ਗੂਗਲ ਨੇ ਲਾਂਚ ਕੀਤੀ ਪਿਕਸਲ 4ਸੀਰੀਜ਼, ਜਾਣੋ ਫੀਚਰਸ ਤੇ ਕੀਮਤ

10/15/2019 9:37:50 PM

ਗੈਜੇਟ ਡੈਸਕ—ਗੂਗਲ ਨੇ ਨਿਊਯਾਰਕ 'ਚ ਆਯੋਜਿਤ ਈਵੈਂਟ 'ਚ ਪਿਕਸਲ 4 ਸੀਰੀਜ਼ ਸਮਾਰਟਫੋਨਸ ਤੋਂ ਇਲਾਵਾ ਕਈ ਸਮਾਰਟ ਡਿਵਾਈਸੇਜ ਵੀ ਲਾਂਚ ਕੀਤੇ ਹਨ। ਕੰਪਨੀ ਨੇ ਇਸ ਵਾਰ  Google Nest ਸਮਾਰਟ ਹੋਮ ਡਿਵਾਈਸ ਦੇ ਅਗਲੇ ਵੇਰੀਐਂਟ ਨੂੰ ਵੀ ਲਾਂਚ ਕੀਤਾ ਹੈ। ਗੂਗਲ ਦੇ ਇਹ ਦੋਵੇਂ ਸਮਾਰਟਫੋਨਸ ਐਂਡ੍ਰਾਇਡ 10 ਆਊਟ ਆਫ ਦਿ ਬਾਕਸ ਆਪ੍ਰੇਟਿੰਗ ਸਿਸਟਮ ਨਾਲ ਆਉਂਦੇ ਹਨ। ਇਨ੍ਹਾਂ ਦੋਵਾਂ ਹੀ ਸਮਾਰਟਫੋਸ ਦੀਆਂ ਕਈ ਲੀਕਸ ਪਹਿਲੇ ਵੀ ਸਾਹਮਣੇ ਆ ਚੁੱਕੀਆਂ ਹਨ। ਗੂਗਲ ਪਿਕਸਲ ਫਲੈਗਸ਼ਿਪ ਸੀਰੀਜ਼ ਆਪਣੇ ਬਿਹਤਰ ਕੈਮਰੇ ਫੀਚਰਸ ਲਈ ਜਾਣੀ ਜਾਂਦੀ ਹੈ। ਇਸ ਵਾਰ ਕੰਪਨੀ ਨੇ ਪਹਿਲੀ ਵਾਰ ਇਕ ਤੋਂ ਜ਼ਿਆਦਾ ਰੀਅਰ ਕੈਮਰੇ ਦਾ ਇਸਤੇਮਾਲ ਕੀਤਾ ਹੈ। ਗੂਗਲ ਪਿਕਸਲ ਦੇ ਹੁਣ ਤਕ ਲਾਂਚ ਹੋਏ ਸਾਰੇ ਸਮਾਰਟਫੋਨਸ ਦੇ ਬੈਕ 'ਚ ਸਿਰਫ ਇਕ ਹੀ ਕੈਮਰਾ ਸੀ। ਨਾਲ ਹੀ ਇਸ ਵਾਰ ਡਿਵਾਈਸ ਦੇ ਡਿਜ਼ਾਈਨ 'ਚ ਵੀ ਬਦਲਾਅ ਕੀਤਾ ਗਿਆ ਹੈ। ਗੂਗਲ ਪਿਕਸਲ 4 ਤੇ 4ਐਕਸ.ਐੱਲ. ਦਾ ਡਿਜ਼ਾਈਨ ਹਾਲ ਹੀ 'ਚ ਲਾਂਚ ਹੋਏ ਆਈਫੋਨ 11 ਸੀਰੀਜ਼ ਦੀ ਤਰ੍ਹਾਂ ਹੀ ਹੈ।

PunjabKesari

ਗੂਗਲ ਪਿਕਸਲ 4 ਤੇ 4 ਐਕਸ.ਐੱਲ. ਦੇ ਫੀਚਰਸ
ਗੂਗਲ ਪਿਕਸਲ 4 ਸੀਰੀਜ਼ ਨੂੰ ਨਵੇਂ ਡਿਜ਼ਾਈਨ ਤੇ ਕਲਰ ਆਪਸ਼ਨ ਨਾਲ ਲਾਂਚ ਕੀਤਾ ਗਿਆ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਰੀਡਿਜ਼ਾਈਨ ਕੀਤਾ ਗਿਆ ਹੈ। ਇਹ ਸਮਾਰਟਫੋਨ ਸੀਰੀਜ਼ ਮੋਸ਼ਨ ਸੈਂਸਰ ਨਾਲ ਪੇਸ਼ ਕੀਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਨੂੰ ਮੋਸ਼ਨ ਸੈਂਸ ਟੈਕਨਾਲੋਜੀ ਨਾਲ ਲਾਂਚ ਕੀਤਾ ਗਿਆ ਹੈ ਜੋ ਹਿਊਮਨ ਇੰਟਰੈਕਸ਼ਨ ਨੂੰ ਸਪੋਰਟ ਕਰਦਾ ਹੈ। ਇਸ 'ਚ ਫਾਸਟੈਸਟ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਇਸ ਨੂੰ ਅਨਲਾਕ ਕਰਨ ਲਈ ਫੋਨ ਨੂੰ ਟੱਚ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਸ ਨੂੰ ਤੁਸੀਂ ਜੈਸਚਰ ਰਾਹੀਂ ਕੰਟਰੋਲ ਕਰ ਸਕੋਗੇ।

