ਫੇਕ ਨਿਊਜ਼ ਨੂੰ ਲੈ ਕੇ ਦਬਾਅ ’ਚ ਆਈ ਗੂਗਲ ਨੇ ਸਖਤ ਕੀਤੀ ਆਪਣੀ ਵਿਗਿਆਪਨ ਨੀਤੀ
Saturday, Nov 23, 2019 - 11:03 AM (IST)

ਗੈਜੇਟ ਡੈਸਕ– ਗੂਗਲ ਨੇ ਫੇਕ ਨਿਊਜ਼ ਦੀ ਸਮੱਸਿਆ ਨੂੰ ਸੁਲਝਾਉਣ ਲਈ ਰਾਜਨੀਤਿਕ ਵਿਗਿਆਪਨਾਂ ਦੇ ਸਬੰਧ ’ਚ ਬਣਾਈ ਗਈ ਆਪਣੀ ਨੀਤੀ ਨੂੰ ਹੋਰ ਵੀ ਸਖਤ ਬਣਾ ਦਿੱਤਾ ਹੈ। ਗੂਗਲ ਨੇ ਜਾਂਚ ’ਚ ਪਾਇਆ ਹੈ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਭਰਮ ’ਚ ਪਾਉਣ ਵਾਲੀ ਜਾਣਕਾਰੀ ਫੈਲਾਉਣ ਲਈ ਆਨਲਾਈਨ ਪਲੇਟਫਾਰਮ ਦਾ ਗਲਤ ਇਸਤੇਮਾਲ ਹੋ ਰਿਹਾ ਹੈ।
- ਗੂਗਲ ਨੇ ਦੱਸਿਆ ਕਿ ਉਸ ਦੇ ਨਿਯਮਾਂ ਨੇ ਕਿਸੇ ਵੀ ਵਿਗਿਆਪਨਦਾਤਾ ਨੂੰ ਗਲਤ ਜਾਣਕਾਰੀ ਦੇਣ ਤੋਂ ਪ੍ਰਤੀਬੰਧਿਤ ਕਰ ਦਿੱਤਾ ਹੈ, ਜਿਸ ਵਿਚ ਰਾਜਨੀਤਿਕ ਸੰਦੇਸ਼ਾਂ ਵਾਲੇ ਵਿਗਿਆਪਨ ਵੀ ਸ਼ਾਮਲ ਹਨ। ਗੂਗਲ ਆਪਣੀ ਨੀਤੀ ਨੂੰ ਹੋਰ ਜ਼ਿਆਦਾ ਸਪੱਸ਼ਟ ਕਰ ਰਹੀ ਹੈ ਅਤੇ ਅਜਿਹੀਆਂ ਉਦਾਹਰਣਾਂ ਸ਼ਾਮਲ ਕਰ ਰਹੀ ਹੈ ਜਿਸ ਨਾਲ ਆਸਾਨੀ ਨਾਲ ਪਤਾ ਚੱਲ ਸਕੇ ਕਿ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਜਾਂ ਵੀਡੀਓ ਨੂੰ ਕਿਸ ਤਰ੍ਹਾਂ ਪ੍ਰਤੀਬੰਧਿਤ ਕੀਤਾ ਜਾਣਾ ਚਾਹੀਦਾ ਹੈ।
ਗੂਗਲ ਦਾ ਬਿਆਨ
ਕੰਪਨੀ ਨੇ ਵਿਗਿਆਪਨ ਉਤਪਾਦ ਪ੍ਰਬੰਧਨ ਦੇ ਉਪ-ਪ੍ਰਧਾਨ ਸਕਾਟ ਸਪੈਂਸਰ ਨੇ ਇਕ ਆਨਲਾਈਨ ਪੋਸਟ ’ਚ ਲਿਖਿਆ ਕਿ ਅਸੀਂ ਬੇਸ਼ੱਕ ਪਛਾਣਦੇ ਹਾਂ ਕਿ ਮਜਬੂਤ ਰਾਜਨੀਤਿਕ ਸੰਵਾਦ ਲੋਕਤੰਤਰ ਦਾ ਇਕ ਮਹੱਤਵਪੂਰਨ ਹਿੱਸਾ ਹੈ। ਅਸੀਂ ਕੋਈ ਵੀ ਰਾਜਨੀਤਿਕ ਦਾਅਵੇ, ਬਦਲੇ ਅਤੇ ਅਪਮਾਨ ਨੂੰ ਸਵਿਕਾਰ ਨਹੀਂ ਕਰ ਸਕਦੇ, ਇਸ ਲਈ ਸਾਨੂੰ ਉਮੀਦ ਹੈ ਕਿ ਜਿਨ੍ਹਾਂ ਰਾਜਨੀਤਿਕ ਵਿਗਿਆਪਨਾਂ ’ਤੇ ਅਸੀਂ ਕਾਰਵਾਈ ਕਰਾਂਗੇ, ਉਨ੍ਹਾਂ ਦੀ ਗਿਣਤੀ ਸੀਮਿਤ ਹੀ ਹੋਵੇਗੀ।
