ਗੂਗਲ ਮੋਬਾਇਲ ਸਰਚ ਹੋਵੇਗਾ ਹੋਰ ਵੀ ਬਿਹਤਰ
Monday, Jul 18, 2016 - 11:14 AM (IST)
.jpg)
ਜਲੰਧਰ : ਗੂਗਲ ਨੇ ਮੋਬਾਇਲ ਸਰਚ ਪਲੇਟਫਾਰਮ ''ਚ ਨਵੇਂ ਫੀਚਰ ਨੂੰ ਐਡ ਕੀਤਾ ਹੈ ਜੋ ਕੁਝ ਹਫ਼ਤਿਆਂ ''ਚ ਯੂਜ਼ਰਸ ਲਈ ਉਪਲੱਬਧ ਹੋਵੇਗਾ।ਇਸ ''ਚ ਟ੍ਰੈਵਲ ਅਤੇ ਰਿਟੇਲ ਸਰਚ ਫੀਚਰ ਨੂੰ ਐਡ ਕੀਤਾ ਗਿਆ ਹੈ। ਇਸ ਸੁਧਾਰ ਦੀ ਵਜ੍ਹਾ ਨਾਲ ਯੂਜ਼ਰਸ ਸ਼ਾਪਿੰਗ ਦੇ ਸਮੇਂ ਜ਼ਿਆਦਾ ਰਿਟੇਲ ਐਡਸ ਅਤੇ ਟ੍ਰੈਵਲ ਦੀ ਜਾਣਕਾਰੀ ਪਾ ਸਕਣਗੇ। ਆਨਲਾਈਨ ਸ਼ਾਪਿੰਗ ਦੇ ਖੇਤਰ ''ਚ ਕੁਝ ਸਾਲਾਂ ''ਚ ਬਹੁਤ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਟਰੇਵਲ ਕਰਦੇ ਸਮੇਂ ਵੀ ਲੋਕ ਮੋਬਾਇਲ ਤੋਂ ਜ਼ਿਆਦਾ ਸਰਚ ਕਰਣ ਲਗੇ ਹਨ । ਬਿਜਨੈੱਸ ਇਨਸਾਇਡਰ ਦੀ ਦੇ ਮੁਤਾਬਕ ਇਕ ਅਨੁਮਾਨ ਦੇ ਮੁਤਾਬਕ ਸਾਲ 2019 ਤੱਕ 70 ਫ਼ੀਸਦੀ ਤਕ ਟ੍ਰੈਵਲ ਬੁਕਿੰਗਸ ਮੋਬਾਇਲ ਦੇ ਜ਼ਰੀਏ ਹੋਵੇਗੀ।
ਗੂਗਲ ਨੇ ਪਾਇਆ ਹੈ ਕਿ ਮੋਬਾਇਲ ਅਤੇ ਡੈਸਕਟਾਪ ਸਰਚ ਵੱਖਰਾ ਹੈ। ਉਦਾਹਰਣ ਦੇ ਤੌਰ ''ਤੇ ਡੈਸਕਟਾਪ ਯੂਜ਼ਰਸ ਗੈਸ ਸਟੈਸ਼ਨ, ਹੋਟਲ ਅਤੇ ਰਿਟੇਲ ਸਟੋਰਸ ਨੂੰ ਘਟ ਸਰਚ ਕਰਦੇ ਹਨ। ਇਸ ਲਈ ਇਹ ਨਵਾਂ ਫੀਚਰ ਲੋਕਾਂ ਦੇ ਕੰਮ ਦਾ ਹੋਵੇਗਾ ਅਤੇ ਟ੍ਰੈਵਲ ਬੁਕਿੰਗ ਅਤੇ ਰਿਟੇਲ ਡੀਲ ਨੂੰ ਲੱਭਣਾ ਆਸਾਨ ਹੋ ਜਾਵੇਗਾ।