ਲਾਂਚ ਹੋਈ Google Pixel 9 Series, ਮਿਲਣਗੇ ਦਮਦਾਰ ਫੀਚਰਜ਼
Wednesday, Aug 14, 2024 - 12:02 AM (IST)
ਗੈਜੇਟ ਡੈਸਕ- ਗੂਗਲ ਨੇ ਗਲੋਬਲ ਬਾਜ਼ਾਰ 'ਚ ਆਪਣੇ ਨਵੇਂ ਪ੍ਰੋਡਕਟਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪਿਕਸਲ 9 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਵਿਚ Google Pixel 9, Pixel 9 Pro ਅਤੇ Pixel 9 Pro XL ਸ਼ਾਮਲ ਹਨ। ਇਨ੍ਹਾਂ ਸਾਰੇ ਫੋਨਾਂ ਨੂੰ ਭਾਰਤ ਤੋਂ ਇਲਾਵਾ ਗਲੋਬਲੀ ਵੀ ਲਾਂਚ ਕੀਤਾ ਗਿਆ ਹੈ। ਗੂਗਲ ਨੇ Pixel 9 Pro Fold ਨੂੰ ਵੀ ਭਾਰਤ 'ਚ ਲਾਂਚ ਕੀਤਾ ਹੈ। ਦੱਸ ਦੇਈਏ ਕਿ ਇਹ ਕੰਪਨੀ ਦਾ ਦੂਜਾ ਫੋਲਡ ਫੋਨ ਹੈ ਪਰ ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾ ਫੋਲਡ ਫੋਨ ਹੈ। ਸਾਰੇ ਫੋਨਾਂ ਦੇ ਨਾਲ Tensor G4 ਪ੍ਰੋਸੈਸਰ ਅਤੇ ਸਕਿਓਰਿਟੀ ਲਈ Titan M2 ਚਿੱਪਸੈੱਟ ਹੈ। Google Pixel 9 ਸੀਰੀਜ਼ ਦੇ ਸਾਰੇ ਫੋਨਾਂ ਨੂੰ 7 ਸਾਲਾਂ ਤਕ ਐਂਡਰਾਇਡ ਅਪਡੇਟ ਮਿਲੇਗੀ।
Pixel 9, Pixel 9 Pro, Pixel 9 Pro XL ਦੀ ਭਾਰਤ 'ਚ ਕੀਮਤ
ਪਿਕਸਲ 9 ਦੇ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 79,999 ਰੁਪਏ ਹੈ। ਫੋਨ ਨੂੰ Peony, Porcelain, Obsidian ਅਤੇ Wintergreen ਕਲਰ 'ਚ ਖਰੀਦਿਆ ਜਾ ਸਕੇਗਾ। Pixel 9 Pro ਦੇ 16 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 1,09,999 ਰੁਪਏ ਹੈ ਅਤੇ Pixel 9 Pro XL ਦੇ 126 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 1,24,999 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ 22 ਅਗਸਤ ਤੋਂ ਭਾਰਤ 'ਚ ਹੋਵੇਗੀ।
Pixel 9 ਦੇ ਫੀਚਰਜ਼
ਇਹ ਫੋਨ ਡਿਊਲ ਸਿਮ (ਨੈਨੋ+eSIM) Pixel 9 Android 14 'ਤੇ ਚਲਦਾ ਹੈ ਅਤੇ ਇਸ ਨੂੰ 7 ਸਾਲਾਂ ਤਕ ਦੇ ਆਪਰੇਟਿੰਗ ਸਿਸਟਮ ਅਪਡੇਟਸ, ਸਕਿਓਰਿਟੀ ਪੈਚੇਜ ਅਤੇ Pixel Drops ਮਿਲਦੇ ਰਹਿਣਗੇ। ਇਸ ਵਿਚ 6.3-ਇੰਚ (1,080 x 2,424 ਪਿਕਸਲ) Actua OLED ਡਿਸਪਲੇਅ ਹੈ, ਜਿਸ ਵਿਚ 422ppi ਪਿਕਸਲ ਡੈਂਸਿਟੀ, 2,700nits ਸਕਿਓਰਿਟੀ ਪ੍ਰੋਸੈਸਰ ਵੀ ਸ਼ਾਮਲ ਹੈ।
