ਗੂਗਲ ਪਲੇ ਮੂਵੀਜ਼ ''ਚ ਘੱਟ ਰੈਂਟ ''ਤੇ ਦੇਖਣ ਨੂੰ ਮਿਲਣਗੀਆਂ ਨਵੀਂਆਂ ਫਿਲਮਾਂ
Monday, Dec 26, 2016 - 01:24 PM (IST)

ਜਲੰਧਰ- ਗੂਗਲ ਨੇ ਆਪਣੀ ਆਨਲਾਈਨ ਮੂਵੀ ਸਟ੍ਰੀਮਿੰਗ ਸਰਵਿਸ ''ਪਲੇ ਮੂਵੀਜ਼'' ''ਤੇ ਪ੍ਰਮੋਸ਼ਨਲ ਆਫਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ 20 ਰੁਪਏ ਦੇ ਰੈਂਟ ''ਤੇ ਮੂਵੀਜ਼ ਦੇਖੀਆਂ ਜਾ ਸਕਦੀਆਂ ਹਨ। ਇਸ ਆਫਰ ਦੇ ਤਹਿਤ ਦ ਜੰਗਲ ਬੁੱਕ, ਸੁਲਤਾਨ, ਕੈਪਟਨ ਅਮਰੀਕਾ: ਸਿਵਲ ਵਾਰ, ਫਾਈਡਿੰਗ ਡੋਰੀ ਅਤੇ ਸੂਸਾਈਡਿੰਗ ਸਕਵਾਡ ਵਰਗੀਆਂ ਨਵੀਆਂ ਫਿਲਮਾਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹ ਆਫਰ 23 ਜਨਵਰੀ 2017 ਤੱਕ ਚੱਲੇਗਾ, ਮਤਲਬ ਕਿ ਤੁਸੀਂ ਇਨ੍ਹਾਂ ਫਿਲਮਾਂ ਨੂੰ ਹੁਣ ਰੈਂਟ ''ਤੇ ਲੈ ਕੇ ਅਗਲੇ ਸਾਲ ਤੱਕ ਦੇਖ ਸਕਦੇ ਹੋ। ਤੁਹਾਨੂੰ ਬਸ ਇਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਪ੍ਰੋਮੋ ਨੂੰ ਸਿਰਫ ਇਕ ਵਾਰ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਆਫਰ ਨੂੰ ਅਵੇਲ ਕਰਨ ਲਈ ਤੁਹਾਨੂੰ ਗੂਗਲ ਪਲੇ ਮੂਵੀਜ਼ ਐਪ ਨੂੰ ਓਪਨ ਕਰਨਾ ਹੋਵੇਗਾ ਅਤੇ ਕੂਪਨ ਨੂੰ ਰਿਡੀਮ ਕਰਨਾ ਹੋਵੇਗਾ। ਇਸ ਤੋਂ ਤੁਸੀਂ ਡੈਸਕਟਾਪ ''ਤੇ ਵੀ ਗੂਗਲ ਪਲੇ ਮੂਵੀਜ਼ ਦੇ ਵੈੱਬਪੇਜ ਨੂੰ ਓਪਨ ਕਰਕੇ ਆਪਣੇ ਗੂਗਲ ਅਕਾਊਂਟ ਤੋਂ ਸਾਈਨ ਇਨ੍ਹਾਂ ਕਰਕੇ ਇਸ ਆਫਰ ਨੂੰ ਅਵੇਲ ਕਰ ਸਕਦੇ ਹਨ।