ਰਮਜ਼ਾਨ ਦੇ ਮੌਕੇ ''ਤੇ ਗੂਗਲ ਨੇ ਪੇਸ਼ ਕੀਤੀ ਇਹ ਖਾਸ ਸਰਵਿਸ

Thursday, Jun 15, 2017 - 04:01 PM (IST)

ਰਮਜ਼ਾਨ ਦੇ ਮੌਕੇ ''ਤੇ ਗੂਗਲ ਨੇ ਪੇਸ਼ ਕੀਤੀ ਇਹ ਖਾਸ ਸਰਵਿਸ

ਜਲੰਧਰ- ਗੂਗਲ ਨੇ ਰਮਜ਼ਾਨ ਦੇ ਮੌਕੇ 'ਤੇ ਦੁਨੀਆ ਭਰ ਦੇ ਮੁਸਲਮਾਨਾਂ ਲਈ ਇਕ ਖਾਸ ਫੀਚਰ ਲਾਂਚ ਕੀਤਾ ਹੈ। ਕਈ ਵਾਰ ਲੋਕ ਕਿਤੇ ਦੂਜੀ ਥਾਂ 'ਤੇ ਨਮਾਜ਼ ਪੜ੍ਹਨ ਲਈ ਕਿੱਬਲਾ ਲੱਭਦੇ ਹਨ। ਇਸ ਲਈ Compass ਯੂਜ਼ ਕਰਦੇ ਹਨ ਜਾਂ ਫਿਰ ਕਿਸੇ ਤੋਂ ਪੁੱਛਦੇ ਹਨ। ਅਜਿਹੇ 'ਚ ਗੂਗਲ ਦਾ ਨਵਾਂ ਫੀਚਰ ਕਾਪੀ ਕੰਮ ਦਾ ਹੈ। 
Qibla Finder ਇਕ ਆਗਮੈਂਟਿਡ ਰਿਐਲਿਟੀ 'ਤੇ ਆਧਾਰਿਤ ਵੈੱਬ ਐਪ ਹੈ ਜੋ ਸਮਾਰਟਫੋਨ ਦਾ ਕੈਮਰਾ ਯੂਜ਼ ਕਰਕੇ ਕਿੱਬਲਾ ਦੀ ਡਾਈਰੈੱਕਸ਼ਨ ਦੱਸਦਾ ਹੈ। ਦੁਨੀਆ ਭਰ ਦੇ ਮੁਸਲਮਾਨ ਨਮਾਜ਼ ਪੜ੍ਹਨ ਦੇ ਸਮੇਂ ਆਪਣਾ ਰੁਖ ਕਿੱਬਲਾ ਵੱਲ ਕਰਦੇ ਹਨ। 
ਗੂਗਲ ਨੇ ਆਪਣੇ ਅਧਿਕਾਰਤ ਬਲਾਗ 'ਚ ਕਿਹਾ ਹੈ ਕਿ ਹੁਣ ਸਮਾਰਟਫੋਨ ਰਾਹੀਂ ਨਮਾਜ਼ ਲਈ ਕਿੱਬਲਾ ਲੱਭਣਾ ਆਸਾਨ ਹੋਵੇਗਾ। ਇਸ ਲਈ ਅਸੀਂ Qibla Finder ਲਾਂਚ ਕਰ ਰਹੇ ਹਾਂ। ਇਹ ਇਕ ਵੈੱਬ ਐਪ ਹੈ ਜੋ ਆਗਮੈਂਟਿਡ ਰਿਐਲਿਟੀ ਅਤੇ ਸਮਾਰਟਫੋਨ ਕੈਮਰੇ ਨੂੰ ਯੂਜ਼ ਕਰਕੇ ਤੁਹਾਨੂੰ ਕਾਬਾ ਦੀ ਡਾਈਰੈੱਕਸ਼ਨ ਦੱਸੇਗਾ। ਇਹ ਸਰਵਿਸ ਰਮਜ਼ਾਨ ਤੋਂ ਬਾਅਦ ਵੀ ਜਾਰੀ ਰਹੇਗੀ। ਇਸ ਬਲਾਗ 'ਚ ਗੂਗਲ ਨੇ ਰਮਜ਼ਾਨ ਹਬ ਬਾਰੇ ਦੱਸਿਆ ਹੈ ਜਿੱਥੇ ਕਿੱਬਲਾ ਫਾਇੰਡਰ ਤੋਂ ਇਲਾਵਾ ਕਈ ਫੀਚਰਜ਼ ਦਿੱਤੇ ਗਏ ਹਨ। ਇਸ ਪੇਜ 'ਤੇ ਯੂ-ਟਿਊਬ ਦੀ ਸਪੈਸ਼ਲ ਪਲੇਲਿਸਟ ਹੈ ਜਿਥੇ ਇਫਤਾਰ ਰੇਸੀਪੀਜ਼ ਬਾਰੇ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਥੇ ਰਮਜ਼ਾਨ ਨਾਲ ਜੁੜੇ ਐਪਸ ਦੀ ਲਿਸਟ ਵੀ ਦਿੱਤੀ ਗਈ ਹੈ। ਗੂਗਲ ਦੇ ਇੰਸਟੈਂਟ ਮੈਸੇਜਿੰਗ ਐਪ ਐਲੋ ਲਈ ਵੀ ਰਮਜ਼ਾਨ ਸਪੈਸ਼ਲ ਸਟੀਕਰਜ਼ ਬਣਾਏ ਗਏ ਹਨ। ਇਸ ਪੇਜ ਤੋਂ ਸਟੀਕਰਜ਼ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।


Related News