Pixel 9 ਦਾ ਕੈਮਰਾ
ਕੈਮਰਾ ਦੀ ਗੱਲ ਕਰੀਏ ਤਾਂ Pixel 9 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ 50 ਮੈਗਾਪਿਕਸਲ ਦਾ Octa PD ਵਾਈਡ-ਐਂਗਲ ਕੈਮਰਾ ਹੈ, ਜਿਸ ਦਾ ਇਮੇਜ ਸੈਂਸਰ ਸਾਈਜ਼ 1/1.31-ਇੰਚ ਹੈ ਅਤੇ 8x ਤਕ Super Res Zoom ਦੀ ਸਹੂਲਤ ਹੈ। ਮੁੱਖ ਕੈਮਰੇ ਦੇ ਨਾਲ 48 ਮੈਗਾਪਿਕਸਲ ਦਾ Quad PD ਅਲਟਰਾ ਵਾਈਡ-ਐਂਗਲ ਕੈਮਰਾ ਹੈ, ਜਿਸਦਾ ਸੈਂਸਰ ਸਾਈਜ਼ 1/2.55-ਇੰਚ ਹੈ। ਫਰੰਟ 'ਚ 10.5 ਮੈਗਾਪਿਕਸਲ ਦਾ ਡਿਊਲ PD ਸੈਲਫੀ ਸ਼ੂਟਰ ਹੈ, ਜੋ ਆਟੋਫੋਕਸ ਦੇ ਨਾਲ ਆਉਂਦਾ ਹੈ। ਕੈਮਰਾ ਯੂਨਿਟ 'ਚ ਕਈ ਏ.ਆਈ. ਫੀਚਰਜ਼ ਸ਼ਾਮਲ ਹਨ, ਜਿਵੇਂ Magic Eraser, Best Take, Photo Unblur ਅਤੇ Night Sight, ਆਦਿ। ਇਹ 24/30/60 ਫਰੇਮ ਪ੍ਰਤੀ ਸਕਿੰਟ 'ਤੇ 4K ਵੀਡੀਓ ਰਿਕਾਰਡ ਕਰ ਸਕਦਾ ਹੈ।
Pixel 9 ਦੀ ਬੈਟਰੀ
Pixel 9 'ਚ IP68 ਵਾਟਰ ਅਤੇ ਡਸਟ ਰੈਜਿਸਟੈਂਟ ਰੇਟਿੰਗ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਲਈ ਸਪੋਰਟ ਹੈ। ਫੋਨ 'ਚ ਮੌਜੂਦ ਸੈਂਸਰਾਂ 'ਚ ਐਕਸਲੈਰੋਮੀਟਰ, ਐਂਬੀਅੰਟ ਨਾਈਟ ਸੈਂਸਰ, ਬੈਰੋਮੀਟਰ, ਜਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰੋਕਸੀਮਿਟ ਸੈਂਸਰ ਸ਼ਾਮਲ ਹਨ। ਕੁਨੈਕਟੀਵਿਟੀ ਆਪਸ਼ਨਾਂ 'ਚ Wi-Fi 6, ਬਲੂਟੁੱਥ 5.3, NFC, Google Cast, GPS, Dual Band GNSS, BeiDou, GLONASS, Galileo, QZSS, NavIC ਅਤੇ USB Type-C ਪੋਰਟ ਸ਼ਾਮਲ ਹਨ। Pixel 9 'ਚ 4,700mAh ਦੀ ਬੈਟਰੀ ਹੈ, ਜੋ 45 ਵਾਟ ਦੀ ਫਾਸਟ ਵਾਇਰਡ ਅਤੇ ਕਿਊ.ਆਈ. ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਚਾਰਜਿੰਗ ਨੂੰ ਲੈ ਕੇ ਦਾਅਵਾ ਹੈ ਕਿ 0 ਤੋਂ 55 ਫੀਸਦੀ ਤਕ ਲਗਭਗ 30 ਮਿੰਟਾਂ 'ਚ ਚਾਰਜ ਕਰ ਸਕਦੀ ਹੈ।
Pixel 9 Pro, Pixel 9 Pro XL ਦੇ ਫੀਚਰਜ਼
