TikTok ਨੂੰ ਟੱਕਰ ਦੇਣ ਲਈ ਗੂਗਲ ਲਿਆਵੇਗੀ ਜਲਦ ਇਹ ਨਵੀਂ ਐਪ

Sunday, Oct 06, 2019 - 06:50 PM (IST)

TikTok ਨੂੰ ਟੱਕਰ ਦੇਣ ਲਈ ਗੂਗਲ ਲਿਆਵੇਗੀ ਜਲਦ ਇਹ ਨਵੀਂ ਐਪ

ਗੈਜੇਟ ਡੈਸਕ—ਟਿਕਟਾਕ ਦੀ ਪਾਪੂਲੈਰਿਟੀ ਨੇ ਵੱਡੀ ਕੰਪਨੀਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਹ ਕਾਰਣ ਹੈ ਕਿ ਫੇਸਬੁੱਕ ਤੋਂ ਬਾਅਦ ਹੁਣ ਗੂਗਲ ਵੀ ਟਿਕਟਾਕ ਨੂੰ ਟੱਕਰ ਦੇਣ ਲਈ ਇਕ ਐਪ ਲਿਆਉਣ ਦੀ ਸੋਚ ਰਿਹਾ ਹੈ। ਹਾਲ ਹੀ 'ਚ ਆਈ ਵਾਲ ਸਟਰੀਟ ਜਨਰਲ ਦੀ ਇਕ ਖਬਰ 'ਚ ਕਿਹਾ ਗਿਆ ਹੈ ਕਿ ਗੂਗਲ ਅਮਰੀਕਾ ਦੀ ਮਸ਼ਹੂਰ ਸੋਸ਼ਲ ਵੀਡੀਓ ਸ਼ੇਅਰਿੰਗ ਐਪ ਫਾਇਰਵਰਕ ਨੂੰ ਖਰੀਦਣ ਦੀ ਕੋਸ਼ਿਸ਼ 'ਚ ਲੱਗਿਆ ਹੈ।


ਚੀਨ ਦੀ ਕੰਪਨੀ ਵੀ ਚਾਹੁੰਦੀ ਹੈ ਖਰੀਦਣਾ
ਫਾਇਰਵਰਕ ਨੂੰ ਖਰੀਦਣ 'ਚ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਗੂਗਲ ਤੋਂ ਇਲਾਵਾ ਚੀਨ ਦੀ ਮਸ਼ਹੂਰ ਮਾਈਕ੍ਰੋ ਬਲਾਗਿੰਗ ਵੈੱਬਸਾਈਟ Weibo ਵੀ ਇਸ ਨੂੰ ਖਰੀਦਣਾ ਚਾਹਵਾਨ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫਾਇਰਵਰਕ ਨੂੰ ਖਰੀਦਣ ਦੀ ਰੇਸ 'ਚ ਗੂਗਲ ਦੂਜੀ ਕੰਪਨੀਆਂ ਤੋਂ ਅੱਗੇ ਹੈ।

ਟਿਕਟਾਕ ਤੋਂ ਜ਼ਿਆਦਾ ਹੈ ਫਾਇਰਵਰਕ ਦੀ ਵੈਲੀਊ
ਫਾਇਰਵਰਕ ਨੇ ਪਿਛਲੇ ਮਹੀਨੇ ਭਾਰਤ 'ਚ ਐਂਟਰੀ ਕੀਤੀ ਹੈ। ਫੰਡ ਰੇਜਿੰਗ 'ਚ ਕੰਪਨੀ ਦੀ ਕੀਮਤ ਇਸ ਸਾਲ ਦੀ ਸ਼ੁਰੂਆਤ 'ਚ 100 ਮਿਲੀਅਨ ਡਾਲਰ ਦੀ ਆਂਕੀ ਗਈ ਸੀ। ਉੱਥੇ ਟਿਕਟਾਕ ਦੀ ਪੈਰੰਟ ਕੰਪਨੀ ਬਾਈਟਡਾਂਸ ਦੀ ਇਹ ਵੈਲੀਊ 75 ਮਿਲੀਅਨ ਡਾਲਰ ਰਹੀ। ਫਾਇਰਵਰਕ ਲੂਪ ਨਾਓ ਟੈਕਨਾਲੋਜੀ ਦੁਆਰਾ ਤਿਆਰ ਕੀਤੇ ਗਏ ਐਪਸ ਦਾ ਇਕ ਹਿੱਸਾ ਹੈ। ਲੂਪ ਨਾਓ ਟੈਕਨਾਲੋਜੀ ਇਕ ਅਮਰੀਕੀ ਸਟਾਰਟਅਪ ਕੰਪਨੀ ਹੈ ਜੋ ਨੈਕਸਟ ਜਨਰੇਸ਼ਨ ਕੰਜ਼ਿਉਮਰ ਮੋਬਾਇਲ ਐਪਲੀਕੇਸ਼ਨ ਬਣਾਉਣ ਦਾ ਕੰਮ ਕਰਦੀ ਹੈ।

