Google Pixel 4a ’ਚ ਮਿਲੇਗੀ ਪੰਚ-ਹੋਲ ਡਿਸਪਲੇਅ, ਗਲਤੀ ਨਾਲ ਲੀਕ ਹੋਇਆ ਡਿਜ਼ਾਇਨ

Thursday, Jul 16, 2020 - 12:00 PM (IST)

ਗੈਜੇਟ ਡੈਸਕ– ਮਹੀਨੇ ਦੀ ਸ਼ੁਰੂਆਤ ’ਚ ਗੂਗਲ ਪਿਕਸਲ 4ਏ ਨੂੰ BIS ਸਰਟੀਫਿਕੇਸ਼ਨ ਮਿਲਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਡਿਵਾਈਸ ਨੂੰ ਜਲਦੀ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਹੁਣ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਸਰਚ ਇੰਜਣ ਕੰਪਨੀ ਨੇ ਗਲਤੀ ਨਾਲ ਇਸ ਡਿਵਾਈਸ ਦਾ ਡਿਜ਼ਾਇਨ ਲੀਕ ਕਰ ਦਿੱਤਾ ਹੈ। ਗੂਗਲ ਪਿਕਸਲ 4ਏ ਦਾ ਅਧਿਕਾਰਤ ਰੈਂਡਰ ਕੰਪਨੀ ਦੇ ਅਧਿਕਾਰਤ ਸਟੋਰੇਜ ’ਤੇ ਵਿਖਿਆ ਹੈ। ਇਸ ਰਾਹੀਂ ਸਾਹਮਣੇ ਆਇਆ ਹੈ ਕਿ ਨਵੇਂ ਗੂਗਲ ਪਿਕਸਲ ਫੋਨ ’ਚ ਟ੍ਰੈਂਡੀ ਪੰਚ-ਹੋਲ ਡਿਸਪਲੇਅ ਡਿਜ਼ਾਇਨ ਵੇਖਣ ਨੂੰ ਮਿਲੇਗਾ। 

ਲੀਕ ਹੋਏ ਰੈਂਡਰ ’ਚ ਵੇਖਿਆ ਜਾ ਸਕਦਾ ਹੈ ਕਿ ਇਹ ਫੋਨ ਪਿਛਲੇ ਗੂਗਲ ਡਿਵਾਈਸਿਜ਼ ਵਰਗੇ ਵੱਡੇ ਬੇਜ਼ਲਸ ਨਾਲ ਨਹੀਂ ਆਉਂਦਾ ਅਤੇ ਇਸ ਵਿਚ ਬਿਹਤਰ ਸਕਰੀਨ-ਟੂ-ਬਾਡੀ ਰੇਸ਼ੀਓ ਵੀ ਮਿਲੇਗਾ। ਤਸਵੀਰ ਤੋਂ ਪੁਸ਼ਟੀ ਹੋਈ ਹੈ ਕਿ ਇਸ ਨੂੰ ਕਾਲੇ ਰੰਗ ’ਚ ਵੀ ਲਾਂਚ ਕੀਤਾ ਜਾਵੇਗਾ। ਫੋਨ ’ਚ ਹਰੇ ਰੰਗ ਦਾ ਪਾਵਰ ਬਟਨ ਅਤੇ ਸਿੰਗਲ ਫਰੰਟ ਫੇਸਿੰਗ ਕੈਮਰਾ ਮਿਲੇਗਾ। ਰੀਅਰ ਪੈਨਲ ’ਤੇ ਵੀ ਸਿਰਫ ਇਕ ਕੈਮਰਾ ਸੈਂਰ ਦਿੱਤਾ ਜਾਵੇਗਾ, ਜਿਸ ਨਾਲ ਐੱਲ.ਈ.ਡੀ. ਫਲੈਸ਼ ਵਿਖਾਈ ਦੇ ਰਹੀ ਹੈ। ਨਵੇਂ ਕਿਫਾਇਤੀ ਡਿਵਾਈਸ ਦਾ ਬੈਕ ਪੈਨਲ ਡਿਜ਼ਾਇਨ ਪਿਕਸਲ 4 ਵਰਗਾ ਹੀ ਹੈ। 

PunjabKesari

5ਜੀ ਮਾਡਲ ਵੀ ਆਏਗਾ
ਨਵੇਂ ਗੂਗਲ ਪਿਕਸਲ 4ਏ ’ਚਰੀਅਰ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ ਅਤੇ ਇਸ ਵਿਚ ਟਾਪ ’ਤੇ ਸਪੀਕਰ ਗਰਿੱਲ ਵੀ ਵੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਫੋਨ ਨੂੰ IMDA ਦੀ ਲਿਸਟਿੰਗ ’ਚ ਵੀ ਵੇਖਿਆ ਗਿਆ ਹੈ। ਦੱਸ ਦੇਈਏ ਕਿ ਗੂਗਲ ਪਿਕਸਲ 4ਏ ਸਮਾਰਟਫੋਨ ’ਚ ਵਾਈ-ਫਾਈ, ਬਲੂਟੂਥ ਅਤੇ ਐੱਨ.ਐੱਫ.ਸੀ. ਕੁਨੈਕਟੀਵਿਟੀ ਦੀ ਸੁਪੋਰਟ ਵੀ ਮਿਲੇਗੀ। ਸਰਚ ਇੰਜਣ ਕੰਪਨੀ ਇਸ ਸਮਾਰਟਫੋਨ ਦੇ 4ਜੀ ਅਤੇ 5ਜੀ ਦੋਵੇਂ ਮਾਡਲ ਹੀ ਲਾਂਚ ਕਰ ਸਕਦੀ ਹੈ। 


Rakesh

Content Editor

Related News