Pixel 9 Pro ਅਤੇ Pixel 9 Pro XL 'ਚ ਸਾਫਟਵੇਅਰ ਅਤੇ ਚਿੱਪਸੈੱਟ Pixel 9 ਵਾਲੇ ਹੀ ਹਨ। Pixel 9 Pro 'ਚ 6.3-ਇੰਜ (1280 x 2856) Super Actua (LTPO) OLED ਡਿਸਪਲੇਅ ਹੈ, ਜਿਸ ਵਿਚ 495ppi ਪਿਕਸਲ ਡੈਂਸਿਟੀ, 3,000nits ਚਤ ਜੀ ਰੀਤ ਬ੍ਰਾਈਟਨੈੱਸ ਅਤੇ 1Hz ਤੋਂ 120Hz ਤਕ ਦਾ ਵੇਰੀਏਬਲ ਰਿਫ੍ਰੈਸ਼ ਰੇਟ ਹੈ।
ਉਥੇ ਹੀ Pixel 9 Pro XL 'ਚ ਵੱਡੀ 6.8 ਇੰਚ (1,344 x 2,992) SuperActua (LTPO) OLED ਡਿਸਪਲੇਅ ਹੈ, ਜਿਸ ਵਿਚ 486ppi ਪਿਕਸਲ ਡੈਂਸਿਟੀ, 120Hz ਤਕ ਦਾ ਰਿਫ੍ਰੈਸ਼ ਰੇਟ ਅਤੇ 3,000nits ਤਕ ਦੀ ਪੀਕ ਬ੍ਰਾਈਟਨੈੱਸ ਹੈ। ਦੋਵਾਂ ਮਾਡਲਾਂ 'ਚ Corning Gorilla Glass Victus 2 ਪ੍ਰੋਟੈਕਸ਼ਨ ਵੀ ਹੈ।
Pixel 9 Pro ਅਤੇ Pixel 9 Pro XL ਦਾ ਕੈਮਰਾ
Pixel 9 Pro ਅਤੇ Pixel 9 Pro XL ਦੋਵਾਂ 'ਚ ਟ੍ਰਿਪਲ ਰੀਅਰ ਕੈਮਰਾ ਯੂਨਿਟ ਹੈ, ਜਿਸ ਵਿਚ 50 ਮੈਗਾਪਿਕਸਲ ਦਾ Octa PD ਵਾਈਡ ਕੈਮਰਾ, 48 ਮੈਗਾਪਿਕਸਲ ਦਾ Octa PD ਅਲਟਰਾ ਵਾਈਡ ਕੈਮਰਾ ਅਤੇ 48 ਮੈਗਾਪਿਕਸਲ ਦਾ Octa PD ਟੈਲੀਫੋਟੋ ਕੈਮਰਾ ਹੈ ਜੋ 30x Super Res Zoom ਅਤੇ 5x ਆਪਟਿਕਲ ਜ਼ੂਮ ਤਕ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਸੈਲਫੀ ਅਤੇ ਵੀਡੀਓ ਚੈਟਸ ਲਈ ਇਨ੍ਹਾਂ 'ਚ 42 ਮੈਗਾਪਿਕਸਲ ਦਾ ਡਿਊਲ PD ਸੈਲਫੀ ਕੈਮਰਾ ਹੈ, ਜੋ ਆਟੋਫੋਕਸ ਦੇ ਨਾਲ ਆਉਂਦਾ ਹੈ। ਪ੍ਰੋ ਮਾਡਲਸ 30fps 'ਤੇ 8K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। IP68 ਰੇਟਿੰਗ ਵੀ ਦੋਵਾਂ ਫੋਨਾਂ ਦੇ ਨਾਲ ਹੈ। ਕੁਨੈਕਟੀਵਿਟੀ ਵੀ Pixel 9 ਵਰਗੀ ਹੀ ਹੈ, ਹਾਲਾਂਕਿ, Pixel 9 Pro ਅਤੇ Pixel 9 Pro XL 'ਚ ਇਕ ਵਾਧੂ ਤਾਪਮਾਨ ਸੈਂਸਰ ਹੈ ਅਤੇ ਇਹ Ultra-Wideband ਚਿੱਪਸੈੱਟ ਦੇ ਨਾਲ ਆਉਂਦਾ ਹੈ।
Pixel 9 Pro ਅਤੇ Pixel 9 Pro XL ਦੀ ਬੈਟਰੀ
ਗੂਗਲ ਦਾ Pixel 9 Pro 4,700mAh ਬੈਟਰੀ ਦੇ ਨਾਲ ਆਉਂਦਾ ਹੈ, ਜਦੋਂਕਿ Pixel 9 Pro XL 'ਚ ਬੈਟਰੀ ਹੈ। ਦੋਵੇਂ ਫੋਨ 45W ਵਾਇਰਡ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। Pixel 9 Pro ਦਾ ਭਾਰ 199 ਗ੍ਰਾਮ ਹੈ। ਉਥੇ ਹੀ Pixel 9 Pro XL ਦਾ ਭਾਰ 221 ਗ੍ਰਾਮ ਹੈ।