Google Pixel 4a ਦੀ ਵਿਕਰੀ ਭਾਰਤ ’ਚ ਸ਼ੁਰੂ, ਮਿਲ ਰਹੀ 2 ਹਜ਼ਾਰ ਰੁਪਏ ਦੀ ਛੋਟ

10/16/2020 10:45:19 AM

ਗੈਜੇਟ ਡੈਸਕ– ਗੂਗਲ ਦੇ ਨਵੇਂ ਪਿਕਸਲ ਸਮਾਰਟਫੋਨ Google Pixel 4a ਦੀ ਵਿਕਰੀ ਭਾਰ ’ਚ ਸ਼ੁਰੂ ਹੋ ਗਈ ਹੈ। Google Pixel 4a ਨੂੰ ਪਿਛਲੇ ਹਫ਼ਤੇ ਹੀ ਭਾਰਤੀ ਬਾਜ਼ਾਰ ’ਚ ਗੂਗਲ ਨੈਸਟ ਸਮਾਰਟ ਸਪੀਕਰ ਨਾਲ ਲਾਂਚ ਕੀਤਾ ਗਿਆ ਸੀ। ਪਿਕਸ 4ਏ ਪਿਛਲੇ ਸਾਲ ਲਾਂਚ ਹੋਏ ਪਿਕਸਲ 3ਏ ਦਾ ਅਪਗ੍ਰੇਡਿਡ ਮਾਡਲ ਹੈ। ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਪਿਕਸਲ 4ਏ ’ਚ ਪੰਚਹੋਲ ਡਿਸਪਲੇਅ ਨਾਲ ਐੱਚ.ਡੀ.ਆਰ. ਪਲੱਸ ਪੋਟਰੇਟ ਮੋਡ ਮਿਲੇਗਾ। 

Google Pixel 4a ਦੀ ਕੀਮਤ
ਗੂਗਲ ਪਿਕਸਲ 4ਏ ਦੀ ਭਾਰਤ ’ਚ ਕੀਮਤ 31,999 ਰੁਪਏ ਹੈ ਪਰ ਫਲਿਪਕਾਰਟ ਦੀ ਸੇਲ ’ਚ ਇਸ ਨੂੰ 2,000 ਰੁਪਏ ਦੀ ਛੋਟ ਨਾਲ 29,999 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਹ ਫੋਨ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਮਿਲੇਗਾ। ਰੰਗਾਂ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਫ ਕਾਲੇ ਰੰਗ ’ਚ ਖ਼ਰੀਦਿਆ ਜਾ ਸਕੇਗਾ। ਐੱਸ.ਬੀ.ਆਈ. ਦੇ ਕਾਰਡ ਰਾਹੀਂ ਫੋਨ ਖ਼ਰੀਦਣ ’ਤੇ 10 ਫੀਸਦੀ ਦੀ ਛੋਟ ਵੀ ਮਿਲ ਰਹੀ ਹੈ। 

Google Pixel 4a ਦੇ ਫੀਚਰਜ਼
ਗੂਗਲ ਪਿਕਸਲ 4ਏ ਸਮਾਰਟਫੋਨ ’ਚ 5.81 ਇੰਚ ਦੀ ਫੁਲ ਐੱਚ.ਡੀ. ਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਨਾਲ ਹੀ ਇਸ ਸਮਾਰਟਫੋਨ ’ਚ ਬਿਹਤਰ ਪ੍ਰਦਰਸ਼ਨ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 730 ਪ੍ਰੋਸੈਸਰ ਅਤੇ 6 ਜੀ.ਬੀ. ਦੀ ਸੁਪੋਰਟ ਦਿੱਤੀ ਗਈ ਹੈ। ਉਥੇ ਹੀ ਇਹ ਸਮਾਰਟਫੋਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਰੀਅਰ ’ਚ 12 ਮੈਗਾਪਿਕਸਲ ਅਤੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਐੱਲ.ਈ.ਡੀ. ਫਲੈਸ਼ ਲਾਈਟ ਨਾਲ ਐੱਚ.ਡੀ.ਆਰ. ਪਲੱਸ, ਪੋਟਰੇਟ,ਟਾਪ-ਸ਼ਾਟ ਅਤੇ ਨਾਈਟ ਮੋਡ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਕੰਪਨੀ ਨੇ ਇਸ ਫੋਨ ’ਚ ਕੁਨੈਕਟੀਵਿਟੀ ਲਈ ਵਾਈ-ਫਾਈ, 4ਜੀ VoLTE, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ., ਐੱਨ.ਐੱਫ.ਸੀ., 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ’ਚ 18 ਵਾਟ ਫਾਸਟ ਚਾਰਜਿੰਗ ਨਾਲ 3,140mAh ਦੀ ਬੈਟਰੀ ਮਿਲੀ ਹੈ। 


Rakesh

Content Editor

Related News