ਗੂਗਲ ਨੇ ਪੇਸ਼ ਕੀਤਾ ਨਵਾਂ ਕ੍ਰੋਮਕਾਸਟ ਆਡੀਓ
Saturday, Dec 12, 2015 - 02:21 PM (IST)

ਜਲੰਧਰ - ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਗੂਗਲ ਨੇ ਆਪਣੇ ਸਟਰੀਮਿੰਗ ਡੌਂਗਲ ਨੂੰ ਭਾਰਤ ''ਚ ਲਾਂਚ ਕੀਤਾ ਸੀ ਜੋ ਕਾਫੀ ਪ੍ਰਸਿੱਧ ਰਹੀ ਸੀ ਤੇ ਹੁਣ ਕੰਪਨੀ ਆਪਣੇ ਕ੍ਰੋਮਕਾਸਟ ਆਡੀਓ ਨੂੰ ਉਪਲੱਬਧ ਕਰਨ ਜਾ ਰਹੀ ਹੈ, ਜੋ ਕਿਸੇ ਵੀ ਸਪੀਕਰ ਨੂੰ ਬਲੂਟੂਥ ਸਪੀਕਰ ''ਚ ਬਦਲਣ ਲਈ ਸਮਰੱਥ ਬਣਾਉਂਦੀ ਹੈ। ਇਸ ਦੀ ਲੁਕ ਦੀ ਗੱਲ ਕਰੀਏ ਤਾਂ ਇਸ ਨੂੰ ਗੋਲ ਆਕਾਰ ਦੇਣ ਦੇ ਨਾਲ-ਨਾਲ ਕੰਪਨੀ ਦਾ ਲੋਗੋ ਦਿੱਤਾ ਗਿਆ ਹੈ ਜੋ ਇਸ ਨੂੰ ਹੋਰ ਵੀ ਆਕਰਸ਼ਿਤ ਬਣਾਉਂਦਾ ਹੈ।
ਇਸ ਦੇ ਨਾਲ ਇਕ ਰੇਂਜ ਦੇ ਅੰਦਰ ਇਕ ਤੋਂ ਵੱਧ ਸਪੀਕਰਾਂ ਨੂੰ ਚਲਾਇਆ ਜਾ ਸਕਦਾ ਹੈ, ਇਹ 96kHz/24-bit ਦੀ ਆਈ-ਰੈਜ਼ੋਲਿਊਸ਼ਨ ਆਡੀਓ ਨੂੰ ਸਪੋਰਟ ਕਰਦਾ ਹੈ ਜੋ ਮੌਜੂਦਾ 44.1Khz/16-bit CD ਕੁਆਲਟੀ ਤੋਂ ਜ਼ਿਆਦਾ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ਨੂੰ ਆਕਰਸ਼ਕ ਬਣਾਉਣ ਦੇ ਨਾਲ ਘੱਟ ਕੀਮਤ ਦਾ ਬਣਾਇਆ ਜਾਵੇਗਾ ਤਾਂ ਜੋ ਹਰ ਵਰਗ ਦੇ ਲੋਕ ਇਸ ਨੂੰ ਅਸਾਨੀ ਨਾਲ ਖਰੀਦ ਸਕਣ।