ਕਈ ਗੱਲਾਂ 'ਚ ਟਿਕਟਾਕ ਤੋਂ ਵੱਖ
ਸ਼ਾਰਟ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ 'ਚ ਫਾਇਰਵਰਕ ਟਿਕਟਾਕ ਤੋਂ ਕਈ ਗੱਲਾਂ ਤੋਂ ਵੱਖ ਹੋ ਸਕਦੀ ਹੈ। ਫਾਇਰਵਰਕ ਯੂਜ਼ਰਸ ਨੂੰ 30 ਸੈਕਿੰਡ ਦੀ ਵੀਡੀਓ ਬਣਾਉਣ ਦੀ ਸਹੂਲਤ ਦਿੰਦੀ ਹੈ ਜੋ ਟਿਕਟਾਕ 'ਚ 15 ਸੈਕਿੰਡ ਹੈ। ਉੱਥੇ ਇਕ ਹੋਰ ਚੀਜ ਜਿਹੜੀ ਇਸ ਨੂੰ ਟਿਕਟਾਕ ਤੋਂ ਵੱਖ ਕਰਦੀ ਹੈ ਉਹ ਇਹ ਹੈ ਕਿ ਇਸ 'ਚ ਯੂਜ਼ਰਸ ਵਰਟੀਕਲ ਦੇ ਨਾਲ ਵੀ ਹਾਰੀਜਾਂਟਨਲ ਵੀਡੀਓ ਵੀ ਸ਼ੂਟ ਕਰ ਸਕਦੇ ਹਨ। ਕੰਪਨੀ ਨੇ ਇਸ ਫੀਚਰ ਦਾ ਨਾਂ 'Reveal' ਰੱਖਿਆ ਹੈ।

ਯੂਜ਼ਰਸ ਦੀ ਗਿਣਤੀ 10 ਲੱਖ ਤੋਂ ਵਧ
ਫਾਇਰਵਰਕ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਹੈ। ਇਸ ਐਪ ਨੂੰ ਯੂਜ਼ ਕਰਨ ਵਾਲੇ ਯੂਜ਼ਰਸ ਦੀ ਗਿਣਤੀ 10 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਕੰਪਨੀ ਨੂੰ ਉਮੀਦ ਹੈ ਕਿ ਭਾਰਤ 'ਚ ਇਹ ਐਪ ਟਿਕਟਾਕ ਵਾਂਗ ਹੀ ਮਸ਼ਹੂਰ ਹੋਵੇਗੀ।

ਫੇਸਬੁੱਕ ਵੀ ਲਿਆਈ ਵੀਡੀਓ ਸ਼ੇਅਰਿੰਗ ਐਪ
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਵੀ ਯੂਜ਼ਰਸ 'ਚ ਸ਼ਾਰਟ ਵੀਡੀਓ ਮੇਕਿੰਗ ਦੇ ਵਧਦੇ ਕ੍ਰੇਜ਼ ਨੂੰ ਪਛਾਣ ਚੁੱਕੀ ਹੈ। ਇਸ ਦੇ ਲਈ ਫੇਸਬੁੱਕ ਨੇ ਪਿਛਲੇ ਸਾਲ ਨਵੰਬਰ 'ਚ Lasso ਨਾਂ ਦੀ ਐਪ ਨੂੰ ਲਾਂਚ ਕੀਤਾ ਸੀ। ਫੇਸਬੁੱਕ ਦਾ ਇਹ ਲੇਟੈਸਟ ਐਪ ਅਜੇ ਸਿਰਫ ਅਮਰੀਕਾ 'ਚ ਹੀ ਉਪਲੱਬਧ ਹੈ।


author

Karan Kumar

Content Editor

Related News