3 ਸਾਲ ਬਾਅਦ ਐਪਲ ਵਾਚ ''ਚ ਵਾਪਸ ਆ ਰਿਹੈ ਗੂਗਲ ਮੈਪਸ
Wednesday, Aug 12, 2020 - 12:15 AM (IST)

ਗੈਜੇਟ ਡੈਸਕ—ਗੂਗਲ ਨੇ ਗੂਗਲ ਮੈਪਸ ਨੂੰ ਲੈ ਕੇ ਦੋ ਵੱਡੇ ਐਲਾਨ ਕੀਤੇ ਹਨ ਜਿਨ੍ਹਾਂ 'ਚ ਐਪਲ ਵਾਚ ਅਤੇ ਐਪਲ ਕਾਰ ਪਲੇਅ 'ਤੇ ਗੂਗਲ ਮੈਪਸ ਦੀ ਵਾਪਸੀ ਸ਼ਾਮਲ ਹੈ। ਐਪਲ ਵਾਚ 'ਤੇ ਗੂਗਲ ਮੈਪਸ ਦਾ ਸਪੋਰਟ ਤਿੰਨ ਸਾਲ ਬਾਅਦ ਆ ਰਿਹਾ ਹੈ। ਕਾਰਪਲੇਅ ਡੈਸ਼ਬੋਰਡ ਸਪੋਰਟ ਮੋਡ ਪਿਛਲੇ ਸਾਲ ਆਈ.ਓ.ਐੱਸ. 13 ਨਾਲ ਆਇਆ ਸੀ ਜਿਸ 'ਚ ਸਿਰਫ ਐਪਲ ਮੈਪਸ ਦਾ ਹੀ ਸਪੋਰਟ ਸੀ। ਹੁਣ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਕਾਰ ਪਲੇਅ ਡੈਸ਼ਬੋਰਡ 'ਚ ਗੂਗਲ ਮੈਪਸ ਦਾ ਆਨੰਦ ਲੈ ਸਕਣਗੇ। ਗੂਗਲ ਨੇ ਇਸ ਦੀ ਜਾਣਕਾਰੀ ਆਪਣੇ ਬਲਾਗ 'ਚ ਦਿੱਤੀ ਹੈ। ਗੂਗਲ ਨੇ ਕਿਹਾ ਕਿ ਇਸ ਦੀ ਅਪਡੇਟ ਸਾਰੇ ਕਾਰਪਲੇਅ ਯੂਜ਼ਰਸ ਨੂੰ ਮਿਲੇਗੀ। ਐਪਲ ਵਾਚ 'ਚ ਗੂਗਲ ਮੈਪਸ ਦੀ ਗੱਲ ਕਰੀਏ ਤਾਂ ਇਹ ਅਪਡੇਟ ਉਪਲੱਬਧ ਨਹੀਂ ਹੋਈ ਹੈ।
ਗੂਗਲ ਨੇ ਕਿਹਾ ਕਿ ਅਗਲੇ ਕੁਝ ਹਫਤਿਆਂ 'ਚ ਇਸ ਨੂੰ ਗਲੋਬਲੀ ਜਾਰੀ ਕੀਤਾ ਜਾਵੇਗਾ। ਐਪਲ ਵਾਚ 'ਚ ਗੂਗਲ ਮੈਪਸ ਤੁਹਾਨੂੰ ਸਟੈਪ-ਬਾਏ-ਸਟੈਪ ਡਾਇਰੈਕਸ਼ਨ ਦੱਸੇਗਾ। ਇਸ 'ਚ ਤੁਹਾਨੂੰ ਸਾਈਕਲਿੰਗ ਤੋਂ ਲੈ ਕੇ ਵਾਕਿੰਗ ਤੱਕ ਦੀ ਜਾਣਕਾਰੀ ਮਿਲੇਗੀ। 2017 'ਚ ਗੂਗਲ ਨੇ ਐਪਲ ਵਾਚ ਤੋਂ ਆਪਣੇ ਮੈਪਸ ਦਾ ਸਪੋਰਟ ਹਟਾ ਲਿਆ ਸੀ ਹਾਲਾਂਕਿ ਕੰਪਨੀ ਨੇ ਇਸ ਨੂੰ ਹਟਾਉਣ ਦੇ ਪਿਛੇ ਦਾ ਕਾਰਣ ਨਹੀਂ ਦੱਸਿਆ। ਐਪਲ ਵਾਚ 'ਚ ਗੂਗਲ ਮੈਪਸ ਪਹਿਲਾਂ ਤੋਂ ਸੇਵ ਮੈਪਸ ਦੇ ਬਾਰੇ 'ਚ ਵੀ ਤੁਹਾਨੂੰ ਜਾਣਕਾਰੀ ਦੇਵੇਗਾ। ਦੱਸ ਦੇਈਏ ਕਿ ਐਪਲ ਨੇ ਆਪਣੀ ਵਾਚ ਲਈ ਵੱਖ ਤੋਂ ਐਪ ਸਟੋਰ ਵੀ ਪੇਸ਼ ਕੀਤਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਮੁਤਾਬਕ ਗੂਗਲ ਮੈਪਸ 'ਚ ਵੱਡਾ ਫੀਚਰ ਆਉਣ ਵਾਲਾ ਹੈ। ਮੈਪਸ ਹੁਣ ਲੋਕਾਂ ਨੂੰ ਟ੍ਰੈਫਿਕ ਸਿਗਨਲ ਦੇ ਬਾਰੇ 'ਚ ਵੀ ਜਾਣਕਾਰੀ ਦੇਵੇਗਾ। ਦੂਜੇ ਸ਼ਬਦਾਂ 'ਚ ਕਹੀਏ ਤਾਂ ਜਿਸ ਤਰ੍ਹਾਂ ਗੂਗਲ ਤੁਹਾਨੂੰ ਮੌਜੂਦਾ ਸਮੇਂ 'ਚ ਟ੍ਰੈਫਿਕ ਜਾਮ ਦੇ ਬਾਰੇ 'ਚ ਦੱਸਦਾ ਹੈ ਉਸ ਤਰ੍ਹਾਂ ਜਲਦ ਹੀ ਤੁਹਾਨੂੰ ਟ੍ਰੈਫਿਕ ਸਿਗਨਲ ਰੈੱਡ ਹੈ ਜਾਂ ਗ੍ਰੀਨ ਇਸ ਦੇ ਬਾਰੇ 'ਚ ਵੀ ਜਾਣਕਾਰੀ ਦੇਵੇਗਾ। ਗੂਗਲ ਮੈਪਸ 'ਚ ਇਸ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ।