ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

Saturday, Nov 27, 2021 - 12:35 PM (IST)

ਗੈਜੇਟ ਡੈਸਕ– ਹਮੇਸ਼ਾ ਵਾਹਨ ਚਲਾਉਂਦੇ ਸਮੇਂ ਅਸੀਂ ਕਈ ਮਹੱਤਵਪੂਰਨ ਗੱਲਾਂ ’ਤੇ ਧਿਆਨ ਨਹੀਂ ਦਿੰਦੇ। ਵਾਹਨ ਚਲਾਉਂਦੇ ਸਮੇਂ ਕਈ ਵਾਰ ਸਪੀਡ ਕਾਫੀ ਤੇਜ਼ ਹੋ ਜਾਂਦੀ ਹੈ। ਅਜਿਹੇ ’ਚ ਚਾਲਾਨ ਕੱਟਣ ਦਾ ਡਰ ਤਾਂ ਰਹਿੰਦਾ ਹੀ ਹੈ। ਇਸ ਤੋਂ ਇਲਾਵਾ ਦੁਰਘਟਨਾ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਹੁਣ ਗੂਗਲ ਮੈਪਸ ’ਚ ਇਕ ਨਵਾਂ ਫੀਚਰ ਸ਼ਾਮਲ ਕੀਤਾ ਗਿਆ ਹੈ ਜੋ ਕਿ ਓਵਰਸਪੀਡ ਹੋਣ ’ਤੇ ਤੁਹਾਨੂੰ ਸੂਚੇਤ ਕਰਨ ਦਾ ਕੰਮ ਕਰੇਗਾ। ਗੂਗਲ ਮੈਪਸ ਦੇ ਇਸ ਖਾਸ ਫੀਚਰ ਦਾ ਨਾਂ ‘ਸਪੀਡੋਮੀਟਰ’ ਹੈ। ਤੁਹਾਡਾ ਵਾਹਨ ਜਿਵੇਂ ਹੀ ਓਵਰਸਪੀਡ ਦੀ ਲਿਮਟ ਨੂੰ ਪਾਰ ਕਰੇਗਾ, ਇਹ ਫੀਚਰ ਤੁਰੰਤ ਤੁਹਾਨੂੰ ਸੂਚੇਤ ਕਰੇਗਾ। ਇਹ ਖਾਸ ਫੀਚਰ ਡਿਸਪਲੇਅ ’ਤੇ ਰੰਗ ਬਦਲਕੇ ਤੁਹਾਨੂੰ ਸੂਚਿਤ ਕਰੇਗਾ। ਇਸ ਨਾਲ ਤੁਸੀਂ ਆਪਣੇ ਵਾਹਨ ਨੂੰ ਸੜਕ ਲਈ ਤੈਅ ਕੀਤੀ ਗਈ ਸਪੀਡ ਲਿਮਟ ’ਤੇ ਹੀ ਚਲਾਓਗੇ ਜਿਸ ਨਾਲ ਦੁਰਘਟਨਾ ਹੋਣ ਦਾ ਖਤਰਾ ਵੀ ਘੱਟ ਹੋਵੇਗਾ ਅਤੇ ਤੁਸੀਂ ਚਾਲਾਨ ਤੋਂ ਵੀ ਬਚ ਜਾਓਗੇ। 

ਇੰਝ ਐਕਟਿਵ ਕਰੋ ਫੀਚਰ
ਗੂਗਲ ਦੇ ‘ਸਪੀਡੋਮੀਟਰ’ਚ ਫੀਚਰ ਨੂੰ ਐਕਟਿਵ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਮੈਪਸ ਨੂੰ ਐਕਟਿਵ ਕਰੋ। ਹੁਣ ਗੂਗਲ ਮੈਪਸ ਦੀ ਪ੍ਰੋਫਾਇਲ ’ਤੇ ਕਲਿੱਕ ਕਰਕੇ ਸੈਟਿੰਗ ਅਤੇ ਫਿਰ ਨੈਵਿਗੇਸ਼ਨ ਸੈਟਿੰਗ ’ਤੇ ਕਲਿੱਕਕਰੋ। ਇਥੇ ਤੁਹਾਨੂੰ ਡਰਾਈਵਿੰਗ ਆਪਸ਼ਨ ’ਚ ਸਪੀਡੋਮੀਟਰ ਦਿਸੇਗਾ, ਇਸ ਸਪੀਡੋਮੀਟਰ ਨੂੰ ਆਨ ਕਰ ਦਿਓ।

