂ ਤੁਹਾਡਾ ਫੋਨ ਤੁਹਾਨੂੰ ਅਲਰਟ ਦੇਵੇਗਾ ਕਿ ਤੁਹਾਡੇ ਨੇੜੇ ਅਣਜਾਣ ਟ੍ਰੈਕਰ ਮੌਜੂਦ ਹੈ। ਇਕ ਵਾਰ ਜਦੋਂ ਟ੍ਰੈਕਰ ਦਾ ਪਤਾ ਲੱਗ ਜਾਂਦਾ ਹੈ ਤਾਂ ਤੁਹਾਡਾ ਫੋਨ ਤੁਹਾਨੂੰ ਇਹ ਵੀ ਦਿਖਾਏਗਾ ਕਿ ਇਸਨੂੰ ਮੈਨੁਅਲ ਰੂਪ ਨਾਲ ਕਿਵੇਂ ਬੰਦ ਕੀਤਾ ਜਾਵੇ ਅਤੇ ਇਸਨੂੰ ਤੁਹਾਨੂੰ ਟ੍ਰੈਕ ਕਰਨ ਤੋਂ ਕਿਵੇਂ ਰੋਕਿਆ ਜਾਵੇ। ਇਸੇ ਤਰ੍ਹਾਂ ਤੁਸੀਂ ਆਪਣੇ ਆਲੇ-ਦੁਆਲੇ ਮੈਨੁਅਲ ਸਕੈਨ ਕਰ ਸਕਦੇ ਹੋ।

ਇਹ ਤੁਹਾਨੂੰ ਉਨ੍ਹਾਂ ਟ੍ਰੈਕਰਾਂ ਦੀ ਲਿਸਟ ਦਿਖਾਏਗਾ ਜੋ ਆਪਣੇ ਮਾਲਕਾਂ ਦੇ ਡਿਵਾਈਸ ਨਾਲ ਕੁਨੈਕ ਨਹੀਂ ਹਨ ਪਰ ਤੁਹਾਡੇ ਨੇੜੇ ਹਨ। ਇਹ ਤੁਹਾਡੇ ਆਲੇ-ਦੁਆਲੇ ਦੇ ਕਿਸੇ ਵੀ ਟ੍ਰੈਕਰ ਨੂੰ ਸਰਗਰਮੀ ਨਾਲ ਅਯੋਗ ਕਰਨ ਵਿਚ ਤੁਹਾਡੀ ਮਦਦ ਕਰੇਗਾ। ਗੂਗਲ ਨੇ ਇਹ ਵੀ ਐਲਾਨ ਕੀਤਾ ਕਿ ਕੰਪਨੀ ਆਪਣੇ ਫਾਇੰਡ ਮਾਈ ਡਿਵਾਈਸ ਨੈੱਟਵਰਕ ਦੇ ਰੋਲਆਊਟ ਨੂੰ ਉਦੋਂ ਤਕ ਰੋਕ ਦੇਵੇਗਾ ਜਦੋਂ ਤਕ ਕਿ ਐਪਲ ਆਪਣੇ ਗਾਹਕਾਂ ਲਈ ਸਮਾਨ ਸੁਰੱਖਿਆ ਲਾਗੂ ਨਹੀਂ ਕਰਦੀ।

ਇਹ ਵੀ ਪੜ੍ਹੋ– ਰੀਲਜ਼ ਬਣਾਉਣ ਦਾ ਅਜੀਬ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ 8 ਮਹੀਨਿਆਂ ਦਾ ਬੱਚਾ


author

Rakesh

Content Editor

Related News