ਮਨੁੱਖੀ ਅਧਿਕਾਰਾਂ ਲਈ ਕਿਵੇਂ ਖਤਰਾ ਬਣੇ ਫੇਸਬੁੱਕ ਤੇ ਗੂਗਲ
ਐਮਨੈਸਟੀ ਇੰਟਰਨੈਸ਼ਨਲ ਨੇ ਬੁੱਧਵਾਰ ਨੂੰ ਦੱਸਿਆ ਕਿ ਫੇਸਬੁੱਕ ਅਤੇ ਗੂਗਲ ਦਾ ਕਾਰੋਬਾਰੀ ਮਾਡਲ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਲਈ ਇਕ ਖਤਰਾ ਬਣ ਗਿਆ ਹੈ। ਇਨ੍ਹਾਂ ਕੰਪਨੀਆਂ ਨੂੰ ‘ਨਿਗਰਾਨੀ ਆਧਾਰਿਤ ਕਾਰੋਬਾਰੀ ਮਾਡਲ’ ਨੂੰ ਛੱਡਣ ਲਈ ਮਜ਼ਬੂਰ ਕਰਨਾ ਜ਼ਰੂਰੀ ਹੈ। ਲੋਕਾਂ ਨੂੰ ਮੁਫਤ ਆਨਲਾਈਨ ਸੇਵਾਵਾਂ ਦੀ ਪੇਸ਼ਕਸ਼ ਕਰਨਾ ਜਿਸ ਤੋਂ ਬਾਅਦ ਉਨ੍ਹਾਂ ਦੀ ਜਾਣਕਾਰੀ ਨੂੰ ਪੈਸੇ ਬਣਾਉਣ ਵਾਲੇ ਵਿਗਿਆਪਨਾਂ ਲਈ ਇਸਤੇਮਾਲ ਕਰਨਾ ਲੋਕਾਂ ਦੇ ਸੁਤੰਤਰਤਾ ਸਮੇਤ ਅਧਿਕਾਰਾਂ ਨੂੰ ਸੰਕਟ ’ਚ ਪਾ ਰਿਹਾ ਹੈ।
ਡਾਟਾ ਸਾਂਝਾ ਕਰਨ ਲਈ ਲੋਕਾਂ ’ਤੇ ਦਬਾਅ ਪਾਉਂਦੇ ਹਨ ਫੇਸਬੁੱਕ ਤੇ ਗੂਗਲ
ਸੰਗਠਨ ਨੇ ਕਿਹਾ ਕਿ ਯੂਜ਼ਰਜ਼ ਦੇ ਨਿੱਜੀ ਡਾਟਾ ਨੂੰ ਇਕੱਠਾ ਕਰ ਕੇ ਇਸ ਦਾ ਇਸਤੇਮਾਲ ਵਿਗਿਆਪਨ ਵਪਾਰ ਲਈ ਕੀਤਾ ਜਾਂਦਾ ਹੈ। ਫੇਸਬੁੱਕ ਅਤੇ ਗੂਗਲ ਪ੍ਰਾਈਵੇਸੀ ਦੇ ਅਧਿਕਾਰ ’ਤੇ ਹਮਲੇ ਕਰ ਰਹੇ ਹਨ ਅਤੇ ਲੋਕਾਂ ’ਤੇ ਦਬਾਅ ਪਾ ਕੇ ਡਾਟਾ ਸਾਂਝਾ ਕਰਨ ਲਈ ਮਜ਼ਬੂਰ ਕਰ ਰਹੇ ਹਨ।
- ਐਮਨੈਸਟੀ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਕੁਮੀ ਨਾਇਡੂ ਨੇ ਇਕ ਰਿਪੋਰਟ ’ਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਨੀਤੀ ਬਣਾਏ ਜਿਸ ਨਾਲ ਲੋਕਾਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਮਿਲੇ ਅਤੇ ਨਾਲ ਹੀ ਉਨ੍ਹਾਂ ਦੀ ਪਹੁੰਚ ਆਨਲਾਈਨ ਸੇਵਾ ਤੱਕ ਯਕੀਨੀ ਵੀ ਹੋ ਸਕੇ।