ਗੂਗਲ ਲੈ ਕੇ ਆਇਆ ਨਵਾਂ ਫੀਚਰ, ਹੁਣ ਸਵਾਲ ਪੁੱਛਣ ’ਤੇ ਮਿਲੇਗਾ ਸਿਰਫ ਇਕ ਹੀ ਜਵਾਬ
Tuesday, Nov 27, 2018 - 10:56 AM (IST)

ਗੈਜੇਟ ਡੈਸਕ– ਗੂਗਲ ਇਕ ਅਜਿਹਾ ਬ੍ਰਾਊਜ਼ਰ ਜਾਂ ਕਹਿ ਲਓ ਇਕ ਅਜਿਹਾ ਟੂਲ ਹੈ ਜੋ ਸਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੈ ਪਰ ਅਸੀਂ ਕਈ ਵਾਰ ਜੋ ਚੀਜ਼ ਸਰਚ ਕਰਨਾ ਚਾਹੁੰਦੇ ਹਾਂ ਉਸ ਦਾ ਸਹੀ ਜਵਾਬ ਸਾਨੂੰ ਨਹੀਂ ਮਿਲ ਪਾਉਂਦਾ। ਹੁਣ ਗੂਗਲ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜਿਸ ਨਾਲ ਤੁਹਾਡੇ ਸਿੱਧੇ ਸਵਾਲਾਂ ਦਾ ਜਵਾਬ ਇਕ ਹੀ ਲਾਈਨ ’ਚ ਮਿਲ ਜਾਵੇਗਾ ਯਾਨੀ ਕਿ ਜੇਕਰ ਤੁਸੀਂ ਕੋਈ ਵੀ ਸਵਾਲ ਪੁੱਛਿਆ ਤਾਂ ਉਸ ਦਾ ਇਕ ਹੀ ਜਵਾਬ ਹੋਵੇਗਾ।
ਗੂਗਲ ਮੋਬਾਇਲ ਵੈੱਬ, ਐਂਡਰਾਇਡ ਅਤੇ ਆਈ.ਓ.ਐੱਸ. ’ਤੇ ਨਵਾਂ ਫੀਚਰ ਰੋਲ ਆਊਟ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਥੇ ਜੇਕਰ ਤੁਸੀਂ ਗੂਗਲ ਤੋਂ ਕਿਸੇ ਇਕ ਸਵਾਲ ਦਾ ਜਵਾਬ ਪੁੱਛਦੇ ਹੋ ਤਾਂ ਕਈ ਜਵਾਬ ਦੇਣ ਦੀ ਬਜਾਏ ਪੇਜ ’ਤੇ ਤੁਹਾਨੂੰ ਸਿਰਫ ਇਕ ਹੀ ਜਵਾਬ ਮਿਲੇਗਾ। ਪਹਿਲਾਂ ਜਿਥੇ ਜੇਕਰ ਅਸੀਂ ਗੂਗਲ ਤੋਂ ਕੁਝ ਵੀ ਪੁੱਛਦੇ ਸੀ ਤਾਂ ਉਸ ਨਾਲ ਰਿਲੇਟਿਡ ਸਾਡੇ ਸਾਹਮਣੇ ਕਈ ਲਿੰਕ ਦਿਖਾਈ ਦਿੰਦੇ ਸਨ ਪਰ ਹੁਣ ਆਪਣੇ ਫਾਸਟਰ ਸਰਚ ਅਨੁਭਵ ਨੂੰ ਵਧਾਉਣ ਲਈ ਕੰਪਨੀ ਇਹ ਕਦਮ ਚੁੱਕਣ ਜਾ ਰਹੀ ਹੈ। ਗੂਗਲ ਨੇ ਕਿਹਾ ਕਿ ਉਹ ਕੈਲਕੁਲੇਸ਼ਨ, ਯੂਨਿਟ ਕਨਵਰਸੇਸ਼ਨ ਅਤੇ ਲੋਕਲ ਟਾਈਮ ਨੂੰ ਸਿੰਗਲ ਸਰਚ ਰਿਜਲਟ ਦੇ ਰੂਪ ’ਚ ਦਿਖਾਏਗਾ।
ਗੂਗਲ ਨੇ ਇਸ ਟੈਸਟਿੰਗ ਫੀਚਰ ਨੂੰ ਮਾਰਚ ਮਹੀਨੇ ’ਚ ਬੰਦ ਕਰ ਦਿੱਤਾ ਸੀ ਅਤੇ ਹੁਣ ਕੰਪਨੀ ਇਸ ਫੀਚਰ ਨੂੰ ਡਾਇਰੈਕਟ ਜਵਾਬ ਦੇ ਰੂਪ ’ਚ ਲੈ ਕੇ ਆ ਰਹੀ ਹੈ। ਜਿਥੇ ਇਹ ਵੀ ਕੋਸ਼ਿਸ਼ ਹੋਵੇਗੀ ਕਿ ਸਰਚ ਦੌਰਾਨ ਯੂਜ਼ਰਜ਼ ਨੂੰ ਕੋਈ ਵਿਗਿਆਪਨ ਨਾ ਦੇਖਣ ਨੂੰ ਮਿਲੇ। 9ਟੂ5ਗੂਗਲ ਦੀ ਇਕ ਰਿਪੋਰਟ ਮੁਤਾਬਕ ਡੈਸਕਟਾਪ ’ਤੇ ਜਵਾਬ ਬਿਲਟ ਇੰਨ ਟੂਲਸ ਦੀ ਮਦਦ ਨਾਲ ਦਿਸਣਗੇ ਜਿਥੇ 10 ਬਲਿਊ ਲਿੰਕ ਵੀ ਮੌਜੂਦ ਹੋਣਗੇ।