ਜਲਦੀ ਹੀ ਪਾਰਕਿੰਗ ਲਈ ਜਗ੍ਹਾ ਦਾ ਪਤਾ ਲਗਾਉਣ ''ਚ ਮਦਦ ਕਰੇਗਾ Google Map''s

Friday, Jan 20, 2017 - 11:20 AM (IST)

ਜਲਦੀ ਹੀ ਪਾਰਕਿੰਗ ਲਈ ਜਗ੍ਹਾ ਦਾ ਪਤਾ ਲਗਾਉਣ ''ਚ ਮਦਦ ਕਰੇਗਾ Google Map''s
ਜਲੰਧਰ- ਅੱਜ ਦੇ ਦੌਰ ''ਚ ਜ਼ਿਆਦਾਤਰ ਲੋਕਾਂ ਕੋਲ ਆਪਣੀ ਕਾਰ ਹੈ ਜਿਸ ਨਾਲ ਪਾਰਕਿੰਗ ਦੀ ਸਮੱਸਿਆ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਗੂਗਲ ਆਪਣੇ ਮੈਪਸ ''ਚ ਇਕ ਨਵਾਂ ਫੀਚਰ ਸ਼ਾਮਲ ਕਰਨ ਜਾ ਰਹੀ ਹੈ ਜੋ ਕਾਰ ਪਾਰਕਿੰਗ ਲਈ ਥਾਂ ਲੱਭਣ ''ਚ ਬੇਹੱਦ ਮਦਦਗਾਰ ਸਾਬਤ ਹੋ ਸਕਦਾ ਹੈ। ਫਿਲਹਾਲ ਇਸ ਫੀਚਰ ਦਾ ਟੈਸਟਿੰਗ ਚੱਲ ਰਹੀ ਹੈ। 
ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਗੂਗਲ ਮੈਪ ਟ੍ਰੈਫਿਕ ਦਾ ਹਾਲ ਦੱਸਦਾ ਹੈ, ਉਸੇ ਤਰ੍ਹਾਂ ਹੀ ਪਾਰਿੰਗ ਲਈ ਨਵੇਂ ਅਪਡੇਟ ''ਚ ਤਿੰਨ ਲੈਵਲਸ ਦਿੱਤੇ ਗਏ ਹੋਣਗੇ। ਐਪ ''ਚ ਦਿਸਣ ਵਾਲਾ ਨੀਲਾ ਰੰਗ ਦੱਸੇਗਾ ਕਿ ਆਸਾਨੀ ਨਾਲ ਪਾਰਕਿੰਗ ਦੀ ਥਾਂ ਮਿਲ ਜਾਵੇਗੀ। ਪੀਲਾ ਰੰਗ ਦੱਸੇਗਾ ਕਿ ਪਾਰਕਿੰਗ ਦੀ ਥਾਂ ਘੱਟ ਬੇਚੀ ਹੈ। ਉਥੇ ਹੀ ਲਾਲ ਰੰਗ ਰੰਗ ਦਾ ਮਤਲਬ ਹੋਵੇਗਾ ਕਿ ਪਾਰਕਿੰਗ ਦੀ ਥਾਂ ਨਹੀਂ ਮਿਲ ਪਾ ਰਹੀ ਹੈ। ਗੂਗਲ ਇਸ ਨਵੇਂ ਫੀਚਰ ਨੂੰ ਸਭ ਤੋਂ ਪਹਿਲਾਂ ਅਮਰੀਕਾ ''ਚ ਲਾਂਚ ਕਰੇਗੀ ਜਿਸ ਤੋਂ ਬਾਅਦ ਇਸ ਨੂੰ ਭਾਰਤ ''ਚ ਵੀ ਪੇਸ਼ ਕੀਤਾ ਜਾਵੇਗਾ ਪਰ ਇਸ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ। 

Related News