ਸਟੋਰੇਜ ਦੀ ਕਮੀ ਨੂੰ ਦੂਰ ਕਰਨ ਲਈ ਗੂਗਲ ਨੇ ਲਾਂਚ ਕੀਤੀ ਬੈਕਅਪ ਤੇ ਸਿੰਕ ਐਪ, ਇੰਝ ਕਰੋ ਇਸਤੇਮਾਲ

Monday, Jul 17, 2017 - 06:45 PM (IST)

ਜਲੰਧਰ- ਜੇਕਰ ਤੁਸੀਂ ਵੀ ਸਟੋਰੇਜ ਦੀ ਕਮੀ ਤੋਂ ਪਰੇਸ਼ਾਨ ਹੋ ਤਾਂ ਗੂਗਲ ਨੇ ਬੈਕਅਪ ਅਤੇ ਸਿੰਕ ਐਪ ਨੂੰ ਲਾਂਚ ਕੀਤਾ ਹੈ। ਜਿਵੇਂ ਤੁਸੀਂ ਆਪਣੇ ਫੋਨ ਤੋਂ ਗੂਗਲ ਡ੍ਰਾਈਵ 'ਤੇ ਆਪਣਾ ਡਾਟਾ ਸਟੋਰ ਕਰ ਸਕਦੇ ਹੋ ਉਸ ਤਰ੍ਹਾਂ ਹੀ ਹੁਣ ਬੈਕਅਪ ਅਤੇ ਸਿੰਕ ਐਪ ਦੀ ਮਦਦ ਨਾਲ ਆਪਣੇ ਕੰਪਿਊਟਰ ਦੀਆਂ ਫਾਇਲਾਂ ਨੂੰ ਗੂਗਲ ਡ੍ਰਾਈਵ 'ਤੇ ਬੈਕਅਪ ਲੈ ਸਕੋਗੇ। ਇਸ ਐਪ ਨੂੰ ਵਿੰਡੋਜ਼ ਅਤੇ ਮੈਕ ਦੋਵਾਂ ਲਈ ਉਪਲੱਬਧ ਕਰਵਾਇਆ ਗਿਆ ਹੈ। 
ਯੂਜ਼ਰਜ਼ ਚਾਹੁਣ ਤਾਂ ਆਪਣੀ ਪੁਰੀ ਡ੍ਰਾਈਵ ਦਾ ਬੈਕਅਪ ਗੂਗਲ ਡ੍ਰਾਈਵ 'ਤੇ ਲੈ ਸਕਦੇ ਹਨ। ਇਹ ਟੂਲ ਖੁਦ ਹੀ ਕੰਪਿਊਟਰ 'ਚ ਤੁਹਾਡੀ ਚੁਣੀ ਫਾਇਲ ਅਤੇ ਫੋਲਡਰਜ਼ ਨੂੰ ਗੂਗਲ ਡ੍ਰਾਈਵ 'ਤੇ ਅਪਲੋਡ ਕਰ ਲਵੇਗਾ। ਇਸ ਤੋਂ ਪਹਿਲਾਂ ਵੀ ਗੂਗਲ ਦੇ ਬੈਕਅਪ ਟੂਲਸ ਸਨ ਜਿਸ ਨੂੰ ਹੁਣ ਨਵੇਂ ਟੂਲ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਇਹ ਬੈਕਅਪ ਟੂਲ ਗੂਗਲ ਡ੍ਰਾਈਵ 'ਚ ਹੀ ਡੈਸਕਟਾਪ ਫੋਲਡਰ ਤਿਆਰ ਕਰ ਲੈਂਦਾ ਹੈ ਜਿਥੇ ਸਿੱਧੇ ਤੁਹਾਡਾ ਬੈਕਅਪ ਸਟੋਰ ਹੋਵੇਗਾ। 

ਇਸ ਤਰ੍ਹਾਂ ਕਰੋ ਇਸਤੇਮਾਲ 
1. ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਆਪਣੇ ਡੈਸਕਟਾਪ 'ਤੇ ਡਾਊਨਲੋਡ ਕਰ ਲਓ। 
2. ਬੈਕਅਪ ਅਤੇ ਸਿੰਕ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਲਾਗ-ਇਨ ਕਰਨ ਲਈ ਕਿਹਾ ਜਾਵੇਗਾ। 
3. ਲਾਗ-ਇਨ ਕਰਨ ਤੋਂ ਬਾਅਦ ਤੁਹਾਨੂੰ ਉਨ੍ਹਾਂ ਫੋਲਡਰਜ਼ ਨੂੰ ਸਿਲੈਕਟ ਕਰਨ ਲਈ ਕਿਹਾ ਜਾਵੇਗਾ ਜਿਨ੍ਹਾਂ ਦਾ ਬੈਕਅਪ ਲੈਣਾ ਹੈ। ਇਸ ਵਿਚ ਡਾਕਿਊਮੈਂਟਸ ਅਤੇ ਫੋਟੋਜ਼ ਵਰਗੇ ਫੋਲਡਰਜ਼ ਨੂੰ ਸਿਲੈਕਟ ਕਰ ਸਕਦੇ ਹੋ। 
4. ਇਸ ਟੂਲ ਦੇ ਹੇਠਾਂ ਤੁਹਾਨੂੰ ਫੋਟੋ ਕੁਆਲਿਟੀ ਸਿਲੈਕਟ ਕਰਨ ਦਾ ਆਪਸ਼ਨ ਮਿਲੇਗਾ। ਇਥੇ ਤੁਸੀਂ ਚਾਹੋ ਤਾਂ ਹਾਈ ਕੁਆਲਿਟੀ ਜਾਂ ਲੋਅ ਕੁਆਲਿਟੀ ਸਿਲੈਕਟ ਕਰ ਸਕਦੇ ਹੋ। 
5. ਇਸ ਤੋਂ ਬਾਅਦ ਯੂਜ਼ਰ ਨੂੰ ਫੋਲਡਰ ਲੋਕੇਸ਼ਨ ਦੇਣਾ ਹੋਵੇਗਾ। ਯੂਜ਼ਰਜ਼ ਚਾਹੁਣ ਤਾਂ ਗੂਗਲ ਡ੍ਰਾਈਵ ਨੂੰ ਕੰਪਿਊਟਰ ਨਾਲ ਸਿੰਕ ਕਰਕੇ ਉਸ ਵਿਚ ਰੱਖੀਆਂ ਫਾਇਲਾਂ ਅਤੇ ਫੋਲਡਰਜ਼ ਨੂੰ ਕੰਪਿਊਟਰ 'ਚ ਲਿਆ ਸਕਦੇ ਹਨ। 
6. ਸਟਾਰਟ ਕਰਦੇ ਹੀ ਡ੍ਰਾਈਵ 'ਚ ਰੱਖਿਆ ਡਾਟਾ ਕੰਪਿਊਟਰ ਨਾਲ ਸਿੰਕ ਹੋ ਜਾਵੇਗਾ। ਨਾਲ ਹੀ ਤੁਸੀਂ ਜਿਨ੍ਹਾਂ ਫੋਲਡਰਜ਼ ਨੂੰ ਬੈਕਅਪ ਲਈ ਚੁਣਿਆ ਹੈ ਉਹ ਕਲਾਊਡ 'ਤੇ ਖੁਦ ਹੀ ਸਟੋਰ ਹੁੰਦੇ ਰਹਿਣਗੇ।


Related News