iOS ਯੂਜ਼ਰਸ ਲਈ ਗੂਗਲ ਮੈਪਸ ’ਚ ਸ਼ਾਮਲ ਹੋਇਆ ਡਾਰਕ ਮੋਡ ਫੀਚਰ, ਇੰਝ ਕਰੋ ਇਸਤੇਮਾਲ
Friday, Nov 12, 2021 - 01:43 PM (IST)
ਗੈਜੇਟ ਡੈਸਕ– ਇਨ੍ਹੀਂ ਦਿਨੀਂ ਸਮਾਰਟਫੋਨਾਂ ’ਤੇ ਡਾਰਕ ਮੋਡ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਗੂਗਲ ਮੈਪਸ ਦੀ ਆਈ.ਓ.ਐੱਸ. ਐਪ ’ਚ ਵੀ ਹੁਣਡਾਰਕ ਮੋਡ ਫੀਚਰ ਸ਼ਾਮਲ ਕਰ ਦਿੱਤਾ ਗਿਆ ਹੈ। ਗੂਗਲ ਨੇ ਆਈ.ਓ.ਐੱਸ. 13 ’ਤੇ ਕੰਮ ਕਰਨ ਵਾਲੇ ਐਪਲ ਡਿਵਾਈਸਿਜ਼ ਲਈ ਡਾਰਕ ਮੋਡ ਦੀ ਸਪੋਰਟ ਨੂੰ ਸ਼ਾਮਲ ਕੀਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੂਗਲ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ’ਚ ਡਾਰਕ ਮੋਡ ਦੇਣ ਲਈ ਕਰੀਬ ਦੋ ਸਾਲਾਂ ਦਾ ਸਮਾਂ ਲੱਗ ਗਿਆ।
iOS ’ਚ ਗੂਗਲ ਮੈਪਸ ਦੇ ਡਾਰਕ ਮੋਡ ਨੂੰ ਇੰਝ ਕਰੋ ਐਕਟੀਵੇਟ
- ਗੂਗਲ ਮੈਪਸ ਨੂੰ ਡਾਊਨਲੋਡ ਕਰਕੇ ਆਪਣੇ ਜੀਮੇਲ ਅਕਾਊਂਟ ਨਾਲ ਇਸ ਵਿਚ ਲਾਗਇਨ ਕਰੋ।
- ਹੁਣ ਸੱਜੇ ਪਾਸੇ ਉਪਰ ਦਿਖਾਈ ਦੇਣ ਵਾਲੀ ਆਪਣੇ ਪ੍ਰੋਫਾਇਲ ਪਿਕਚਰ ’ਤੇ ਕਲਿੱਕ ਕਰੋ।
- ਹੁਣ ਸੈਟਿੰਗ ’ਤੇ ਕਲਿੱਕ ਕਰੋ ਅਤੇ ਫਿਰ ਡਾਰਕ ਮੋਡ ਨੂੰ ਸਿਲੈਕਟ ਕਰੋ।
- ਇਥੋਂ ਹੀ ਤੁਸੀਂ ਡਾਰਕ ਮੋਡ ਨੂੰ ਆਨ ਅਤੇ ਆਫ ਕਰ ਸਕੋਗੇ।
- ਡਾਰਕ ਮੋਡ ਆਨ ਹੋਣ ਤੋਂ ਬਾਅਦ ਤੁਹਾਨੂੰ ਗੂਗਲ ਮੈਪਸ ’ਚ ਦਿਸਣ ਵਾਲੀ ਲੋਕੇਸ਼ੰਸ ’ਚ ਹਲਕੇ ਸ਼ੇਡਸ ਵੀ ਦਿਸਣ ਲੱਗਣਗੇ।
ਦੱਸ ਦੇਈਏ ਕਿ ਇਸ ਸਾਲ ਫਰਵਰੀ ’ਚ ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਆਪਣੀ ਮੈਪਸ ਐਪ ’ਚ ਡਾਰਕ ਮੋਡ ਨੂੰ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਕੁਝ ਹੀ ਮਹੀਨੇ ਪਹਿਲਾਂ ਇਸ ਵਿਚ ਗੂਗਲ ਨੇ ਫ੍ਰੈਂਡਲੀ ਰੂਟ ਅਤੇ ਲਾਈਟ ਨੈਵਿਗੇਸ਼ਨ ਵਰਗੇ ਫੀਚਰਜ਼ ਜੋੜੇ ਸਨ।