ਲਿਮਟਿਡ ਵਰਜ਼ਨ 'ਚ ਪੇਸ਼ ਕੀਤਾ ਜਾ ਸਕਦੈ Android-themed Oreo ਕੂਕੀਜ਼ -ਰਿਪੋਰਟ
Tuesday, Aug 22, 2017 - 07:24 AM (IST)

ਜਲੰਧਰ- ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਗੂਗਲ ਨੇ ਜਨਰਲ ਪਬਲਿਕ ਲਈ ਐਂਡ੍ਰਾਇਡ O (Oreo) ਨੂੰ ਪੇਸ਼ ਕਰ ਦਿੱਤਾ ਹੈ। ਜਿਵੇਂ ਕਿ ਵੇਖਿਆ ਗਿਆ ਹੈ, ਗੂਗਲ ਹਮੇਸ਼ਾ ਹੀ ਐਂਡ੍ਰਾਇਡ ਵਰਜ਼ਨ ਨੂੰ ਡੇਜਰਟ ਦੇ ਨਾਂ ਨਾਲ ਪੇਸ਼ ਕਰਦੀ ਹੈ। ਉਥੇ ਹੀ ਕੰਪਨੀ ਨੇ ਐਂਡ੍ਰਾਇਡ O ਨੂੰ ਐਂਡ੍ਰਾਇਡ Oreo ਦੇ ਨਾਂ ਨਾਲ ਪੇਸ਼ ਕੀਤਾ ਹੈ ਉਥੇ ਹੀ, ਹੁਣ ਕੰਪਨੀ ਨੂੰ ਐਂਡ੍ਰਾਇਡ-ਥੀਂਮਡ Oreo ਕੂਕੀਜ਼ ਦਾ ਲਿਮਟਿਡ ਵਰਜ਼ਨ ਦਿੱਤਾ ਗਿਆ ਹੈ।
ਗੂਗਲ ਨੇ ਇਹ ਵੀ ਕਿਹਾ ਹੈ ਕਿ ਐਂਡ੍ਰਾਇਡ O ਇਸ ਸਮੇਂ ਤੋਂ ਹੀ ਗੂਗਲ ਦੇ ਐਂਡ੍ਰਾਇਡ ਓਪਨ ਸੋਰਸ ਪ੍ਰੋਜੈਕਟ ਰਾਹੀਂ ਉਪਲੱਬਧ ਹੋ ਗਿਆ ਹੈ। ਹਾਲਾਂਕਿ ਇਸ ਦਾ OTA ਅਪਡੇਟ ਸਭ ਤੋਂ ਪਹਿਲਾਂ Pixel ਅਤੇ Nexus ਡਿਵਾਇਸ 'ਚ ਦੇਖਣ ਨੂੰ ਮਿਲ ਸਕਦਾ ਹੈ। Mashable ਦੇ ਮੁਤਾਬਕ, ਕੂਕੀਜ਼ ਨਿਰਮਾਤਾ Oreo ਨੇ ਵਿਸ਼ੇਸ਼ ਰੂਪ ਨਾਲ ਬੇਕਡ ਐਂਡ੍ਰਾਇਡ ਕੂਕੀਜ਼ ਦਾ ਇਕ ਬੈਚ ਰੱਖਿਆ ਹੈ। ਜਦ ਕਿ ਇਕ ਨਾਮੀ Oreo ਕਰੀਮ ਕੂਕੀਜ਼ 'ਚ ਦੋਨਾਂ ਪਾਸੇ ਬਰਾਂਡ ਲੋਗੋ ਹੈ। ਇਸ ਨੇ ਇਕ ਪਾਸੇ droid bug ਹੈ, ਤਾਂ ਦੂਜੇ ਪਾਸੇ Oreo ਲੋਗੋ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ 'ਚ 'ਚ ਗ੍ਰੀਨ ਕਰੀਮ ਦਿੱਤੀ ਗਈ ਹੈ। ਇਹ ਲਿਮਟਿਡ ਐਡੀਸ਼ਨ ਕੂਕੀਜ਼ ਸਰਫੀ ਗੂਗਲ ਦੇ ਨਿਊਯਾਰਕ 'ਚ ਹੀ ਉਪਲੱਬਧ ਸਨ।