PunjabKesari

ਗੂਗਲ ਪਿਕਸਲ 4 'ਚ 5.7 ਇੰਚ OLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080p+ ਹੈ। ਉੱਥੇ ਪਿਕਸਲ 4 ਐਕਸ.ਐੱਲ. 'ਚ 6.3 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਸਕਰੀਨ QHD+ ਰੈਜੋਲਿਉਸ਼ਨ ਵਾਲੀ ਹੈ। ਇਸ ਦੇ ਫਰੰਟ ਪੈਨਲ 'ਚ ਟ੍ਰੈਡੀਸ਼ਨਲ ਬਿਨਾਂ ਨੌਚ ਅਤੇ ਮੋਟੇ ਬੇਜਲ ਡਿਸਪਲੇਅ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦੀ ਡਿਸਪਲੇਅ ਦੀ ਖਾਸ ਗੱਲ ਇਹ ਹੈ ਕਿ ਇਸ 'ਚ 90Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦੋ ਸਟੋਰੇਜ਼ ਆਪਸ਼ਨ 6GB+64GB ਤੇ 6GB+128GB  ਨਾਲ ਆਉਂਦਾ ਹੈ। ਫੋਨ 'ਚ ਡਿਊਲ ਸਿਮ ਕਾਰਡ ਸਪੋਰਟ ਦਿੱਤਾ ਗਿਆ ਹੈ। ਇਸ 'ਚ ਇਕ ਨੈਨੋ ਸਿਮ ਕਾਰਡ ਅਤੇ ਈਕ-ਸਿਮ ਕਾਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

PunjabKesari

ਕੈਮਰਾ
ਗੂਗਲ ਪਿਕਸਲ 4 ਸੀਰੀਜ਼ ਦੇ ਕੈਮਰੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ ਡਿਊਲ ਪਿਕਸਲ ਆਟੋਫੋਕਸ ਟੈਕਨਾਲੋਜੀ ਨਾਲ ਕੰਮ ਕਰਦਾ ਹੈ। ਫੋਨ 'ਚ ਪਹਿਲੀ ਵਾਰ ਡਿਊਲ ਰੀਅਰ ਕੈਮਰੇ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ 16 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਫੋਨ 'ਚ ਨਿਊਰਲ ਕੋਰ ਅਤੇ ਗੂਗਲ ਪ੍ਰੋਪ੍ਰਾਈਟਰੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦਾ ਰੀਅਰ ਕੈਮਰਾ EIS ਟੈਕਨਾਲੋਜੀ 'ਤੇ ਕੰਮ ਕਰਦਾ ਹੈ। ਇਸ ਦੇ ਕੈਮਰੇ ਨਾਲ 4ਕੇ ਕੁਆਲਟੀ ਦੀ ਵੀਡੀਓ 30fps ਦੀ ਸਪੀਡ ਨਾਲ ਰਿਕਾਰਡ ਕੀਤੀ ਜਾ ਸਕਦੀ ਹੈ। ਫੋਨ 'ਚ ਵੀਡੀਓ ਕਾਲਿੰਗ ਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

PunjabKesari

ਕੀਮਤ
ਗੂਗਲ ਪਿਕਸਲ 4 ਨੂੰ 799 ਡਾਲਰ (ਕਰੀਬ 57,000 ਰੁਪਏ ) ਦੀ ਕੀਮਤ 'ਚ, ਜਦਕਿ ਪਿਕਸਲ 4 ਐਕਸ.ਐੱਲ. ਨੂੰ 899 ਡਾਲਰ (ਕਰੀਬ 64,000 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ 24 ਅਕਤੂਬਰ ਤੋਂ ਗਲੋਬਲੀ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਗੂਗਲ ਪਿਕਸਲ 4 ਨੂੰ ਪਾਵਰ ਦੇਣ ਲਈ ਇਸ 'ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਜਦਕਿ ਪਿਕਸਲ 4 ਐਕਸ.ਐੱਲ. ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਦੋਵੇਂ ਡਿਵਾਈਸ ਤਿੰਨ ਕਲਰ ਆਪਸ਼ਨ ਕਲੀਅਰੀ ਵ੍ਹਾਈਟ, ਜਸਟ ਬਲੈਕ ਅਤੇ ਲਿਮਟਿਡ ਐਡੀਸ਼ਨ ਕਲਰ ਓਹ ਸੋ ਆਰੇਂਜ ਨਾਲ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੂਗਲ ਨੇ ਆਪਣੇ ਲਾਈਵ ਈਵੈਂਟ 'ਚ ਪਿਕਸਲ ਬਡਸ, ਗੂਗਲ ਸਟੇਡੀਆ ਗੇਮਿੰਗ ਕੰਸੋਲ ਤੇ ਪਿਕਸਲ ਬੁੱਕ ਵੀ ਲਾਂਚ ਕੀਤੀ ਹੈ।

PunjabKesari


Karan Kumar

Content Editor

Related News