ਪਲੇਅ ਸਟੋਰ ''ਤੇ ਉਪਲੱਬਧ ਹੋਈ Google Maps Go ਐਪ

Thursday, Dec 14, 2017 - 07:02 PM (IST)

ਪਲੇਅ ਸਟੋਰ ''ਤੇ ਉਪਲੱਬਧ ਹੋਈ Google Maps Go ਐਪ

ਜਲੰਧਰ- ਹਾਲ ਹੀ 'ਚ ਗੂਗਲ ਨੇ ਭਾਰਤ 'ਚ ਗੂਗਲ ਫਾਰ ਇੰਡੀਆ ਨਾਂ ਦੇ ਸਾਲਾਨਾ ਈਵੈਂਟ ਦਾ ਪ੍ਰਬੰਧ ਕੀਤਾ ਸੀ। ਇਸ ਈਵੈਂਟ ਦੇ ਦੌਰਾਨ ਕੰਪਨੀ ਨੇ ਗੂਗਲ ਮੈਪ ਦੇ ਲਾਈਟ ਵਰਜ਼ਨ ਦੀ ਘੋਸ਼ਣਾ ਕੀਤੀ ਸੀ। ਉਥੇ ਹੀ ਹੁਣ ਇਹ ਐਪ ਭਾਰਤ 'ਚ ਗੂਗਲ ਪਲੇ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਹੋ ਚੁੱਕੀ ਹੈ। ਦਸ ਦਈਏ ਕਿ ਗੂਗਲ ਮੈਪ ਦਾ ਲਾਈਟ ਵਰਜ਼ਨ Go ਸੀਰੀਜ ਦਾ ਹੀ ਹਿੱਸਾ ਹੈ।

ਗੂਗਲ Maps GO ਫਿਲਹਾਲ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਹੈ। ਇਸ ਤੋਂ ਇਲਾਵਾ ਇਹ ਐਂਡ੍ਰਾਇਡ 4.1 ਦੇ ਪਹਿਲੇ ਦੇ ਵਰਜ਼ਨ 'ਚ ਕੰਮ ਨਹੀਂ ਕਰੇਗਾ। ਕੰਪਨੀ ਨੇ ਇਸ ਐਪ ਨੂੰ ਕਾਫ਼ੀ ਲਾਈਟ ਬਣਾਇਆ ਹੈ, ਜਿਸ ਦੇ ਨਾਲ ਇਹ ਘੱਟ ਰੈਮ ਵਾਲੇ ਫੋਨ 'ਤੇ ਚੰਗੀਂ ਤਰਾਂ ਕੰਮ ਕਰ ਸਕੇ।PunjabKesari

ਗੂਗਲ ਮੈਪਸ ਗੋ ਐਡੀਸ਼ਨ ਦੀ ਗੱਲ ਕਰੀਏ ਤਾਂ ਇਸ ਐਡੀਸ਼ਨ ਕਈ ਖਾਸ ਫੀਚਰਸ ਹਨ ਜੋ ਸਮਾਰਟਫੋਨਸ ਯੂਜ਼ਰਸ ਦੇ ਕੰਮ ਆਉਣਗੇ। ਗੂਗਲ ਫਾਰ ਇੰਡੀਆ ਈਵੈਂਟ 'ਚ ਕੰਪਨੀ ਨੇ ਐਂਡ੍ਰਾਇਡ Oreo Go ਐਡੀਸ਼ਨ ਨੂੰ ਪੇਸ਼ ਕੀਤਾ ਸੀ। ਇਹ ਐਡੀਸ਼ਨ 512MB ਤੋਂ ਲੈ ਕੇ 1GB ਰੈਮ ਵਾਲੇ ਸਮਾਰਟਫੋਨ 'ਤੇ ਕੰਮ ਕਰੇਗਾ। ਇਸ ਆਪਰੇਟਿੰਗ ਸਿਸਟਮ ਲਈ ਕੰਪਨੀ ਨੇ ਕਈ ਕਸਟਮਾਇਜ਼ ਐਪਸ ਵੀ ਲਾਂਚ ਕੀਤੇ ਗਏ ਸਨ।


Related News