Google Pixel 4 ਤੇ Pixel 4 XL ਦੀ ਕੀਮਤ ਲੀਕ, 15 ਅਕਤੂਬਰ ਨੂੰ ਹੋਵੇਗਾ ਲਾਂਚ

10/07/2019 2:12:22 AM

ਗੈਜੇਟ ਡੈਸਕ—ਸੈਮਸੰਗ ਦੀ ਨੋਟ ਸੀਰੀਜ਼ ਵੀ ਲਾਂਚ ਹੋ ਚੁੱਕੀ ਹੈ ਅਤੇ ਐਪਲ ਦਾ ਆਈਫੋਨ 11 ਵੀ, ਮਾਈਕ੍ਰੋਸਾਫਟ ਵੀ ਇਸ ਸਾਲ ਸਰਫੇਸ ਈਵੈਂਟ ਕਰ ਚੁੱਕਿਆ ਹੈ ਅਤੇ ਹੁਣ ਇੰਤਜ਼ਾਰ ਹੈ ਤਾਂ ਗੂਗਲ ਦੀ ਲੇਟੈਸਟ ਪਿਕਸਲ ਸੀਰੀਜ਼ ਦੀ ਲਾਂਚਿੰਗ ਦਾ। ਗੂਗਲ ਨਵੇਂ ਪਿਕਸਲ 4 ਲਾਈਨਅਪ ਦਾ ਲਾਂਚ ਈਵੈਂਟ ਨਿਊਯਾਰਕ 'ਚ 15 ਅਕਤੂਬਰ ਨੂੰ ਹੋਣ ਵਾਲਾ ਹੈ।

ਪਿਕਸਲ 4 ਅਤੇ ਪਿਕਸਲ 4 ਐਕਸ.ਐੱਲ. ਸਮਾਰਟਫੋਨ ਦੋਵੇਂ ਹੀ 64ਜੀ.ਬੀ. ਅਤੇ 128ਜੀ.ਬੀ. ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ। ਪਿਕਸਲ 4 ਦੇ 64ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 1049 ਕੈਨੇਡਾ ਡਾਲਰ ਹੋ ਸਕਦੀ ਹੈ, ਜਿਸ ਦੀ ਭਾਰਤ 'ਚ ਕਰੀਬ 56,000 ਰੁਪਏ ਕੀਮਤ ਬਣਦੀ ਹੈ। ਉੱਥੇ ਇਸ ਸਮਾਰਟਫੋਨ ਦੇ 128 ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 1,199 ਕੈਨੇਡਾ ਹੋ ਸਕਦੀ ਹੈ ਜੋ ਭਾਰਤ ਦੇ ਹਿਸਾਬ ਨਾਲ ਕਰੀਬ 64,000 ਰੁਪਏ ਬਣਦੀ ਹੈ।

ਕੈਮਰਾ
ਕੁਝ ਰਿਪੋਰਟਸ ਦੀ ਮੰਨੀਏ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਇਸ ਫੋਨ 'ਚ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਅਤੇ ਐਂਡ੍ਰਾਇਡ ਕਿਊ ਆਈਟ-ਆਫ-ਬਾਕਸ ਆਪਰੇਟਿੰਗ ਸਿਸਟਮ ਨਾਲ ਆ ਸਕਦਾ ਹੈ। ਪਿਕਸਲ 4 ਦੇ ਨਾਲ ਗੂਗਲ ਹੁਣ ਡਿਊਲ ਰੀਅਰ ਕੈਮਰਾ ਦੇਣ ਦੀ ਸ਼ੁਰੂਆਤ ਕਰਨ ਵਾਲਾ ਹੈ। ਫੋਨ 'ਚ ਦਿੱਤੇ ਗਏ ਰੀਅਰ ਕੈਮਰਿਆਂ ਨੂੰ ਆਹਮੋ-ਸਾਹਮਣੇ ਪਲੇਸ ਕੀਤਾ ਗਿਆ ਹੈ ਅਤੇ ਐੱਲ.ਈ.ਡੀ. ਫਲੈਸ਼ ਨੂੰ ਇਨ੍ਹਾਂ ਦੇ ਹੇਠਾਂ ਦਿੱਤਾ ਗਿਆ ਹੈ। ਬੈਕ ਪੈਨਲ ਦੇ ਕੈਮਰਾ ਸੈਟਅਪ ਦੇ ਉੱਤੇ ਲੇਜ਼ਰ ਫੋਕਸ ਮਾਡੀਊਲ ਦਿੱਤਾ ਗਿਆ ਹੈ।

ਮਿਲ ਸਕਦਾ ਹੈ ToF ਸੈਂਸਰ
ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਨਜ਼ਰ ਨਹੀਂ ਆ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਲਗਭਗ ਤੈਅ ਹੈ ਕਿ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਵੇਗਾ। ਡਿਜ਼ਾਈਨ ਦੇ ਮਾਮਲੇ 'ਚ ਇਕ ਅੰਤਰ ਸਾਫ ਨਜ਼ਰ ਆ ਰਿਹਾ ਹੈ। ਗੂਗਲ ਵੱਲੋਂ ਸ਼ੇਅਰ ਕੀਤੀ ਗਈ ਫੋਟੋ 'ਚ ਮੇਨ ਡਿਊਲ ਕੈਮਰਾ ਸੈਟਅਪ ਦੇ ਉੱਤੇ ਇਕ ਛੋਟ ਜਿਹਾ ਸੈਂਸਰ ਵੀ ਦਿਖ ਰਿਹਾ ਹੈ ਜਿਸ ਦੇ ToF ਸੈਂਸਰ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ ਜਦਕਿ ਹੁਣ ਸਾਹਮਣੇ ਆਏ ਨਵੇਂ ਰੈਂਡਰ 'ਚ ਇਹ ਸੈਂਸਰ ਇਕ ਫਲੈਸ਼ ਦੀ ਤਰ੍ਹਾਂ ਲੱਗ ਰਿਹਾ ਹੈ। ਡਿਊਲ ਕੈਮਰਾ ਸੈਟਅਪ 'ਚ ਇਕ ਐੱਲ.ਈ.ਡੀ. ਫਲੈਸ਼ ਪਹਿਲੇ ਹੀ ਹੇਠਾਂ ਦਿੱਤੀ ਗਈ ਹੈ।


Karan Kumar

Content Editor

Related News