ਆਪਣੀ ਇਨ੍ਹਾਂ ਸਮੱਸਿਆਵਾਂ ਕਾਰਨ ਇੰਟਰਨੈੱਟ ''ਤੇ ਸਭ ਤੋਂ ਜ਼ਿਆਦਾ ਚਰਚਾ ''ਚ ਹੈ Google Pixel 2 XL
Friday, Oct 27, 2017 - 12:03 PM (IST)

ਜਲੰਧਰ- ਪਿਛਲੇ ਕੁਝ ਸਮੇਂ ਤੋਂ ਗੂਗਲ ਪਿਕਸਲ 2 ਐਕਸ.ਐੱਲ. ਸਮਾਰਟਫੋਨ ਨੂੰ ਲੈ ਕੇ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਗੂਗਲ ਪਿਕਸਲ 2 ਐੱਕਸ.ਐੱਲ. ਇੰਟਰਨੈੱਟ 'ਤੇ ਪਿਛਲੇ ਕੁਝ ਸਮੇਂ ਤੋਂ ਛਾਇਆ ਹੋਇਆ ਹੈ। ਇੰਨੀ ਜ਼ਿਆਦਾ ਚਰਚਾ ਤਾਂ ਇਸ ਸਮਾਰਟਫੋਨ ਦੇ ਲਾਂਚ ਸਮੇਂ ਵੀ ਨਹੀਂ ਹੋਈ ਸੀ, ਜਿੰਨੀ ਹੁਣ ਹੋ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਡਿਸਪਲੇਅ ਦੇ ਰੰਗਾਂ ਦੇ ਮਾਮਲੇ 'ਚ ਇਹ ਚੰਗਾ ਨਹੀਂ ਹੈ, ਨਾਲ ਹੀ ਇਸ ਵਿਚ ਬਰਨ-ਇਨ ਦੀ ਵੀ ਸਮੱਸਿਆ ਹੈ। ਹਾਲਾਂਕਿ ਗੂਗਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਇਲਾਵਾ ਤੁਹਾਨੂੰ ਕਲਰ ਦੇ ਮਾਮਲੇ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਗੂਗਲ ਨੇ ਕਿਹਾ ਹੈ ਕਿ ਬਰਨ-ਇਨ ਕੋਈ ਸਮੱਸਿਆ ਨਹੀਂ ਹੈ।
ਜੋ ਕਲਰ ਤੁਹਾਨੂੰ ਗੂਗਲ ਪਿਕਸਲ 2 ਅਤੇ ਗੂਗਲ ਪਿਕਸਲ 2 ਐਕਸ.ਐੱਲ. 'ਚ ਦੇਖਣ ਨੂੰ ਮਿਲ ਰਹੇ ਹਨ, ਉਹ sRGB ਨਾਲ ਜੁੜੇ ਹਨ, ਜਿਸ ਵਿਚ ਤੁਹਾਨੂੰ 10 ਫੀਸਦੀ ਸੈਚੁਰੇਸ਼ਨ ਬੂਸਟ ਕਰਨ ਦਾ ਵੀ ਆਪਸ਼ਨ ਮਿਲ ਰਿਹਾ ਹੈ। ਜੋ ਤੁਹਾਨੂੰ ਵਾਈਬ੍ਰੈਂਟ ਕਲਰ ਦੇ ਨਾਲ ਮਿਲ ਰਿਹਾ ਹੈ। ਕੁਝ ਲੋਕਾਂ ਨੂੰ ਇਸ ਰੰਗ ਵਾਲੇ ਟਾਪਿਕ ਨੇ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਉਹ ਤਾਂ ਸਾਫਟਵੇਅਰ ਫਿਜਕਸ ਦੀ ਮੰਗ ਕਰ ਰਹੇ ਹਨ। ਡਿਵੈੱਲਪਰ Carlos Lopez ਨੇ ਇਸ ਨੂੰ Oblized ਕੀਤਾ ਹੈ। ਹਾਲਾਂਕਿ ਗੂਗਲ ਨੇ ਕਿਹਾ ਹੈ ਕਿ ਉਹ ਇਨ੍ਹਾਂ ਰੰਗਾਂ 'ਚ ਕਾਫੀ ਵੱਡਾ ਬਦਲਾਅ ਕਰਨ ਵਾਲੀ ਹੈ ਅਤੇ ਅਜਿਹਾ ਆਉਣ ਵਾਲੇ ਕੁਝ ਹਫਤਿਆਂ 'ਚ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਮਾਰਟਫੋਨ 'ਚ ਮੌਜੂਦ ਓ.ਐੱਲ.ਈ.ਡੀ. ਸਕਰੀਨ 'ਚ ਬਰਨ-ਇਨ ਦੀ ਵੀ ਸਮੱਸਿਆ ਹੈ ਪਰ ਗੂਗਲ ਇਕ ਅਲੱਗ ਹੀ ਮਾਮਲੇ ਦੇ ਤੌਰ 'ਤੇ ਦੇਖ ਰਹੀ ਹੈ। ਕੰਪਨੀ ਅਜਿਹਾ ਵੀ ਮੰਨਦੀ ਹੈ ਕਿ ਇਹ ਇਕ ਦੂਜੇ ਤੋਂ ਕਾਫੀ ਅਲੱਗ ਹਨ। ਹਾਲਾਂਕਿ ਸਭ ਓ.ਐੱਲ.ਈ.ਡੀ. ਕੁਝ ਇਸ ਤਰ੍ਹਾਂ ਹੀ ਕਰਦੀਆਂ ਹਨ ਪਰ ਗੂਗਲ ਪਿਕਸਲ 2 ਐੱਕਸ.ਐੱਲ. 'ਚ ਇਸ ਨੂੰ ਕਾਫੀ ਖਰਾਬ ਤਰੀਕੇ ਨਾਲ ਦੇਖਿਆ ਗਿਆ ਹੈ। ਇਸ ਨੂੰ ਲੈ ਕੇ ਵੀ ਗੂਗਲ ਨੇ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਹ ਵੀ ਦੇਖੇਗੀ ਕਿ ਬਾਕੀ ਸਮਾਰਟਫੋਨਸ 'ਚ ਵੀ ਅਜਿਹਾ ਹੁੰਦਾ ਹੈ ਜਾਂ ਨਹੀਂ। ਗੂਗਲ ਬਰਨ-ਇਨ ਦੇ ਇਫੈਕਟ ਨੂੰ ਘੱਟ ਕਰਨ ਲਈ ਇਕ ਸਾਫਟਵੇਅਰ ਦਾ ਇਸਤੇਮਾਲ ਕਰਦਾ ਹੈ ਅਤੇ ਸਮੇਂ-ਸਮੇਂ 'ਤੇ ਫੀਚਰ ਦੀ ਦੇਖਭਾਲ ਵੀ ਕਰਦਾ ਹੈ। ਹਾਲਾਂਕਿ ਗੂਗਲ ਨੇ ਅਜਿਹਾ ਵੀ ਕਿਹਾ ਹੈ ਕਿ ਬਰਨ-ਇਨ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।