ਗੂਗਲ ਦਾ ਸ਼ਾਨਦਾਰ ਸਮਾਰਟ ਸਪੀਕਰ Nest Audio ਲਾਂਚ,  ਜਾਣੋ ਕੀਮਤ ਤੇ ਖੂਬੀਆਂ

10/1/2020 11:48:12 AM

ਗੈਜੇਟ ਡੈਸਕ– ਗੂਗਲ ਨੇ ਪਿਕਸਲ 5 ਸਮਾਰਟਫੋਨ ਦੇ ਨਾਲ ਆਪਣਾ ਨਵਾਂ ਸਮਾਰਟ ਸਪੀਕਰ Nest Audio ਵੀ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਆਯੋਜਿਤ ਹੋਏ ਈਵੈਂਟ ’ਚ ਗੂਗਲ ਨੇ ਗੂਗਲ ਟੀ.ਵੀ. ਪ੍ਰੋਡਕਟ ਵੀ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਗੂਗਲ ਨੈਸਟ ਆਡੀਓ ਗੂਗਲ ਹੋਮ ਦਾ ਅਪਗ੍ਰੇਡਿਡ ਵਰਜ਼ਨ ਹੈ। ਗੂਗਲ ਦਾ ਦਾਅਵਾ ਹੈ ਕਿ ਨਵੇਂ ਸਪੀਕਰ ’ਚ ਪਹਿਲਾਂ ਦੇ ਮੁਕਾਬਲੇ ਬਿਹਤਰ ਆਡੀਓ ਅਨੁਭਵ ਮਿਲੇਗਾ। ਇਸ ਦਾ ਡਿਜ਼ਾਇਨ ਫੈਬਰਿਕ ਦਾ ਹੈ ਅਤੇ ਇਸ ਨੂੰ 70 ਫੀਸਦੀ ਰਿਸਾਈਕਲ ਪਲਾਸਟਿਕ ਨਾਲ ਬਣਾਇਆ ਗਿਆ ਹੈ। 

PunjabKesari

ਗੂਗਲ Nest Audio ਦੀ ਕੀਮਤ
ਗੂਗਲ ਨੈਸਟ ਆਡੀਓ ਦੀ ਕੀਮਤ 99.99 ਡਾਲਰ (ਕਰੀਬ 7,400 ਰੁਪਏ) ਹੈ। ਹਾਲਾਂਕਿ, ਭਾਰਤੀ ਕੀਮਤ ਬਾਰੇ ਗੂਗਲ ਨੇ ਅਜੇ ਤਕ ਜਾਣਕਾਰੀ ਨਹੀਂ ਦਿੱਤੀ। 5 ਅਕਤੂਬਰ ਤੋਂ ਇਸ ਦੀ ਵਿਕਰੀ ਅਮਰੀਕਾ, ਕੈਨੇਡਾ ਅਤੇ ਭਾਰਤ ’ਚ ਹੋਵੇਗੀ ਜਦਕਿ ਹੋਰ 21 ਦੇਸ਼ਾਂ ’ਚ ਇਸ ਦੀ ਵਿਕਰੀ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਭਾਰਤ ’ਚ ਇਸ ਸਮਾਰਟ ਸਪੀਕਰ ਦੀ ਵਿਕਰੀ ਫਲਿਪਕਾਰਟ ਅਤੇ ਤਮਾਮ ਰਿਟੇਲ ਸਟੋਰਾਂ ਰਾਹੀਂ ਹੋਵੇਗੀ। ਇਹ ਸਪੀਕਰ ਚਾਕ, ਚਾਰਕੋਲ, ਸੇਜ, ਸੈਂਡ ਅਤੇ ਸਕਾਈ ਕਲਰ ਵੇਰੀਐਂਟ ’ਚ ਮਿਲੇਗਾ। 

PunjabKesari

ਗੂਗਲ Nest Audio ਦੀਆਂ ਖੂਬੀਆਂ
ਗੂਗਲ ਦੇ ਇਸ ਨਵੇਂ ਸਮਾਰਟ ਸਪੀਕਰ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗੂਗਲ ਹੋਮ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਬਾਸ ਅਤੇ 75 ਫੀਸਦੀ ਜ਼ਿਆਦਾ ਆਵਾਜ਼ ਮਿਲੇਗੀ। ਇਸ ਵਿਚ 75mm ਦਾ ਵੂਫਰ, 19mm ਦਾ ਟਵਿਟਰ, 3 ਮਾਈਕ੍ਰੋਫੋਨ, 2-ਸਟੇਜ ਮਾਈਕ ਮਿਊਟ ਸਵਿੱਚ, ਕਵਾਡ ਕੋਰ ਰੈਮ, ਡਿਊਲ ਬੈਂਡ ਵਾਈ-ਫਾਈ, ਟੱਚ ਕੰਟਰੋਲ, ਇਨਬਿਲਟ ਕ੍ਰੋਮਕਾਸਟ ਅਤੇ ਬਲੂਟੂਥ 5.0 ਮਿਲੇਗਾ। 

ਗੂਗਲ ਨੇ ਕਿਹਾ ਹੈ ਕਿ Nest Audio ’ਚ ਇਕ ਖ਼ਾਸ ਫੀਚਰ ਹੈ ਜੋ ਕੰਟੈਂਟ ਦੇ ਹਿਸਾਬ ਨਾਲ ਆਡੀਓ ਕੁਆਲਿਟੀ ਅਤੇ ਆਵਾਜ਼ ਨੂੰ ਆਪਣੇ ਆਪ ਅਡਜਸਟ ਕਰਦਾ ਹੈ। ਇਸ ਵਿਚ ਆਡੀਓ ਟ੍ਰਾਂਸਫਰ ਦਾ ਵੀ ਫੀਚਰ ਹੈ ਯਾਨੀ ਤੁਸੀਂ ਗੂਗਲ ਹੋਮ ਅਤੇ ਨੈਸਟ ਸਪੀਕਰ ’ਚ ਆਡੀਓ ਟ੍ਰਾਂਸਫਰ ਕਰ ਸਕਦੇ ਹੋ। 


Rakesh

Content Editor Rakesh