ਇਹ ਵੀ ਪੜ੍ਹੋ– ਸਾਵਧਾਨ! ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਬੈਨ ਹੋ ਸਕਦੈ ਅਕਾਊਂਟ

PunjabKesari

ਇੰਝ ਕੰਮ ਕਰਦਾ ਹੈ ਸਪੀਡੋਮੀਟਰ
ਗੂਗਲ ਮੈਪ ਦੇ ਸਪੀਡੋਮੀਟਰ ਨਾਲ ਤੁਸੀਂ ਆਪਣੇ ਵਾਹਨ ਦੀ ਰਫਤਾਰ ਨੂੰ ਵੀ ਚੈੱਕ ਕਰ ਸਕਦੇ ਹੋ। ਇਕ ਤੈਅ ਸਪੀਡ ਲਿਮਟ ਨੂੰ ਪਾਵਰ ਕਰਨ ’ਤੇ ਸਪੀਡੋਮੀਟਰ ਦਾ ਰੰਗ ਲਾਲ ਹੋ ਜਾਂਦਾ ਹੈ। ਇਸ ਦੀ ਮਦਦ ਨਾਲ ਵਾਹਨ ਚਲਾਉਂਦੇ ਸਮੇਂ ਵਾਹਨ ਦੀ ਸਪੀਡ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਤੋਂ ਪਤਾ ਚੱਲ ਜਾਵੇਗਾ ਕਿ ਤੁਹਾਡਾ ਵਾਹਨ ਕਿੰਨੀ ਸਪੀਡ ’ਤੇ ਚੱਲ ਰਿਹਾ ਹੈ। 

ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

PunjabKesari

ਵਾਹਨ ਚਲਾਉਂਦੇ ਸਮੇਂ ਹਮੇਸ਼ਾ ਕਈ ਲੋਕ ਸੜਕ ਦੇ ਹਿਸਾਬ ਨਾਲ ਤੈਅ ਕੀਤੀ ਗਈ ਸਪੀਡ ਲਿਮਟ ਨੂੰ ਪਾਰ ਕਰ ਜਾਂਦੇ ਹਨ। ਅਜਿਹੇ ’ਚ ਉਨ੍ਹਾਂ ਦਾ ਚਾਲਾਨ ਕੱਟਣ ਦਾ ਖਤਰਾ ਕਾਫੀ ਵਧ ਜਾਂਦਾ ਹੈ। ਹੁਣ ਗੂਗਲ ਮੈਪਸ ਦਾ ਇਹ ਸਮਾਰਟ ਫੀਚਰ ਤੁਹਾਨੂੰ ਵਾਹਨ ਦੀ ਓਵਰਸਪੀਡ ਹੁੰਦੇ ਹੀ ਸੂਚੇਤ ਕਰ ਦੇਵੇਗਾ। ਇਸ ਨਾਲ ਤੁਸੀਂ ਟ੍ਰੈਫਿਕ ਚਾਲਾਨ ਤੋਂ ਵੀ ਬਚ ਜਾਓਗੇ ਅਤੇ ਦੁਰਘਟਨਾ ਹੋਣ ਦਾ ਖਤਰਾ ਵੀ ਘੱਟ ਜਾਵੇਗਾ। 

ਇਹ ਵੀ ਪੜ੍ਹੋ– iPhone 12 ਯੂਜ਼ਰਸ ਲਈ ਵੱਡੀ ਖਬਰ, ਕੰਪਨੀ ਮੁਫ਼ਤ ’ਚ ਠੀਕ ਕਰੇਗੀ ਇਹ ਸਮੱਸਿਆ


Rakesh

Content Editor

Related News